ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲਾਡੋਵਾਲ ‘ਤੇ ਬੀਤੀ ਦੇਰ ਰਾਤ ਗੋਲੀਆਂ ਚੱਲੀਆਂ। ਗੋਲੀਬਾਰੀ ਨਾਲ ਹਫੜਾ-ਦਫੜੀ ਮਚ ਗਈ। ਦਰਅਸਲ ਇੱਕ XUV ਕਾਰ ਵਿੱਚ ਸਵਾਰ ਕੁਝ ਲੋਕ VIP ਲਾਈਨ ਵਿੱਚੋਂ ਲੰਘਣ ‘ਤੇ ਜ਼ੋਰ ਦੇ ਰਹੇ ਸਨ।
ਡਰਾਈਵਰ ਨੇ ਕਿਸੇ ਵਿਭਾਗ ਦਾ ਚੇਅਰਮੈਨ ਹੋਣ ਦਾ ਦਾਅਵਾ ਕੀਤਾ। ਜਦੋਂ ਟੋਲ ਵਰਕਰ ਨੇ ਉਨ੍ਹਾਂ ਦੇ ਆਈਡੀ ਕਾਰਡ ਮੰਗੇ ਤਾਂ ਗੁੱਸੇ ਵਿੱਚ ਆ ਕੇ ਕਾਰ ਵਿਚ ਸਵਾਰ ਲੋਕਾਂ ਨੇ ਟੋਲ ਵਰਕਰਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਖੁਸ਼ਕਿਸਮਤੀ ਨਾਲ ਕੋਈ ਵੀ ਜ਼ਖਮੀ ਨਹੀਂ ਹੋਇਆ। ਫਾਇਰਿੰਗ ਤੋਂ ਬਾਅਦ ਟੋਲ ਵਰਕਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ, ਜਿਨ੍ਹਾਂ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਅਤੇ ਦੋਸ਼ੀਆਂ ਵਿਰੁੱਧ ਕੇਸ ਦਰਜ ਕੀਤਾ।

ਟੋਲ ਵਰਕਰ ਕੁਲਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਲਗਭਗ 10:30 ਵਜੇ, ਇੱਕ XUV ਕਾਰ ਲੁਧਿਆਣਾ ਤੋਂ ਫਿਲੌਰ ਜਾ ਰਹੀ VIP ਲਾਈਨ ਵਿੱਚ ਆਈ। ਕਾਰ ਸਵਾਰ ਟੋਲ ਟੈਕਸ ਦਾ ਭੁਗਤਾਨ ਕੀਤੇ ਬਿਨਾਂ ਜਾਣ ‘ਤੇ ਜ਼ੋਰ ਦੇ ਰਹੇ ਸਨ। ਸੱਤ ਤੋਂ ਅੱਠ ਲੋਕ ਇਸ ਦੇ ਅੰਦਰ ਸਨ। ਜਦੋਂ VIP ਕਾਰਡ ਮੰਗਿਆ ਗਿਆ ਤਾਂ ਉਨ੍ਹਾਂ ਕੋਈ ਕਾਰਡ ਨਹੀਂ ਵਿਖਾਇਆ। ਦੋਸ਼ੀ ਖੁਦ ਨੂੰ ਕਿਸੇ ਵਿਭਾਗ ਦਾ ਚੇਅਰਮੈਨ ਕਹਿ ਰਹੇ ਸਨ। ਉਨ੍ਹਾਂ ਦੇ ਨਾਲ ਲੋਕ ਜਬਰਦਸਤੀ ਗੇਟ ਖੁਲ੍ਹਵਾਕੇ ਗੱਡੀ ਲਿਜਾਣ ਲੱਗੇ ਤਾਂ ਉਨ੍ਹਾਂ ਨੂੰ ਰੋਕ ਲਿਆ ਤੇ ਗੁੱਸੇ ਵਿਚ ਆ ਕੇ ਮਾਰਕੁੱਟ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਗੋਆ ‘ਚ ਵੱਡਾ ਹਾਦਸਾ, ਨਾਈਟ ਕਲੱਬ ‘ਚ ਲੱਗੀ ਭਿਆਨਕ ਅੱਗ, 23 ਲੋਕਾਂ ਦੀ ਮੌਤ
ਟੋਲ ਕਰਮਚਾਰੀ ਕੁਲਜੀਤ ਨੇ ਕਿਹਾ ਕਿ ਹਮਲੇ ਤੋਂ ਬਾਅਦ ਹਮਲਾਵਰਾਂ ਨੇ ਟੋਲ ਵਰਕਰਾਂ ‘ਤੇ ਸਿੱਧੀਆਂ ਗੋਲੀਆਂ ਚਲਾਈਆਂ। ਹਮਲਾਵਰਾਂ ਨੇ ਚਾਰ ਤੋਂ ਪੰਜ ਗੋਲੀਆਂ ਚਲਾਈਆਂ। ਕਿਸੇ ਤਰ੍ਹਾਂ ਭੱਜ ਕੇ ਅਸੀਂ ਆਪਣੀ ਜਾਨ ਬਚਾਈ। ਟੋਲ ਕਮਰਾਚੀਰਾਂ ਨੇ ਵੀ ਆਪਣੇ ਬਚਾਅ ਵਿਚ ਡੰਡੇ ਆਦਿ ਚੁੱਕੇ। ਗੋਲੀਆਂ ਚੱਲਣ ਦ ਆਵਾਜ ਨਾਲ ਟੋਲ ਬੂਥਾਂ ਵਿਚ ਬੈਠੇ ਹੋਰ ਕਰਮਚਾਰੀ ਵੀ ਜਦੋਂ ਬਾਹਰ ਆ ਗਏ ਤਾਂ ਕੋਰ ਸਵਾਰ ਬੰਦੇ ਮੌਕੇ ਤੋਂ ਫਰਾਰ ਹੋ ਗਈ। ਘਟਨਾ ਸੀਸੀਟੀਵੀ ਕੈਮਰਿਆਂ ਵਿਚ ਵੀ ਕੈਦ ਹੋ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਦੋਸ਼ੀਆਂ ਦੀ ਪਛਾਣ ਕਰਨ ਵਿਚ ਲੱਗੀ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -:
























