ਹਿਮਾਚਲ ਪ੍ਰਦੇਸ਼ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਸਿਰਮੌਰ ਜਿਲ੍ਹੇ ਦੇ ਹਰਿਪੁਰਧਾਰ ਇਲਾਕੇ ਵਿਚ ਸ਼ਿਮਲਾ ਤੋਂ ਕੁਪਵੀ ਜਾ ਰਹੀ ਇੱਕ ਪ੍ਰਾਈਵੇਟ ਬੱਸ ਸੜਕ ਤੋਂ ਫਿਸਲ ਕੇ 200 ਮੀਟਰ ਖੱਡ ਵਿਚ ਜਾ ਡਿੱਗੀ, ਇਸ ਦਰਦਨਾਕ ਹਾਦਸੇ ਵਿਚ ਹੁਣ ਤੱਕ 9 ਲੋਕਾਂ ਦ ਮੌਤ ਦੀ ਪੁਸ਼ਟੀ ਹੋਈ ਹੈ, ਕਈ ਯਾਤਰੀ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਦਾ ਇਲਾਜ ਜਾਰੀ ਹੈ।
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਬੱਸ ਵਿਚ ਯਾਤਰੀਆਂ ਦੀ ਗਿਣਤੀ ਨੂੰ ਲੈ ਕੇ ਵੱਖ-ਵੱਖ ਜਾਣਕਾਰੀ ਸਾਹਮਣੇ ਆਈ ਹੈ। ਸਿਰਮੌਰ ਦੇ ਪੁਲਿਸ ਸੁਪਰਡੈਂਟ ਦੇ ਮੁਤਾਬਕ ਬੱਸ ਵਿਚ 30 ਤੋਂ 35 ਲੋਕ ਮੌਜੂਦ ਸਨ, ਹਾਦਸੇ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।
ਬੱਸ ਸ਼ਿਮਲਾ ਤੋਂ ਕੁਪਵੀ ਜਾ ਰਹੀ ਸੀ। ਜਿਵੇਂ ਹੀ ਬੱਸ ਸਿਰਮੌਰ ਜ਼ਿਲ੍ਹੇ ਦੇ ਹਰੀਪੁਰਧਰ ਨੇੜੇ ਪਹੁੰਚੀ, ਉਹ ਬੇਕਾਬੂ ਹੋ ਕੇ ਸੜਕ ਕੇ ਲੁਢਕ ਗਈ। ਬੱਸ ਦੇ ਖੱਡ ਵਿਚ ਡਿੱਗਦੇ ਹੀ ਯਾਤਰੀਆਂ ਵਿਚ ਚੀਕ ਪੁਕਾਰ ਮਚ ਗਈ ਅਤ ਮੌਕੇ ‘ਤੇ ਹਫੜਾ-ਦਫਰੀ ਦਾ ਮਾਹੌਲ ਬਣ ਗਿਆ।

ਸਥਾਨਕ ਨਿਵਾਸੀਆਂ ਨੇ ਤੁਰੰਤ ਪੁਲਿਸ ਅਤੇ ਪ੍ਰਸ਼ਾਸਨ ਨੂੰ ਹਾਦਸੇ ਬਾਰੇ ਸੂਚਿਤ ਕੀਤਾ। ਪੁਲਿਸ ਅਤੇ ਹੋਰ ਰਾਹਤ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਜ਼ਖਮੀਆਂ ਨੂੰ ਹਰੀਪੁਰਧਰ ਦੇ ਸਥਾਨਕ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਦਿੱਤੀ ਗਈ। ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸਾਰੇ ਜ਼ਖਮੀਆਂ ਨੂੰ ਬਿਹਤਰ ਇਲਾਜ ਲਈ ਰੈਫਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਦਿਨ-ਦਿਹਾੜੇ ਸੁਨਿਆਰੇ ‘ਤੇ ਹਮਲਾ, ਹਮਲਾਵਰ 425 ਗ੍ਰਾਮ ਸੋਨਾ ਲੁੱਟ ਕੇ ਹੋਏ ਫਰਾਰ
ਸਿਰਮੌਰ ਦੇ ਪੁਲਿਸ ਸੁਪਰਡੈਂਟ, ਨਿਸਚਿੰਤ ਸਿੰਘ ਨੇਗੀ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਦਸੇ ਬਾਰੇ ਜਾਣਕਾਰੀ ਮਿਲੀ ਸੀ ਅਤੇ ਉਹ ਖੁਦ ਘਟਨਾ ਸਥਾਨ ਲਈ ਰਵਾਨਾ ਹੋ ਗਏ ਸਨ। ਪੁਲਿਸ ਅਤੇ ਹੋਰ ਬਚਾਅ ਟੀਮਾਂ ਜ਼ਖਮੀਆਂ ਨੂੰ ਕੱਢਣ ਅਤੇ ਰਾਹਤ ਕਾਰਜ ਕਰਨ ਵਿੱਚ ਲੱਗੀਆਂ ਹੋਈਆਂ ਸਨ। ਹਾਦਸੇ ਦਾ ਕਾਰਨ ਫਿਲਹਾਲ ਅਣਜਾਣ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹੋਰ ਜਾਣਕਾਰੀ ਦੀ ਉਡੀਕ ਹੈ।
ਵੀਡੀਓ ਲਈ ਕਲਿੱਕ ਕਰੋ -:
























