ਪੰਜਾਬ ਅੱਜ ਸੰਘਣੀ ਧੁੰਦ ਅਤੇ ਸੀਤ ਲਹਿਰ ਦੀ ਲਪੇਟ ਵਿੱਚ ਹੈ। ਸਵੇਰੇ ਅਤੇ ਰਾਤ ਦੋਵਾਂ ਸਮੇਂ ਵੀ ਇਹੀ ਹਾਲਾਤ ਬਣੇ ਰਹਿਣਗੇ। ਮੌਸਮ ਵਿਭਾਗ ਨੇ ਧੁੰਦ ਅਤੇ ਸੀਤ ਲਹਿਰ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਕਪੂਰਥਲਾ, ਜਲੰਧਰ ਅਤੇ ਲੁਧਿਆਣਾ ਦੇ ਕੁਝ ਇਲਾਕਿਆਂ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਅਤੇ ਸੀਤ ਲਹਿਰ ਦੀ ਸੰਭਾਵਨਾ ਹੈ। ਹਾਲਾਂਕਿ, 31 ਦਸੰਬਰ ਅਤੇ ਨਵੇਂ ਸਾਲ ਦੇ ਪਹਿਲੇ ਦਿਨ ਸੂਬੇ ਦੇ ਕੁਝ ਸਥਾਨਾਂ ‘ਤੇ ਮੀਂਹ ਪੈ ਸਕਦਾ ਹੈ। ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਮੋਹਾਲੀ ਅਤੇ ਚੰਡੀਗੜ੍ਹ ਵਿੱਚ ਵੀ ਸਵੇਰੇ ਧੁੰਦ ਰਹੀ।

ਸੰਘਣੀ ਧੁੰਦ ਕਾਰਨ ਅੰਮ੍ਰਿਤਸਰ ਦੇ ਵੇਰਕਾ ਤੋਂ ਪਠਾਨਕੋਟ ਤੱਕ ਨੈਸ਼ਨਲ ਹਾਈਵੇ ‘ਤੇ ਬੱਜਰੀ ਨਾਲ ਭਰਿਆ ਇੱਕ ਟਰੱਕ ਅਚਾਨਕ ਕੰਟਰੋਲ ਗੁਆ ਬੈਠਾ ਅਤੇ ਸੜਕ ਦੇ ਵਿਚਕਾਰ ਪਲਟ ਗਿਆ। ਟਰੱਕ ਦੇ ਪਲਟਦੇ ਹੀ ਸੜਕ ਤੇ ਬੱਜਰੀ ਫੈਲ ਗਈ, ਜਿਸ ਨਾਲ ਦੂਰ-ਦੂਰ ਤੱਕ ਟ੍ਰੈਫਿਕ ਜਾਮ ਹੋ ਗਿਆ। ਸੰਘਣੀ ਧੁੰਦ ਕਾਰਨ ਪਿੱਛਿਓਂ ਆ ਰਹੀਆਂ ਕਈ ਗੱਡੀਆਂ ਇੱਕ-ਦੂਜੇ ਨਾਲ ਟਕਰਾ ਗਈਆਂ।
ਇਹ ਵੀ ਪੜ੍ਹੋ : ਹਸਪਤਾਲ ‘ਚ ਇਲਾਜ ਲਈ ਆਏ ਬੰਦੇ ਦੀ ਮੌਤ ਮਗਰੋਂ ਹੰਗਾਮਾ, ਪਰਿਵਾਰ ਨੇ ਲਾਏ ਵੱਡੇ ਇਲਜ਼ਾਮ
ਦੱਸ ਦੇਈਏ ਕਿ 1 ਜਨਵਰੀ ਤੱਕ ਧੁੰਦ ਤੇ ਸੀਤ ਲਹਿਰ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। 31 ਦਸੰਬਰ ਤੇ 1 ਜਨਵਰੀ ਨੂੰ ਕਈ ਜਿਲ੍ਹਿਆਂ ਵਿਚ ਹਲਕੀ ਤੋਂ ਮੱਧਮ ਬਾਰਿਸ਼ ਹੋਣ ਦੀ ਉਮੀਦ ਹੈ। ਇਸ ਦੌਰਾਨ ਕਈ ਥਾਵਾਂ ‘ਤੇ ਸੰਘਣੀ ਧੁੰਦ ਦ ਵੀ ਅਲਰਟ ਹੈ। ਧੁੰਦ ਕਾਰਨ, ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਜਨਤਾ ਲਈ ਇੱਕ ਅਡਵਾਇਜਰੀ ਜਾਰੀ ਕੀਤੀ ਹੈ। ਡਰਾਈਵਰਾਂ ਨੂੰ ਧੁੰਦ ਦੌਰਾਨ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਜੇ ਜ਼ਰੂਰੀ ਹੋਵੇ, ਤਾਂ ਹੌਲੀ ਗੱਡੀ ਚਲਾਓ, ਲੋ ਬੀਮ ਹੈਂਡਲਾਈਟ ਜਲਾ ਕੇ ਰੱਖੋ ਅਤੇ ਹੈਜਰਡ ਲਾਈਟ (ਇੰਡੀਕੇਟਰ/ਬਲਿੰਕਰ) ਦੀ ਵਰਤੋਂ ਕਰੋ। ਇਸ ਤੋਂ ਇਲਾਵਾ ਅੱਗੇ ਦੀ ਗੱਡੀ ਤੋਂ ਸੇਫ ਡਿਸਟੈਂਸ ਰੱਖੋ। ਲੇਨ ਚੇਂਜ ਨਾ ਕਰੋ ਅਤੇ ਪੈਦਲ ਤ ਸਾਇਕਲਿਸਟ ਦ ਧਿਆਨ ਰੱਖੋ।
ਵੀਡੀਓ ਲਈ ਕਲਿੱਕ ਕਰੋ -:
























