ਪਾਕਿਸਤਾਨ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਉਬੈਦੁੱਲਾ ਰਾਜਪੂਤ ਨੂੰ ਇਸ ਦਸੰਬਰ ਦੇ ਸ਼ੁਰੂ ਵਿੱਚ ਬਹਿਰੀਨ ਵਿੱਚ ਇੱਕ ਨਿੱਜੀ ਟੂਰਨਾਮੈਂਟ ਵਿੱਚ ਭਾਰਤੀ ਟੀਮ ਲਈ ਖੇਡਣ ਲਈ ਰਾਸ਼ਟਰੀ ਫੈਡਰੇਸ਼ਨ ਵੱਲੋਂ ਅਣਮਿੱਥੇ ਸਮੇਂ ਲਈ ਪਾਬੰਦੀ ਲਗਾਈ ਗਈ ਹੈ। ਬੈਨ ਮਗਰੋਂ ਉਬੈਦੁੱਲਾ ਰਾਜਪੂਤ ਦੇ ਹੱਕ ‘ਚ ਨਿਊਜ਼ੀਲੈਂਡ ਦੀ ਕਬੱਡੀ ਫੈਡਰੇਸ਼ਨ ਨਿਤਰੀ ਹੈ, ਫੈਡਰੇਸ਼ਨ ਨੇ ਉਬੈਦੁੱਲਾ ਰਾਜਪੂਤ ਤੋਂ ਬੈਨ ਹਟਾਉਣ ਦੀ ਮੰਗ ਕਰਦੇ ਹੋਏ ਨਿਊਜ਼ੀਲੈਂਡ ‘ਚ ਸਾਰੇ ਪਾਕਿਸਤਾਨੀ ਖਿਡਾਰੀਆਂ ਨੂੰ ਬੈਨ ਕਰ ਦਿੱਤਾ ਹੈ।
ਪਾਕਿਸਤਾਨ ਕਬੱਡੀ ਫੈਡਰੇਸ਼ਨ (ਪੀਕੇਐਫ) ਨੇ ਸ਼ਨੀਵਾਰ (27 ਦਸੰਬਰ, 2025) ਨੂੰ ਇੱਕ ਐਮਰਜੈਂਸੀ ਮੀਟਿੰਗ ਤੋਂ ਬਾਅਦ ਇਹ ਪਾਬੰਦੀ ਲਗਾਈ, ਜਿਸ ਵਿੱਚ ਰਾਜਪੂਤ ਨੂੰ ਫੈਡਰੇਸ਼ਨ ਜਾਂ ਹੋਰ ਸਬੰਧਤ ਅਧਿਕਾਰੀਆਂ ਤੋਂ ਲੋੜੀਂਦਾ ਨੋ-ਆਬਜੈਕਸ਼ਨ ਸਰਟੀਫਿਕੇਟ (NOC) ਲਏ ਬਿਨਾਂ ਟੂਰਨਾਮੈਂਟ ਵਿਚ ਖੇਡਣ ਲਈ ਵਿਦੇਸ਼ ਜਾਣ ਦਾ ਦੋਸ਼ੀ ਪਾਇਆ ਗਿਆ।

PKF ਦੇ ਸੈਕਟਰੀ ਰਾਣਾ ਸਰਵਰ ਨੇ ਕਿਹਾ ਕਿ ਰਾਜਪੂਤ ਦੇ ਕੋਲ ਡਿਸਿਪਲਿਨਰੀ ਕਮੇਟੀ ਦੇ ਸਾਹਮਣੇ ਅਪੀਲ ਕਰਨ ਦਾ ਹੱਕ ਹੈ। ਸਰਵਰ ਨੇ ਕਿਹਾ ਕਿ ਫੈਡਰੇਸ਼ਨ ਨੇ ਇਸ ਗੱਲ ‘ਤੇ ਧਿਆਨ ਦਿੱਤਾ ਕਿ ਰਾਜਪੂਤ ਨਾ ਸਿਰਫ NOC ਦੇ ਬਿਨਾਂ ਵਿਦੇਸ਼ ਗਏ, ਸਗੋਂ ਉਨ੍ਹਾਂ ਨੇ ਇੱਕ ਭਾਰਤ ਦੀ ਟੀਮ ਨੂੰ ਰਿਪ੍ਰੈਜੈਂਟ ਵੀ ਕੀਤਾ। ਉਨ੍ਹਾਂ ਨੇ ਭਾਰਤ ਦ ਜਰਸੀ ਪਾਈ ਸੀ ਤੇ ਮੈਚ ਜਿੱਤਣ ਤੋਂ ਬਾਅਦ ਆਪਣੇ ਮੋਢਿਆਂ ‘ਤੇ ਭਾਰਤੀ ਤਿਰੰਗਾ ਝੰਡਾ ਲਪੇਟਿਆ ਸੀ।
ਸਰਵਰ ਨੇ ਕਿਹਾ ਕਿ ਪਰ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਇਹ ਪੂਰੀ ਤਰ੍ਹਾਂ ਨਾਲ ਗਲਤਫਹਿਮੀ ਸੀ ਅਤੇ ਉਨ੍ਹਾਂ ਨੂੰ ਕਦੇ ਨਹੀਂ ਦੱਸਿਆ ਗਿਆ ਕਿ ਜਿਸ ਟੀਮ ਲਈ ਉਹ ਪ੍ਰਾਈਵੇਟ ਟੂਰਨਾਮੈਟ ਵਿਚ ਖੇਡਾਂਗੇ, ਉਹ ਇੱਕ ਭਾਰਤੀ ਟੀਮ ਹੋਵੇਗੀ, ਪਰ ਉਹ ਫਿਰ ਵੀ NOC ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ੀ ਹਨ। ਰਾਜਪੂਤ ਉਦੋਂ ਮੁਸ਼ਕਲ ਵਿਚ ਪਏ ਗਏ ਜਦੋਂ ਜੀਸੀਸੀ ਕੱਪ ਦੌਰਾਨ ਭਾਰਤੀ ਜਰਸੀ ਪਾਈ ਅਤੇ ਭਾਰਤੀ ਝੰਡਾ ਲਹਿਰਾਉਂਦੇ ਹੋਏ ਉਨ੍ਹਾਂ ਦੇ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ। ਸਰਵਰ ਨੇ ਅੱਗੇ ਕਿਹਾ ਕਿ ਨੋ ਆਬਜੇਕਸ਼ਨ ਸਰਟੀਫਿਕੇਟ ਲਏ ਬਿਨਾਂ ਇਸ ਇਵੈਂਟ ਵਿਚ ਹਿੱਸਾ ਲੈਣ ਲਈ ਦੂਜੇ ਖਿਡਾਰੀਆਂ ‘ਤੇ ਵੀ ਬੈਨ ਲਾਇਆ ਗਿਆ ਹੈ ਅਤੇ ਜੁਰਮਾਨਾ ਲਾਇਆ ਗਿਆ ਹੈ।
ਇਹ ਵੀ ਪੜ੍ਹੋ : 7 ਰੁਪਏ ਦੀ ਲਾਟਰੀ ਨੇ ਬਦਲੀ ਕਿਸਮਤ, ਫਤਿਹਗੜ੍ਹ ਸਾਹਿਬ ਦੇ ਕਿਸਾਨ ਨੇ ਜਿੱਤੇ ਇੱਕ ਕਰੋੜ ਰੁਪਏ
ਰਾਜਪੂਤ ਨੇ ਪਹਿਲਾਂ ਮਾਫੀ ਮੰਗਦੇ ਹੋਏ ਕਿਹਾ ਸੀ ਕਿ ਬਹਿਰੀਨ ਵਿਚ ਟੂਰਨਾਮੈਂਟ ਵਿਚ ਖੇਡਣ ਲਈ ਬੁਲਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਇੱਕ ਪ੍ਰਾਈਵੇਟ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪਰ ਮੈਨੂੰ ਬਾਅਦ ਵਿਚ ਪਤਾ ਲੱਗਾ ਕਿ ਉਨ੍ਹਾਂ ਨੇ ਟੀਮ ਦਾ ਨਾਂ ਭਾਰਤੀ ਟੀਮ ਰੱਖਿਆ ਸੀ ਅਤੇ ਮੈਂ ਆਯੋਜਕਾਂ ਨਾਲ ਕਿਹਾ ਕਿ ਉਹ ਭਾਰਤ ਅਤੇ ਪਾਕਿਸਤਾਨ ਦੇ ਨਾਵਾਂ ਦਾ ਇਸਤੇਮਾਲ ਨਾ ਕਰਨ। ਪਹਿਲਾਂ ਵੀ ਟੂਰਨਾਮੈਂਟ ਵਿਚ, ਭਾਰਤੀ ਅਤੇ ਪਾਕਿਸਤਾਨੀ ਖਿਡਾਰੀ ਇੱਕ ਪ੍ਰਾਈਵੇਟ ਟੀਮ ਲਈ ਇਕੱਠੇ ਖੇਡੇ ਹਨ, ਪਰ ਕਦੇ ਵੀ ਭਾਰਤ ਜਾਂ ਪਾਕਿਸਤਾਨ ਦੇ ਨਾਂ ਤੋਂ ਨਹੀਂ’। ਰਾਜਪੂਤ ਨੇ ਅੱਗੇ ਕਿਹਾ, ਮੈਨੂੰ ਬਾਅਦ ਵਿਚ ਪਤਾ ਲੱਗਾ ਕਿ ਮੈਨੂੰ ਗਲਤ ਤਰੀਕੇ ਨਾਲ ਭਾਰਤੀ ਟੀਮ ਦੇ ਲਈ ਖੇਡਦੇ ਹੋਏ ਦਿਖਾਇਆ ਗਿਆ, ਜਿਸ ਬਾਰੇ ਮੈਂ ਇਸ ਵਿਵਾਦ ਤੋਂ ਬਾਅਦ ਸੋਚ ਵੀ ਨਹੀਂ ਸਕਦਾ।
ਵੀਡੀਓ ਲਈ ਕਲਿੱਕ ਕਰੋ -:
























