ਜੇ ਤੁਸੀਂ ਨਵੇਂ ਸਾਲ ਦੀ ਸ਼ਾਮ ਦੀ ਪਾਰਟੀ ਦੀ ਤਿਆਰੀ ਕਰ ਰਹੇ ਹੋ ਅਤੇ Swiggy, Zomato, Blinkit, ਅਤੇ Zepto ਵਰਗੀਆਂ ਐਪਾਂ ‘ਤੇ ਭਰੋਸਾ ਕਰਦੇ ਹੋ, ਤਾਂ ਇਹ ਖ਼ਬਰ ਤੁਹਾਨੂੰ ਚਿੰਤਾ ਵਿਚ ਪਾ ਸਕਦੀ ਹੈ। Swiggy, Zomato, Blinkit, ਅਤੇ Zepto ਸਣੇ ਕਈ ਪ੍ਰਮੁੱਖ ਫੂਡ ਤੇ ਕਵਿੱਕ ਕਾਮਰਸ ਪਲੇਟਫਾਰਮਾਂ ਦ ਸਰਵਿਸ ਪ੍ਰਭਾਵਿਤ ਹੋ ਸਕਦ ਹੈ। ਦਰਅਸਲ ਗਿਗ ਅਤੇ ਪੇਲਟਫਾਰਮ ਡਿਲਵਰੀ ਵਰਕਰਸ ਨੇ 31 ਦਸੰਬਰ ਨੂੰ ਅਖਿਲ ਬਾਰਤੀ ਹੜਤਾਲ ਦਾ ਐਲਾਨ ਕੀਤਾ ਹੈ। ਇਸ ਹੜਤਾਲ ਦ ਅਸਰ ਨਿਊ ਈਅਰ ਈਵ ‘ਤੇ ਫੂਡ, ਗ੍ਰਾਸਰੀ ਤੇ ਈ-ਕਾਮਰਸ ‘ਤੇ ਦਿਸ ਸਕਦਾ ਹੈ।

ਇਹ ਹੜਤਾਲ ਤੇਲੰਗਾਨਾ Gig ਅਤੇ ਪਲੇਟਫਾਰਮ ਵਰਕਰਜ਼ ਯੂਨੀਅਨ ਅਤੇ ਇੰਡੀਅਨ ਫੈਡਰੇਸ਼ਨ ਆਫ ਐਪ-ਅਧਾਰਤ ਟ੍ਰਾਂਸਪੋਰਟ ਵਰਕਰਜ਼ ਦੁਆਰਾ ਬੁਲਾਈ ਗਈ ਸੀ। ਯੂਨੀਅਨਾਂ ਦਾ ਕਹਿਣਾ ਹੈ ਕਿ ਡਿਲੀਵਰੀ ਵਰਕਰਾਂ ਨੂੰ ਤਿਉਹਾਰਾਂ ਦੇ ਸੀਜ਼ਨ ਦੌਰਾਨ ਕਾਫ਼ੀ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦੋਂ ਕਿ ਉਨ੍ਹਾਂ ਦੀ ਕਮਾਈ ਲਗਾਤਾਰ ਘਟ ਰਹੀ ਹੈ। ਅਸਥਿਰ ਕੰਮ ਦੇ ਘੰਟੇ ਅਤੇ ਸੁਰੱਖਿਆ ਦੀ ਘਾਟ ਵੱਡੀਆਂ ਚੁਣੌਤੀਆਂ ਹਨ। ਵਿਰੋਧ ਵਿੱਚ ਉਨ੍ਹਾਂ ਨੇ 25 ਅਤੇ 31 ਦਸੰਬਰ ਨੂੰ ਦੇਸ਼ ਭਰ ਵਿੱਚ ਕੰਮ ਬੰਦ ਕਰਨ ਦਾ ਫੈਸਲਾ ਕੀਤਾ ਹੈ। 25 ਦਸੰਬਰ ਨੂੰ ਕ੍ਰਿਸਮਸ ਵਾਲੇ ਦਿਨ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ ਅਤੇ ਹੁਣ ਗਿਗ ਵਰਕਰ 31 ਦਸੰਬਰ ਨੂੰ ਨਵੇਂ ਸਾਲ ਦੀ ਸ਼ਾਮ ਦੀ ਪਾਰਟੀ ‘ਤੇ ਹੜਤਾਲ ‘ਤੇ ਹੋਣਗੇ।
10-ਮਿੰਟ ਦੀ ਡਿਲੀਵਰੀ ਮਾਡਲ ਬਾਰੇ ਸਵਾਲ ਕਿਉਂ ਉਠਾਏ ਜਾ ਰਹੇ ਹਨ?
ਵਰਕਰਸ ਦਾ ਦੋਸ਼ ਹੈ ਕਿ 10-ਮਿੰਟ ਦੀ ਡਿਲੀਵਰੀ ਵਰਗੇ ਤੇਜ਼ ਡਿਲੀਵਰੀ ਮਾਡਲ ਉਨ੍ਹਾਂ ਦੀਆਂ ਜਾਨਾਂ ਲਈ ਖ਼ਤਰਾ ਹਨ। ਭਾਰੀ ਟ੍ਰੈਫਿਕ, ਪ੍ਰਦੂਸ਼ਣ ਅਤੇ ਸਮੇਂ ਦਾ ਦਬਾਅ ਦੋ-ਪਹੀਆ ਵਾਹਨਾਂ ਦੀ ਸਵਾਰੀ ਨੂੰ ਜੋਖਮ ਭਰਿਆ ਬਣਾਉਂਦਾ ਹੈ। ਯੂਨੀਅਨਾਂ ਦਾ ਕਹਿਣਾ ਹੈ ਕਿ ਐਲਗੋਰਿਦਸ-ਅਧਾਰਤ ਟਾਰਗੇਟ ਵਰਕਰਸ ਨੂੰ ਤੇਜ਼ ਰਫ਼ਤਾਰ ਨਾਲ ਅਤੇ ਅਸੁਰੱਖਿਅਤ ਢੰਗ ਨਾਲ ਗੱਡੀ ਚਲਾਉਣ ਲਈ ਮਜਬੂਰ ਕਰਦਾ ਹੈ। ਬਹੁਤ ਸਾਰੇ ਮਾਮਲਿਆਂ ਵਿੱਚ ਆਈਡੀ ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਬਲੌਕ ਕੀਤੀ ਜਾਂਦੀ ਹੈ, ਜਿਸ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ ‘ਤੇ ਸਿੱਧਾ ਅਸਰ ਪੈਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਸੰਘਣੀ ਧੁੰਦ, ਬਜਰੀ ਦਾ ਭਰਿਆ ਟਰੱਕ ਪਲਟਿਆ, ਕਈ ਗੱਡੀਆਂ ‘ਚ ਟਕਰਾਈਆਂ
ਕ੍ਰਿਸਮਸ ਅਤੇ ਨਵੇਂ ਸਾਲ ਦੀ ਸ਼ਾਮ ਨੂੰ ਫੂਡ ਡਿਲੀਵਰੀ ਅਤੇ ਆਨਲਾਈਨ ਖਰੀਦਦਾਰੀ ਲਈ ਪੀਕ ਸੀਜ਼ਨ ਮੰਨਿਆ ਜਾਂਦਾ ਹੈ। ਹਾਲਾਂਕਿ, ਇਹ ਹੜਤਾਲ ਮੈਟਰੋ ਸ਼ਹਿਰਾਂ ਦੇ ਨਾਲ-ਨਾਲ ਪ੍ਰਮੁੱਖ ਟੀਅਰ-2 ਸ਼ਹਿਰਾਂ ਵਿੱਚ ਸੇਵਾਵਾਂ ਵਿੱਚ ਰੁਕਾਵਟ ਹੋ ਸਕਦੀ ਹੈ। ਇੰਸਟਾਮਾਰਟ, ਜ਼ੈਪਟੋ ਅਤੇ ਬਲਿੰਕਿਟ ਤੋਂ ਤੁਰੰਤ ਡਿਲੀਵਰੀ ਸੇਵਾਵਾਂ ਪਹਿਲਾਂ ਹੀ ਗੁਰੂਗ੍ਰਾਮ ਦੇ ਕੁਝ ਖੇਤਰਾਂ ਵਿੱਚ ਪ੍ਰਭਾਵਿਤ ਹੋਣ ਦੀ ਰਿਪੋਰਟ ਕੀਤੀ ਗਈ ਹੈ। ਅਜਿਹੀ ਸਥਿਤੀ ਵਿੱਚ ਨਵੇਂ ਸਾਲ ਦੀ ਪਾਰਟੀ ਲਈ ਆਖਰੀ ਸਮੇਂ ਦੇ ਆਰਡਰ ਮੁਸ਼ਕਲ ਹੋ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:
























