ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਰਾਘਵ ਚੱਢਾ ਇੱਕ ਦਿਨ ਲਈ ਡਿਲੀਵਰੀ ਬੁਆਏ ਬਣ ਗਏ। ਉਨ੍ਹਾਂ ਨੇ ਖੁਦ ਸਾਮਾਨ ਲੈ ਕੇ ਲੋਕਾਂ ਦੇ ਘਰ ਪਹੁੰਚਾਇਆ, ਤਾਂਕਿ ਜਾਣ ਸਕਣ ਕਿ ਇਸ ਕੰਮ ਵਿਚ ਲੱਗੇ ਲੋਕ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਨ। ਉਨ੍ਹਾਂ ਨੇ ਇਸ ਨਾਲ ਜੁੜਿਆ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਐਕਸ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਇਸ ‘ਤੇ ਉਨ੍ਹਾਂ ਨੇ ਲਿਖਿਆ ਹੈ- ‘ਬੋਰਡਰੂਮ ਤੋਂ ਦੂਰ, ਜਮੀਨੀ ਪੱਧਰ ‘ਤੇ। ਮੈਂ ਉਨ੍ਹਾਂ ਦਾ ਦਿਨ ਜੀਆ। ਜੁੜੇ ਰਹੋ।”
ਦੱਸ ਦੇਈਏ ਕਿ ਰਾਘਵ ਚੱਢਾ ਨੇ ਸੰਸਦ ਦੇ ਸਰਦੀਆਂ ਦੇ ਸੈਸ਼ਨ ਵਿੱਚ ਗਿਗ ਅਤੇ ਪਲੇਟਫਾਰਮ ਵਰਕਰਾਂ ਦਾ ਮੁੱਦਾ ਉਠਾਇਆ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਵਰਕਰਾਂ ਦੀਆਂ ਸਥਿਤੀਆਂ ਰੋਜ਼ਾਨਾ ਦਿਹਾੜੀਦਾਰ ਮਜ਼ਦੂਰਾਂ ਨਾਲੋਂ ਵੀ ਮਾੜੀਆਂ ਹੋ ਗਈਆਂ ਹਨ। ਡਿਲੀਵਰੀ ਬੁਆਏ, ਰਾਈਡਰ, ਡਰਾਈਵਰ ਅਤੇ ਟੈਕਨੀਸ਼ੀਅਨ ਸਤਿਕਾਰ, ਸੁਰੱਖਿਆ ਅਤੇ ਉਚਿਤ ਤਨਖਾਹ ਦੇ ਹੱਕਦਾਰ ਹਨ। ਉਨ੍ਹਾਂ ਮੰਗ ਕੀਤੀ ਕਿ 10-ਮਿੰਟ ਦੀ ਡਿਲੀਵਰੀ ਦੇ ਕਲਚਰ ਨੂੰ ਖਤਮ ਕੀਤਾ ਜਾਵੇ। ਗਿਗ ਵਰਕਰਾਂ ਨੂੰ ਦੂਜੇ ਕਰਮਚਾਰੀਆਂ ਵਾਂਗ ਹੀ ਲਾਭ ਮਿਲਣੇ ਚਾਹੀਦੇ ਹਨ।

40-ਸਕਿੰਟ ਦੀ ਵੀਡੀਓ ਵਿਚ ਵਿਖਾਈ ਇੱਕ ਡਿਲੀਵਰੀ ਬੁਆਏ ਦੀ ਕਹਾਣੀ
ਰਾਘਵ ਚੱਢਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ, ਐਕਸ ‘ਤੇ 40-ਸਕਿੰਟ ਦੀ ਵੀਡੀਓ ਸਾਂਝੀ ਕੀਤੀ। ਵੀਡੀਓ ਵਿੱਚ ਰਾਘਵ ਡਿਲੀਵਰੀ ਬੁਆਏ ਦੇ ਰੂਪ ਵਿੱਚ ਆਪਣੇ ਘਰੋਂ ਨਿਕਲਦੇ ਦਿਖਾਈ ਦੇ ਰਹੇ ਹਨ, ਇੱਕ ਡਿਲੀਵਰੀ ਬੁਆਏ ਆਪਣੇ ਸਕੂਟਰ ਨਾਲ ਬਾਹਰ ਖੜ੍ਹਾ ਹੈ।
ਰਾਘਵ ਆਉਂਦੇ ਹਨ, ਬੈਗ ਲੈਂਦੇ ਹਨ ਤੇ ਹੈਲਮੇਟ ਪਾ ਕੇ ਉਸ ਦੇ ਪਿੱਛੇ ਬੈਠ ਜਾਂਦੇ ਹਨ। ਫਿਰ ਉਹ ਇੱਕ ਜਗ੍ਹਾ ਤੋਂ ਆਰਡਰ ਲੈਂਦੇ ਹਨ ਅਤੇ ਆਖਿਰ ਵਿਚ ਉਸ ਆਰਡਰ ਨੂੰ ਆਪਣੀ ਮੰਜਿਲ ਤੱਕ ਪਹੁੰਚਉਣ ਲਈ ਨਿਕਲ ਪੈਂਦੇ ਹਨ। ਵੀਡੀਓ ਦੇ ਅਖੀਰ ਵਿਚ “ਸਟੇ ਟਿਊਨ” ਲਿਖਿਆ ਹੈ।
ਦਰਅਸਲ, ਕੁਝ ਸਮਾਂ ਪਹਿਲਾਂ, ਇੱਕ ਡਿਲੀਵਰੀ ਬੁਆਏ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ, ਜਿਸ ਵਿੱਚ ਉਸਨੇ 15 ਘੰਟੇ ਤੋਂ ਵੱਧ ਕੰਮ ਕਰਨ, 50 ਕਿਲੋਮੀਟਰ ਗੱਡੀ ਚਲਾਉਣ ਅਤੇ ਇੱਕ ਦਿਨ ਵਿੱਚ ਲਗਭਗ 28 ਡਿਲੀਵਰੀ ਕਰਨ ਦਾ ਦਾਅਵਾ ਕੀਤਾ ਸੀ, ਇਸ ਤੋਂ ਬਾਅਦ 730 ਰੁਪਏ ਮਿਲਦੇ ਹਨ। ਇਹ ਵੀਡੀਓ ਸਤੰਬਰ ਵਿੱਚ ਪੋਸਟ ਕੀਤਾ ਗਿਆ ਸੀ, ਪਰ ਦਸੰਬਰ ਵਿੱਚ ਵਾਇਰਲ ਹੋ ਗਿਆ, ਜਿਸ ਨਾਲ ਗਿਗ ਵਰਕਰਾਂ ਦੇ ਸ਼ੋਸ਼ਣ ਬਾਰੇ ਚਿੰਤਾਵਾਂ ਵਧੀਆਂ। ਇਸ ਤੋਂ ਬਾਅਦ, ਰਾਘਵ ਚੱਢਾ ਨੇ ਡਿਲੀਵਰੀ ਬੁਆਏ ਹਿਮਾਂਸ਼ੂ ਥਪਲਿਆਲ ਨੂੰ 26 ਜਾਂ 27 ਦਸੰਬਰ ਨੂੰ ਰਾਤ ਦੇ ਖਾਣੇ ਲਈ ਆਪਣੇ ਘਰ ਬੁਲਾਇਆ। ਰਾਘਵ ਨੇ ਏਜੰਟ ਨਾਲ ਆਪਣੀ ਗੱਲਬਾਤ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤਾ।

ਇਸ ਤੋਂ ਇਲਾਵਾ, ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ, ਰਾਘਵ ਚੱਢਾ ਨੇ ਸੰਸਦ ਵਿੱਚ ਗਿਗ ਅਤੇ ਪਲੇਟਫਾਰਮ ਵਰਕਰਾਂ ਦਾ ਮੁੱਦਾ ਉਠਾਇਆ। ਸਰਦ ਰੁੱਤ ਸੈਸ਼ਨ ਦੌਰਾਨ, ਚੱਢਾ ਨੇ ਕਿਹਾ ਕਿ ਕਵਿੱਕ ਕਾਮਰਸ ਅਤੇ ਇੰਸਟੈਂਟ ਕਾਮਰਸ ਨੇ ਸਾਡੀ ਜ਼ਿੰਦਗੀ ਬਦਲ ਦਿੱਤੀ ਹੈ। ਪਰ ਇਸ ਸੁਪਰ ਫਾਸਟ ਡਿਲਵਰੀ ਦੇ ਪਿੱਛੇ ਸਾਈਲੈਂਡ ਵਰਕਫੋਰਸ ਹੈ, ਜੋ ਹਰ ਮੌਸਮ ਵਿਚ ਕੰਮ ਕਰਦ ਹੈ। ਉਹਲੋਕ ਜਿੰਦਗੀ ਦਾਅ ‘ਤੇ ਲਾ ਕੇ ਆਰਡਰ ਪਹੁੰਚਾਉਂਦੇ ਹਨ।
ਇਸ ਤੋਂ ਬਾਅਦ, ਸਰਕਾਰ ਨੇ 4 ਜਨਵਰੀ, 2026 ਨੂੰ ਕੇਂਦਰ ਸਰਕਾਰ ਦੇ ਡਰਾਫਟ ਸਮਾਜਿਕ ਸੁਰੱਖਿਆ ਨਿਯਮਾਂ ਨੂੰ ਜਾਰੀ ਕੀਤਾ। ਇਹ ਜਾਣਕਾਰੀ ਡਾਕ ਰਾਹੀਂ ਪ੍ਰਦਾਨ ਕੀਤੀ ਗਈ, ਜਿਸ ਵਿੱਚ ਕਿਹਾ ਗਿਆ ਸੀ ਕਿ ਇਹ ਤੁਹਾਡੇ ਕੰਮ ਲਈ ਮਾਨਤਾ, ਸੁਰੱਖਿਆ ਅਤੇ ਸਤਿਕਾਰ ਵੱਲ ਪਹਿਲਾ ਕਦਮ ਹੈ। ਚੱਢਾ ਨੇ ਇਸ ਲਈ ਸਰਕਾਰ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨ ਨਾਲ ਗਿਗ ਵਰਕਰਾਂ ਨੂੰ ਜੀਵਨ ਬੀਮਾ, ਦੁਰਘਟਨਾ ਬੀਮਾ ਅਤੇ ਸਿਹਤ ਸੰਭਾਲ ਵਰਗੀਆਂ ਸਮਾਜਿਕ ਸੁਰੱਖਿਆ ਯੋਜਨਾਵਾਂ ਤੱਕ ਪਹੁੰਚ ਮਿਲੇਗੀ, ਜਿਸ ਨਾਲ ਉਨ੍ਹਾਂ ਦੀ ਆਰਥਿਕ ਸਥਿਰਤਾ ਯਕੀਨੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
























