ਹਾਲ ਹੀ ਵਿਚ ਧੁੰਦ ਦੌਰਾਨ ਟਰੱਕ ਡਰਾਈਵਰ ਅਮਰੀਕ ਸਿੰਘ ਨੂੰ ਲੁੱਟ ਦੀ ਨੀਅਤ ਨਾਲ ਕਿਡਨੈਪ ਕਰਨ ਦੀ ਘਟਨਾ ਸਾਹਮਣੇ ਆਈ ਸੀ, ਜਿਸ ਵਿਚ ਹਾਦਸੇ ਦੌਰਾਨ ਉਸ ਡਰਾਈਵਰ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਅਮਰਗੜ੍ਹ ਪੁਲਿਸ, CIA ਪੁਲਿਸ ਦੀਆਂ ਟੀਮਾਂ ਬਣਾ ਕੇ ਮਾਲੇਰਕੋਟਲਾ ਪੁਲਿਸ ਵੱਲੋਂ ਇਸ ਦੀ ਬਹੁਤ ਹੀ ਬਾਰੀਕੀ ਨਾਲ ਜਾਂਚ ਕੀਤੀ ਗਈ ਤੇ ਇਸ ਦੇ ਪਿੱਛੇ ਚੱਲ ਰਹੇ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ, ਜਿਸ ਵਿਚ ਇੱਕ ਔਰਤ ਵੀ ਸ਼ਾਮਲ ਸੀ, ਜੋਕਿ ਟਰੱਕ ਡਰਾਈਵਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ ਲੁੱਟਣ ਲਈ ਤੇ ਪਹਿਲਾਂ ਵੀ ਬਹੁਤ ਸਾਰੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਸਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਇਹ ਗਿਰੋਹ ਪਹਿਲਾਂ ਵੀ ਬਹੁਤ ਸਾਰੀਆਂ ਵਾਰਦਾਤਾਂ ਕਰ ਚੁੱਕਾ ਹੈ। 18 ਤਰੀਕ ਰਾਤ ਨੂੰ ਇੱਕ ਟਰੱਕ ਦੇ ਨੇੜੇ ਅਮਰੀਕ ਸਿੰਘ ਨਾਂ ਦਾ ਇੱਕ ਬੰਦਾ ਮਰਿਆ ਪਾਇਆ ਗਿਆ। ਡਰਾਈਵਰ ਯੂਪੀ ਦਾ ਰਹਿਣ ਵਾਲਾ ਸੀ ਅਤੇ ਨਿਰਮਲ ਸਿੰਘ ਫਿਲੌਰ ਦਾ ਡਰਾਈਵਰ ਸੀ। ਜਾਂਚ ‘ਤੇ ਮਾਮਲਾ ਸ਼ੱਕੀ ਲੱਗਾ। ਫਿਰ ਇਸ ਦੀ ਜਾਂਚ ਲਈ ਟੀਮਾਂ ਬਣਾਈਆਂ ਗਈਆਂ, ਜਿਸ ਵਿਚ ਜਾਂਚ ਦੌਰਾਨ ਸਾਹਮਣੇ ਆਈਆਂ ਟਰੱਕ ਵਿਚੋਂ ਦੋ ਬੰਦੇ ਉਤਰ ਕੇ ਸਾਹਮਣੇ ਆ ਰਹੇ ਸਨ। ਤਿੰਨ-ਚਾਰ ਦਿਨ 60-70 ਕਿਲੋਮੀਟਰ ਦਾ ਰੂਟ ਫਾਲੋ ਕੀਤਾ ਗਿਆ, ਟੀਮਾਂ ਨੇ ਬਹੁਤ ਮਿਹਨਤ ਕਰਕੇ ਟੈਕਨੀਕਲ ਡਾਟਾ ਖੰਗਾਲਿਆ ਤਾਂ ਕੁਝ ਸ਼ੱਕੀ ਬੰਦਿਆਂ ਦੀ ਪਛਾਣ ਹੋਈ।

ਪੁਲਿਸ ਅਧਿਕਾਰੀ ਗਗਨ ਅਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦ ਬੈਕਗ੍ਰਾਊਂਡ ਚੈੱਕ ਕਰਨ ‘ਤੇ ਚਾਰ ਬੰਦੇ ਸ਼ੱਕੀ ਮਿਲੇ। ਤਿੰਨ ਬੰਦੇ ਮੌਕੇ ‘ਤੇ ਫੜ ਲਏ ਗਏ ਸਨ। ਉਨ੍ਹਾਂ ਵਿਚੋਂ ਇੱਕ ਬੰਦਾ ਗੁਰਪ੍ਰੀਤ ਉਰਫ ਕਾਲਾ ਕੋਲ ਉਸ ਵੇਲੇ ਹਥਿਆਰ ਵੀ ਸੀ, ਜਦੋਂ ਉਸ ਦੀ ਬਰਾਮਦਗੀ ਕਰਾਉਣ ਗਏ ਤਾਂ ਕਾਲਾ ਨੇ ਪੁਲਿਸ ‘ਤੇ ਫਾਇਰ ਕੀਤਾ, ਜਿਸ ਦਾ ਇੱਕ ਵੱਖਰਾ ਪਰਚਾ ਦਰਜ ਕੀਤਾ ਗਿਆ ਹੈ। ਇਨ੍ਹਾਂ ਨੂੰ ਰਿਮਾਂਡ ‘ਤੇ ਪੇਸ਼ ਕਰਕੇ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਗੁਰਪ੍ਰੀਤ ਸਿੰਘ ਨੇ ਸਾਈਕਲ ਰਾਹੀਂ ਪੂਰਾ ਕੀਤਾ ਡੇਢ ਲੱਖ KM ਸਫਰ, ਸਪੀਕਰ ਸੰਧਵਾਂ ਨੇ ਕੀਤਾ ਸਨਮਾਨਤ
ਪੁਲਿਸ ਨੇ ਦੱਸਿਆ ਕਿ ਇਨ੍ਹਾਂ ਨਾਲ ਇੱਕ ਔਰਤ ਹੁੰਦੀ ਸੀ। ਟਰੱਕ ਡਰਾਈਵਰਾਂ ਵਿਚ ਜਦੋਂ ਇਹ ਕੋਈ ਕਮਜੋਰ ਟਾਰਗੇਟ ਵੇਖਦੇ ਸਨ ਤਾਂ ਕੁੜੀ ਉਸ ਨੂੰ ਪਿਆਰ ਨਾਲ ਗੱਲਾਂ ਵਿਚ ਫਸਾ ਕੇ ਟਰੱਕ ਵਿਚ ਬੈਠ ਜਾਂਦੀ ਸੀ ਤੇ ਫਿਰ ਅੱਗੇ ਜਾ ਉਸ ਡਰਾਈਵਰ ਕੋਲੋਂ ਇਹ ਲੋਕ ਮਿਲ ਕੇ ਉਸ ਕੋਲੋਂ ਲੁੱਟ-ਖੋਹ ਕਰ ਲੈਂਦੇ ਸਨ। ਇਨ੍ਹਾਂ ‘ਤੇ ਪਹਿਲਾਂ ਵੀ ਲੁੱਟਾਂ-ਖੋਹਾਂ ਦੇ ਪਰਚੇ ਦਰਜ ਹਨ। ਦੋਸ਼ੀਆਂ ਕੋਲੋਂ .32 ਬੋਰ ਦਾ ਕੱਟਾ ਰਿਕਵਰ ਕੀਤਾ।
ਵੀਡੀਓ ਲਈ ਕਲਿੱਕ ਕਰੋ -:
























