ਲੁਧਿਆਣਾ ਦੇ ਇੱਕ ਪਾਸ਼ ਇਲਾਕੇ ਕਾਲਜ ਰੋਡ ‘ਤੇ ਫਾਊਂਟੇਨ ਚੌਕ ਨੇੜੇ ਸਥਿਤ MB ਜੈਨ ਜਵੈਲਰਜ਼ ਵਿੱਚ ਧੋਖਾਧੜੀ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਸ਼ੋਅਰੂਮ ਦੇ ਮਾਲਕ ਵਿਕਰਮ ਜੈਨ ਨੇ ਡਿਵੀਜ਼ਨ ਨੰਬਰ 8 ਪੁਲਿਸ ਸਟੇਸ਼ਨ ਵਿੱਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਵਿੱਚ ਕਿਹਾ ਗਿਆ ਹੈ ਕਿ ਉਸ ਦਾ ਲੰਬੇ ਸਮੇਂ ਤੋਂ ਭਰੋਸੇਮੰਦ ਅਕਾਊਂਟੈਂਟ ਰਾਮ ਸ਼ੰਕਰ, ਜੋ ਕਿ ਗੋਂਡਾ, ਯੂਪੀ ਦਾ ਰਹਿਣ ਵਾਲਾ ਹੈ, ਕਰੋੜਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਿਆ ਹੈ। ਪੁਲਿਸ ਨੇ ਦੋਸ਼ੀ ਵਿਰੁੱਧ ਅਪਰਾਧਿਕ ਪ੍ਰਕਿਰਿਆ ਸੰਹਿਤਾ (ਸੀਆਰਪੀਸੀ) ਦੀ ਧਾਰਾ 318(4) ਅਤੇ 306 ਦੇ ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੀੜਤ ਵਿਕਰਮ ਜੈਨ ਨੇ ਦੱਸਿਆ ਕਿ ਰਾਮ ਸ਼ੰਕਰ ਉਨ੍ਹਾਂ ਦੀ ਦੁਕਾਨ ‘ਤੇ ਸਾਰੇ ਸੇਲ-ਪਰਚੇਜ ਤੇ ਸਟਾਕ ਦਾ ਸਾਰਾ ਕੰਮ ਸੰਭਾਲਦ ਸੀ। ਪਿਛਲੇ ਕੁਝ ਦਿਨਾਂ ਤੋਂ ਸਟਾਕ ਵਿਚ ਗੜਬੜੀ ਦੇ ਖਦਸ਼ੇ ਕਰਕੇ ਦੋਂ 22 ਜਨਵਰੀ ਨੂੰ ਰਾਮ ਸ਼ੰਕਰ ਤੋਂ ਰਿਕਾਰਡ ਮੰਗਿਆ ਗਿਆ ਤਾਂ ਉਸਨੇ ਕਿਹਾ ਕਿ ਉਹ ਅਗਲੀ ਸਵੇਰ ਸਾਰਾ ਹਿਸਾਬ ਕਲੀਅਰ ਕਰ ਦੇਵੇਗਾ। ਪਰ ਅਗਲੀ ਸਵੇਰ ਜਦੋਂ ਸ਼ੋਅਰੂਮ ਖੁੱਲ੍ਹਿਆ ਤਾਂ ਰਾਮ ਸ਼ੰਕਰ ਗਾਇਬ ਸੀ ਅਤੇ ਉਸਦਾ ਫ਼ੋਨ ਬੰਦ ਸੀ।

ਜਦੋਂ ਮਾਲਕ ਨੇ ਖੁਦ ਕੰਪਿਊਟਰ ਖੋਲ੍ਹ ਕੇ ਸੇਲ ਸਟਾਕ ਦ ਜਾਂਚ ਕੀਤੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ। ਦੋਸ਼ੀ ਰਾਮ ਸ਼ੰਕਰ ਨੇ ਧੋਖੇ ਨਾਲ ਕਈ ਫਰਜੀ ਕੈਸ਼ ਬਿੱਲ ਕੱਟੇ ਹੋਏ ਸਨ ਜਿਨ੍ਹਾਂ ਦੀ ਜਾਣਕਾਰੀ ਸ਼ੋਅਰੂਮ ਮੈਨੇਜਮੈਂਟ ਨੂੰ ਨਹੀਂ ਸੀ। ਇਨ੍ਹਾਂ ਜਾਅਲੀ ਐਂਟਰੀਆਂ ਰਾਹੀਂ ਉਸਨੇ ਕਾਗਜ਼ ‘ਤੇ ਸਟਾਕ ਨੂੰ ਬਰਾਬਰ ਦਿਖਾਇਆ ਪਰ ਅਸਲ ਵਿੱਚ, ਸ਼ੋਅਰੂਮ ਵਿੱਚੋਂ ਵੱਡੀ ਮਾਤਰਾ ਵਿੱਚ ਸੋਨੇ ਦੇ ਗਹਿਣੇ ਗਾਇਬ ਸਨ।
ਇਹ ਵੀ ਪੜ੍ਹੋ : 26 ਜਨਵਰੀ ਤੋਂ ਪਹਿਲਾ ਪੰਜਾਬ ‘ਚ ਜ਼ਬਰਦਸਤ Blast! ਰੇਲਵੇ ਲਾਈਨ ‘ਤੇ ਹੋਇਆ ਵੱਡਾ ਧਮਾਕਾ
ਪੁਲਿਸ ਜਾਂਚ ਅਧਿਕਾਰੀ ਸੁਰਿੰਦਰ ਕੁਮਾਰ ਨੇ ਕਿਹਾ ਕਿ ਦੋਸ਼ੀ ਨੇ ਪੂਰੀ ਯੋਜਨਾਬੰਦੀ ਨਾਲ ਜਾਅਲੀ ਐਂਟਰੀਆਂ ਦਰਜ ਕੀਤੀਆਂ ਸਨ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ। ਜਦੋਂ ਮਾਲਕ ਵੱਲੋਂ ਫਿਜੀਕਲ ਸਟਾਕ ਚੇਕ ਕੀਤਾ ਗਿਆ ਤਾਂ ਸੋਨੇ ਦੇ ਗਹਿਣਿਆਂ ਦਾ ਵੱਡਾ ਹਿੱਸਾ ਗਾਇਬ ਮਿਲਿਆ। ਦੋਸ਼ੀ ਖਿਲਾਫ U/S 318(4), 306 BNS ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ, ਦੋਸ਼ੀ ਫਰਾਰ ਹੈ ਅਤੇ ਉਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























