ਅੱਜ ਬਸੰਤ ਪੰਚਮੀ ਵਾਲੇ ਦਿਨ ਨਾਭਾ ਦੇ ਕਰਪਾਰਪੁਰਾ ਮੁਹੱਲੇ ਦੇ ਇੱਕ 18 ਸਾਲਾ ਮੁੰਡੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਭਵਿਸ਼ ਪੁੱਤਰ ਪ੍ਰਵੀਨ ਕੁਮਾਰ ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਭਵਿਸ਼ ਘਰ ਤੋਂ ਥੋੜ੍ਹੀ ਦੂਰ ਗਿਆ ਸੀ। ਗਲੀ ਵਿਚ ਮੀਂਹ ਦਾ ਪਾਣੀ ਖੜ੍ਹਾ ਸੀ, ਇਸ ਦੌਰਾਨ ਬਿਜਲੀ ਦੇ ਖੰਭੇ ਵਿਚ ਕਰੰਟ ਆ ਗਿਆ ਤੇ ਨੌਜਵਾਨ ਦਾ ਹੱਥ ਬਿਜਲੀ ਦੇ ਖੰਭੇ ਨੂ ਛੂਹ ਗਿਆ, ਜਿਸ ਨਾਲ ਉਸ ਨੂੰ ਜ਼ੋਰਦਾਰ ਕਰੰਟ ਲੱਗਾ ਤੇ ਉਹ ਪਾਣੀ ਵਿਚ ਡਿੱਗ ਗਿਆ। ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਹ ਵੀ ਪੜ੍ਹੋ : ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸੰਗਤ ਨੂੰ ਨਹੀਂ ਹੋਵੇਗੀ ਰਹਿਣ ਦੀ ਦਿੱਕਤ, SGPC ਨੇ ਨਵੀਂ ਸਰਾਂ ਦਾ ਰੱਖਿਆ ਨੀਂਹ ਪੱਥਰ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਭਵਿਸ਼ ਨਾਭਾ ਦੀ ਆਈਟੀਆਈ ਵਿਖੇ ਇਲੈਕਟ੍ਰੀਸ਼ਨ ਦਾ ਡਿਪਲੋਮਾ ਕਰ ਰਿਹਾ ਸੀ। ਥੋੜਾ ਮੀਂਹ ਰੁਕਣ ’ਤੇ ਉਹ ਪਤੰਗ ਉਡਾਉਣ ਲਈ ਬਾਹਰ ਨਿਕਲਿਆ ਸੀ। ਉਹ ਘਰ ਤੋਂ ਕੁਝ ਦੂਰੀ ‘ਤੇ ਗਿਆ ਸੀ ਅਤੇ ਮੀਂਹ ਦਾ ਪਾਣੀ ਉੱਥੇ ਖੜ੍ਹਾ ਸੀ, ਜਦੋਂ ਉਹ ਖੰਭੇ ਦਾ ਸਹਾਰਾ ਲੈ ਕੇ ਮੁੜਨ ਲੱਗਾ ਤਾਂ ਉਸ ਨੂੰ ਜ਼ੋਰਦਾਰ ਕਰੰਟ ਲੱਗਾ ਤਾਂ ਉਹ ਹੇਠਾਂ ਡਿੱਗ ਗਿਆ ਜਿਸ ਕਰਕੇ ਉਸਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
























