ਸੁਪਰੀਮ ਕੋਰਟ ਵਿੱਚ ਭਾਰਤ ਦੇ ਸਾਬਕਾ ਚੀਫ਼ ਜਸਟਿਸ ਬੀ.ਆਰ. ਗਵਈ ‘ਤੇ ਬੂਟ ਸੁੱਟਣ ਵਾਲੇ ਵਕੀਲ ਰਾਕੇਸ਼ ਕਿਸ਼ੋਰ ‘ਤੇ ਮੰਗਲਵਾਰ (9 ਦਸੰਬਰ) ਨੂੰ ਦਿੱਲੀ ਦੀ ਕੜਕੜਡੂਮਾ ਅਦਾਲਤ ਵਿੱਚ ਹਮਲਾ ਕੀਤਾ ਗਿਆ। ਹਾਲਾਂਕਿ, ਹਮਲਾਵਰ ਦੀ ਪਛਾਣ ਅਤੇ ਹਮਲੇ ਦੇ ਪਿੱਛੇ ਦਾ ਕਾਰਨ ਦਾ ਖੁਲਾਸਾ ਨਹੀਂ ਹੋਇਆ ਹੈ।
ਕਿਸ਼ੋਰ ਨੇ ਦਾਅਵਾ ਕੀਤਾ ਕਿ ਦਿੱਲੀ ਦੇ ਕੜਕੜਡੂਮਾ ਅਦਾਲਤ ਕੰਪਲੈਕਸ ਵਿੱਚ ਕੁਝ ਲੋਕਾਂ ਨੇ ਉਸ ‘ਤੇ ਹਮਲਾ ਕੀਤਾ। ਹਮਲੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਉਹ ਜਵਾਬੀ ਲੜਾਈ ਕਰਦੇ ਹੋਏ ਦਿਖਾਈ ਦੇ ਰਿਹਾ ਹੈ ਅਤੇ ਉਹ ਆਪਣੇ ਹੱਥਾਂ ਨਾਲ ਹਮਲਾ ਕਰਦਾ ਹੈ।
ਵੀਡੀਓ ਵਿੱਚ ਰਾਕੇਸ਼ ਕਿਸ਼ੋਰ ਉਸ ਵਿਅਕਤੀ ਨੂੰ ਹਮਲਾ ਕਰਦੇ ਹੋਏ ਪੁੱਛਦਾ ਦਿਖਾਈ ਦੇ ਰਿਹਾ ਹੈ, “ਤੂੰ ਕੌਣ ਹੈਂ? ਤੂੰ ਮੈਨੂੰ ਕਿਉਂ ਮਾਰ ਰਿਹਾ ਹੈਂ?” ਉਹ ਫਿਰ ਨਾਅਰੇ ਲਾਉਂਦਾ ਹੈ, “ਸਨਾਤਨ ਧਰਮ ਦੀ ਜੈ।”

ਹਾਲਾਂਕਿ, ਇਸ ਮਾਮਲੇ ਸਬੰਧੀ ਕੋਈ ਪੁਲਿਸ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਹੈ। ਇਹ ਵੀ ਫਿਲਹਾਲ ਸਪੱਸ਼ਟ ਨਹੀਂ ਹੈ ਕਿ ਰਾਕੇਸ਼ ਕਿਸ਼ੋਰ ‘ਤੇ ਹਮਲਾ ਕਿਸਨੇ ਜਾਂ ਕਿਸ ਕਾਰਨ ਕੀਤਾ।
ਇਸ ਤੋਂ ਪਹਿਲਾਂ ਵਕੀਲ ਰਾਕੇਸ਼ ਕਿਸ਼ੋਰ ਨੇ ਦਾਅਵਾ ਕੀਤਾ ਸੀ ਕਿ ਉਸਦੀ ਜਾਨ ਨੂੰ ਖ਼ਤਰਾ ਸੀ, ਪਰ ਰੱਬ ਉਸਦੇ ਨਾਲ ਹੈ, ਇਸ ਲਈ ਉਸ ਨੂੰ ਕੁਝ ਨਹੀਂ ਹੋਵੇਗਾ। ਉਸ ਨੇ ਇਹ ਵੀ ਕਿਹਾ ਕਿ ਪੁਲਿਸ ਉਸ ਦੇ ਘਰ ‘ਤੇ ਤਾਇਨਾਤ ਸੀ। ਉਨ੍ਹਾਂ ਨੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਹਟਾਇਆ ਮੈਨੂੰ ਇਹ ਵੇਖ ਕੇ ਚੰਗਾ ਲੱਗਾ ਕਿ ਪੁਲਿਸ ਮੇਰੀ ਸੁਰੱਖਿਆ ਕਰ ਰਹੀ ਹੈ। ਅਜੇ ਵੀ ਮੇਰੀ ਜਾਨ ਨੂੰ ਖਤਰਾ ਬਣਿਆ ਹੋਇਆ ਹੈ, ਮੈਂ ਸੁਰੱਖਿਆ ਬਾਰੇ ਜਿਆਦਾ ਨਹੀਂ ਬੋਲ ਸਕਦਾ ਹਾਂ।
ਇਹ ਵੀ ਪੜ੍ਹੋ : PU ਦਾ ਪ੍ਰੋਫੈਸਰ ਗ੍ਰਿਫਤਾਰ, 2021 ‘ਚ ਦੀਵਾਲੀ ਦੀ ਰਾਤ ਕੀਤਾ ਸੀ ਪਤਨੀ ਦਾ ਕਤਲ
ਦੂਜੇ ਪਾਸੇ ਸਾਬਕਾ ਸੀਜੇਆਈ ਨੇ ਬੂਟ ਸੁੱਟਣ ਦੇ ਮਾਮਲੇ ਵਿੱਚ ਰਾਕੇਸ਼ ਕਿਸ਼ੋਰ ਨੂੰ ਮੁਆਫ਼ ਕਰ ਦਿੱਤਾ ਸੀ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਮਾਣਹਾਨੀ ਦੀ ਕਾਰਵਾਈ ਸ਼ੁਰੂ ਕਰਨ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਸੀਜੇਆਈ ਨੇ ਰਾਕੇਸ਼ ਕਿਸ਼ੋਰ ਨੂੰ ਮੁਆਫ਼ ਕਰਨ ਵਿੱਚ ਉਦਾਰਤਾ ਦਿਖਾਈ ਹੈ ਅਤੇ ਇਸ ਲਈ ਮਾਮਲਾ ਬੰਦ ਮੰਨਿਆ ਜਾਵੇਗਾ। ਹਾਲਾਂਕਿ, ਅਦਾਲਤ ਨੇ ਸੰਕੇਤ ਦਿੱਤਾ ਕਿ ਉਹ ਅਜਿਹੇ ਕੰਮਾਂ ਦੀ ਵਡਿਆਈ ਨੂੰ ਰੋਕਣ ਅਤੇ ਭਵਿੱਖ ਵਿੱਚ ਉਨ੍ਹਾਂ ਨੂੰ ਰੋਕਣ ਲਈ ਦਿਸ਼ਾ-ਨਿਰਦੇਸ਼ ਜਾਰੀ ਕਰਨ ‘ਤੇ ਵਿਚਾਰ ਕਰਨਾ ਜਾਰੀ ਰੱਖੇਗੀ।
ਵੀਡੀਓ ਲਈ ਕਲਿੱਕ ਕਰੋ -:
























