ਜੇਕਰ ਤੁਹਾਨੂੰ ਇਸ ਨਵੇਂ ਸਾਲ ‘ਤੇ ਤੁਹਾਡੇ ਫੋਨ ‘ਤੇ HAPPY NEW YEAR ਦਾ ਮੈਸੇਜ ਆਉਂਦ ਹੈ ਤਾਂ ਸਾਵਧਾਨੀ ਨਾਲ ਇਸ ‘ਤੇ ਕਲਿੱਕ ਕਰੋ। ਸਾਵਧਾਨ ਰਹੋ ਕਿ ਸ਼ੁਭਕਾਮਨਾਵਾਂ ਦੇ ਚੱਕਰ ਵਿੱਚ ਤੁਹਾਡਾ ਫੋਨ ਹੈਕ ਨਾ ਹੋ ਜਾਵੇ, ਜਿਸ ਨਾਲ ਹੈਕਰਾਂ ਨੂੰ ਤੁਹਾਡੇ ਸਾਰੇ ਡਾਟਾ, ਜਿਸ ਵਿੱਚ ਬੈਂਕ ਖਾਤਿਆਂ ਅਤੇ OTP ਸ਼ਾਮਲ ਹਨ ਦਾ ਪਤਾ ਚੱਲ ਜਾਵੇ। ਪੰਜਾਬ ਪੁਲਿਸ ਸਾਈਬਰ ਸੈੱਲ ਨੇ ਇਸ ਸਬੰਧ ਵਿੱਚ ਇੱਕ ਜਨਤਕ ਚਿਤਾਵਨੀ ਜਾਰੀ ਕੀਤੀ ਹੈ।
ਪੁਲਿਸ ਸਾਈਬਰ ਸੈੱਲ ਦੇ ਅਧਿਕਾਰੀਆਂ ਮੁਤਾਬਕ ਹੈਕਰ ਹਮੇਸ਼ਾ ਮੌਕਿਆਂ ਦੀ ਭਾਲ ਵਿੱਚ ਰਹਿੰਦੇ ਹਨ ਜਦੋਂ ਲੋਕਾਂ ਨੂੰ ਬਲਕ ਵਿਚ ਮੈਸੇਜ ਆਉਂਦੇ ਹਨ। ਉਹ ਇਸ ਸਮੇਂ ਦੌਰਾਨ ਹੀ ਮੈਸੇਜ ਭੇਜ ਦਿੰਦੇ ਹਨ। ਮੈਸੇਜ ਦੀ ਭੀੜ ਵਿਚ ਆਮ ਲੋਕ ਗਲਤੀ ਨਾਲ ਹਰ ਮੈਸੇਜ ਨੂੰ ਕਲਿੱਕ ਕਰ ਦਿੰਦੇ ਹਨ।
ਇਸ ਸਮੇਂ ਦੌਰਾਨ ਹੈਕਰਾਂ ਦੇ ਮੈਸੇਜ ‘ਤੇ ਵੀ ਕਲਿੱਕ ਹੋ ਜਾਂਦਾ ਹੈ, ਜਿਸ ਨਾਲ ਲੋਕਾਂ ਦੇ ਫੋਨ ਹੈਕ ਹੋ ਜਾਂਦੇ ਹਨ। ਪੁਲਿਸ ਨੇ ਅਪੀਲ ਕੀਤੀ ਹੈ ਕਿ ਬਿਨਾਂ ਵੈਰੀਫਿਕੇਸ਼ਨ ਦੇ ਕਿਸੇ ਵੀ ਮੈਸੇਜ ‘ਤੇ ਕਲਿੱਕ ਕਰਨ ਤੋਂ ਬਚੋ, ਕੋਈ ਵੀ ਫੋਟੋ ਡਾਊਨਲੋਡ ਨਾ ਕਰੋ।

ਲੁਧਿਆਣਾ ਸਾਈਬਰ ਸੈੱਲ ਮੁਤਾਬਕ ਜਦੋਂ ਵੀ ਕੋਈ ਤਿਉਹਾਰ ਨੇੜੇ ਆਉਂਦਾ ਹੈ ਤਾਂ ਹੈਕਰ ਸਰਗਰਮ ਹੋ ਜਾਂਦੇ ਹਨ। ਦੀਵਾਲੀ ਦੌਰਾਨ, ਬਹੁਤ ਸਾਰੇ ਲੋਕਾਂ ਨੂੰ ਹੈਕਰਾਂ ਤੋਂ ਮੈਸੇਜ ਆਏ ਅਤੇ ਬਹੁਤ ਸਾਰੇ ਮੋਬਾਈਲ ਫੋਨ ਹੈਕ ਕੀਤੇ ਗਏ। ਇਸ ਲਈ ਪੁਲਿਸ ਨੇ ਲੋਕਾਂ ਨੂੰ ਨਵੇਂ ਸਾਲ ਲਈ ਪਹਿਲਾਂ ਤੋਂ ਹੀ ਸੁਚੇਤ ਕੀਤਾ ਹੈ।
ਨਵਾਂ ਸਾਲ ਹੋਵੇ ਜਾਂ ਕੋਈ ਹੋਰ ਤਿਉਹਾਰ, ਲੋਕ ਵੱਖ-ਵੱਖ ਸਟਾਈਲਾਂ ਵਿੱਚ ਡਿਜੀਟਲ ਕਾਰਡ ਬਣਾਉਂਦੇ ਹਨ ਅਤੇ ਉਹਨਾਂ ਨੂੰ ਆਪਣੇ ਜਾਣਕਾਰਾਂ ਨੂੰ ਮੈਸੇਜ ਭੇਜਣ ਲਈ ਭੇਜਦੇ ਹਨ। ਬਹੁਤ ਸਾਰੇ ਲੋਕ ਆਪਣੇ ਜਾਣਕਾਰਾਂ ਨੂੰ ਸਰਪ੍ਰਾਈਜ ਦੇਣ ਲਈ ਡਿਜੀਟਲ ਲਿੰਕ ਤਿਆਰ ਕਰਵਾਉਂਦੇ ਹਨ ਅਤੇ ਉਨ੍ਹਾਂ ਦੇ ਅੰਦਰ ਜਸ਼ਨ ਵਾਲੇ ਵੀਡੀਓ ਕਲਿੱਪ ਹੁਦੀ ਹੈ। ਹੈਕਰਸ ਵੀ ਉਸੇ ਤਰ੍ਹਾਂ ਦੇ ਲਿੰਕ ਬਣਾ ਕੇ ਲੋਕਾਂ ਨੂੰ ਭੇਜਦੇ ਹਨ ਤਾਂਕਿ ਉਹ ਉਸ ਨੂੰ ਖੋਲ੍ਹ ਦੇਣ।
ਹੈਕਰ ਇਸ ਤਰ੍ਹਾਂ ਮੋਬਾਈਲ ਫੋਨ ਕਰਦੇ ਹਨ ਹੈਕ…
ਏਪੀਕੇ ਫਾਈਲ ਭੇਜ ਕੇ: ਵ੍ਹਾਟਸਐਪ ਜਾਂ ਹੋਰ ਮੈਸੇਂਜਰ ਐਪਸ ਰਾਹੀਂ ਭੇਜੀ ਗਈ ਏਪੀਕੇ ਫਾਈਲ ਇੰਸਟਾਲ ਕਰਦੇ ਹੀ ਮੋਬਾਈਲ ‘ਤੇ ਪੂਰਾ ਕੰਟਰੋਲ ਮਿਲ ਸਕਦਾ ਹੈ।
ਫਰਜੀ ਲਿੰਕ: ਲਿੰਕ ‘ਤੇ ਕਲਿੱਕ ਕਰਨ ਨਾਲ ਇੱਕ ਨਕਲੀ ਵੈੱਬਸਾਈਟ ਖੁੱਲ੍ਹ ਜਾਂਦੀ ਹੈ, ਜਿੱਥੇ ਤੁਹਾਡੀ ਆਈਡੀ, ਪਾਸਵਰਡ, ਜਾਂ ਬੈਂਕ ਵੇਰਵੇ ਚੋਰੀ ਹੋ ਜਾਂਦੇ ਹਨ।
ਸਪਾਈਵੇਅਰ ਅਤੇ ਮਾਲਵੇਅਰ: ਇੱਕ ਵਾਰ ਫ਼ੋਨ ‘ਤੇ ਇੰਸਟਾਲ ਹੋਣ ਤੋਂ ਬਾਅਦ ਇਹ ਐਪਸ ਕਾਲਾਂ, ਮੈਸੇਜ, ਫੋਟੋਆਂ ਅਤੇ OTP ਤੱਕ ਐਕਸੈੱਸ ਕਰ ਲੈਂਦੇ ਹਨ।
ਵੀਡੀਓ ਲਈ ਕਲਿੱਕ ਕਰੋ -:
























