ਕਰਨਾਟਕ ਦੇ ਚਿੱਤਰਦੁਰਗਾ ਜ਼ਿਲ੍ਹੇ ਵਿੱਚ ਇੱਕ ਭਿਆਨਕ ਹਾਦਸਾ ਵਾਪਰ ਗਿਆ। NH-48 ‘ਤੇ ਇੱਕ ਟਰੱਕ ਇੱਕ ਸਲੀਪਰ ਬੱਸ ਨਾਲ ਟਕਰਾ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਨੂੰ ਅੱਗ ਲੱਗ ਗਈ, ਅਤੇ ਪਲਾਂ ਵਿੱਚ 9 ਤੋਂ ਵੱਧ ਲੋਕ ਜ਼ਿੰਦਾ ਸੜ ਗਏ। ਇਸ ਹਾਦਸੇ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ। ਜ਼ਖਮੀਆਂ ਨੂੰ ਹਿਰੀਯੂਰ ਅਤੇ ਚਿੱਤਰਦੁਰਗਾ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਵੀ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਲਈ 2 ਲੱਖ ਰੁਪਏ ਅਤੇ ਜ਼ਖਮੀਆਂ ਲਈ 50,000 ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ।

ਰਿਪੋਰਟਾਂ ਮੁਤਾਬਕ ਨਿੱਜੀ ਬੱਸ ਬੰਗਲੁਰੂ ਤੋਂ ਸ਼ਿਵਮੋਗਾ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਹਿਰੀਯੂਰ ਤੋਂ ਬੰਗਲੁਰੂ ਜਾ ਰਹੇ ਟਰੱਕ ਨੇ ਡਿਵਾਈਡਰ ਪਾਰ ਕਰਦੇ ਸਮੇਂ ਸਾਵਧਾਨੀ ਨਹੀਂ ਵਰਤੀ ਅਤੇ ਬੱਸ ਨਾਲ ਟਕਰਾ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਅੰਦਰ ਫਸੇ ਯਾਤਰੀਆਂ ਨੂੰ ਬਾਹਰ ਨਿਕਲਣ ਦਾ ਸਮਾਂ ਨਹੀਂ ਮਿਲਿਆ। ਆਈਜੀ (ਉੱਤਰ-ਪੂਰਬ) ਬੀਆਰ ਰਵੀਕਾਂਤੇ ਗੌੜਾ ਮੁਤਾਬਕ ਬੱਸ ਦੇ ਅੰਦਰ ਹਫੜਾ-ਦਫੜੀ ਮਚ ਗਈ ਅਤੇ 12 ਲੋਕ ਮੌਕੇ ‘ਤੇ ਹੀ ਸੜ ਗਏ। ਕਈ ਲੋਕ ਬੁਰੀ ਤਰ੍ਹਾਂ ਝੁਲਸ ਗਏ ਅਤੇ ਉਨ੍ਹਾਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ : ਜਵਾਨ ਇੰਸਟਾਗ੍ਰਾਮ ‘ਤੇ ਨਹੀਂ ਕਰ ਸਕਣਗੇ ਪੋਸਟ… ਭਾਰਤੀ ਫੌਜ ਨੇ ਬਦਲੀ ਸੋਸ਼ਲ ਮੀਡੀਆ ਪਾਲਿਸੀ
ਇਹ ਦੱਸ ਦੇਈਏ ਕਿ ਇਹ ਸੀ ਬਰਡ ਨਾਮ ਦੀ ਇੱਕ ਨਿੱਜੀ ਸਲੀਪਰ ਬੱਸ ਸੀ। ਹਾਦਸੇ ਵੇਲੇ ਇਸ ਬੱਸ ਵਿੱਚ 32 ਯਾਤਰੀ ਸਵਾਰ ਸਨ। ਇਸ ਘਟਨਾ ਲਈ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਟੱਕਰ ਤੋਂ ਬਾਅਦ ਬੱਸ ਵਿੱਚ ਤੇਜ਼ੀ ਨਾਲ ਅੱਗ ਲੱਗ ਗਈ। ਅੰਦਰ ਸੁੱਤੇ ਹੋਏ ਲੋਕ ਚੀਕਾਂ ਸੁਣ ਕੇ ਜਾਗ ਗਏ ਅਤੇ ਬਾਹਰ ਨਿਕਲਣ ਲਈ ਭੱਜੇ। ਇਸ ਹਾਦਸੇ ਵਿੱਚ ਬਾਰ੍ਹਾਂ ਲੋਕਾਂ ਦੀ ਜਾਨ ਚਲੀ ਗਈ। ਹਾਦਸੇ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਨਜਰ ਆ ਰਿਹਾ ਹੈ ਕਿ ਜਦੋਂ ਬੱਸ ਨੂੰ ਅੱਗ ਲੱਗੀ ਤਾਂ ਸਥਾਨਕ ਲੋਕ ਬੱਸ ਦੇ ਨੇੜੇ ਮੌਜੂਦ ਸਨ ਅਤੇ ਮਦਦ ਲਈ ਅੱਗੇ ਆਏ।
ਵੀਡੀਓ ਲਈ ਕਲਿੱਕ ਕਰੋ -:























