ਬੀਤੀ ਦੇਰ ਰਾਤ ਪਟਿਆਲਾ ਵਿੱਚ ਇੱਕ ਤੇਜ਼ ਰਫ਼ਤਾਰ ਥਾਰ ਨੇ ਇੱਕ ਸਰਕਾਰੀ ਡੈਂਟਲ ਕਾਲਜ ਵਿਚ ਪੜ੍ਹ ਰਹੀਆਂ ਡਾਕਟਰਾਂ ਨੂੰ ਦਰੜ ਦਿੱਤਾ, ਜਿਸ ਨਾਲ ਇੱਕ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦੀਆਂ ਦੋ ਸਹੇਲੀਆਂ ਜ਼ਖਮੀ ਹੋ ਗਈਆਂ। ਐਸਯੂਵੀ ਡਰਾਈਵਰ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕਾ ਦੀ ਪਛਾਣ ਮੀਨਾਕਸ਼ੀ (26) ਵਜੋਂ ਹੋਈ ਹੈ, ਜੋ ਕਿ ਸਰਕਾਰੀ ਡੈਂਟਲ ਕਾਲਜ ਵਿੱਚ ਐਮਡੀਐਸ ਦੇ ਆਖਰੀ ਸਾਲ ਦੀ ਵਿਦਿਆਰਥਣ ਹੈ। ਉਹ ਪਾਤੜਾਂ ਦੀ ਰਹਿਣ ਵਾਲੀ ਸੀ।
ਪੁਲਿਸ ਮੁਤਾਬਕ ਹਾਦਸਾ ਰਾਤ 12.30 ਵਜੇ ਦੇ ਕਰੀਬ ਵਾਪਰਿਆ। ਮੀਨਾਕਸ਼ੀ ਆਪਣੇ ਦੋ ਦੋਸਤਾਂ ਨਾਲ ਐਕਟਿਵਾ ‘ਤੇ ਆਫਿਸਰਜ਼ ਕਾਲੋਨੀ ਵਿੱਚ ਸਥਿਤ ਪੀਜੀ ਵਿਚ ਪਰਤ ਰਹੀ ਸੀ। ਤਿੰਨਾਂ ਨੇ ਦੇਰ ਸ਼ਾਮ ਆਪਣੀ ਪ੍ਰੈਕਟੀਕਲ ਪ੍ਰੀਖਿਆ ਦਿੱਤੀ ਸੀ। ਇਸ ਦੌਰਾਨ ਪਿੱਛੋਂ ਆ ਰਹੀ ਇੱਕ ਤੇਜ਼ ਰਫ਼ਤਾਰ SUV ਥਾਰ ਨੇ ਉਨ੍ਹਾਂ ਦੇ ਸਕੂਟੀ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਤਿੰਨੋਂ ਸੜਕ ‘ਤੇ ਡਿੱਗ ਗਏ। ਮੀਨਾਕਸ਼ੀ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਦੀਆਂ ਦੋ ਸਹੇਲੀਆਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਨੇ ਅਣਪਛਾਤੇ ਡਰਾਈਵਰ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਦਿਨ-ਦਿਹਾੜੇ ਔਰਤ ਤੋਂ ਲੁੱਟ, ਬਾਈਕ ਤੋਂ ਉਤਰ ਕੇ ਵਾਲੀਆਂ ਖੋਹ ਕੇ ਲੈ ਗਏ ਬਦਮਾਸ਼, ਘਟਨਾ CCTV ‘ਚ ਕੈਦ
ਸਿਵਲ ਲਾਈਨਜ਼ ਦੇ ਐਸਐਚਓ ਅਮਨਦੀਪ ਸਿੰਘ ਨੇ ਕਿਹਾ ਕਿ ਹਾਦਸੇ ਵਿੱਚ ਸ਼ਾਮਲ ਵਾਹਨ ਮਹਿੰਦਰਾ ਥਾਰ ਹੋਣ ਦਾ ਸ਼ੱਕ ਹੈ। ਆਲੇ-ਦੁਆਲੇ ਦੇ ਇਲਾਕਿਆਂ ਤੋਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਦੀ ਪਛਾਣ ਜਲਦੀ ਹੀ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























