ਪੰਜਾਬ ਦੇ ਨੌਜਵਾਨ ਚੰਗੇ ਭਵਿੱਖ ਲਈ ਵਿਦੇਸ਼ਾਂ ਵੱਲ ਜਾ ਰਹੇ ਹਨ ਪਰ ਜਦੋਂ ਉਥੋਂ ਜਦੋਂ ਕਿਸੇ ਨੌਜਵਾਨ ਦੀ ਮੌਤ ਵਰਗੀ ਕੋਈ ਮੰਦਭਾਗੀ ਖਬਰ ਸਾਹਮਣੇ ਆਉਂਦੀ ਹੈ ਤਾਂ ਪਰਿਵਾਰ ਦੇ ਉਪਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ। ਅਜਿਹਾ ਹੀ ਭਾਣਾ ਵਾਪਰਿਆ ਬਰਨਾਲਾ ਦੇ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਗੁਰਮ ਦੇ 23 ਸਾਲਾਂ ਰਾਜਪ੍ਰੀਤ ਸਿੰਘ ਨਾਲ, ਜਿਸ ਦੀ ਕੈਨੇਡਾ ਵਿਚ ਬੀਮਾਰੀ ਕਾਰਨ ਮੌਤ ਹੋ ਗਈ।
ਮ੍ਰਿਤਕ ਰਾਜਪ੍ਰੀਤ ਸਿੰਘ ਪੁੱਤਰ ਕੁਲਵੰਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਜੋ ਪੌਣੇ ਦੋ ਸਾਲ ਪਹਿਲਾਂ ਹੀ ਕੈਨੇਡਾ ਦੇ ਬਰੈਮਟਨ ਵਿੱਚ ਆਪਣੇ ਮਾਪਿਆਂ ਦੀ ਸੁਪਨੇ ਸਾਕਾਰ ਕਰਨ ਲਈ ਸਟੱਡੀ ਬੇਸ ‘ਤੇ ਕੈਨੇਡਾ ਗਿਆ ਸੀ। ਪਿਛਲੇ ਦਿਨੀ ਉਸ ਦੇ ਪੇਟ ਵਿਚ ਦਰਦ ਹੋਇਆ ਸੀ, ਜਿਸ ਤੋਂ ਬਾਅਦ ਉਹ ਬੀਮਾਰ ਹੋ ਗਿਆ ਤੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।

ਮ੍ਰਿਤਕ ਰਾਜਪ੍ਰੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਜਿਸ ਨੂੰ ਕੈਨੇਡਾ ਭੇਜਣ ਲਈ ਉਸ ਦੇ ਪ੍ਰਾਈਵੇਟ ਬੱਸ ਡਰਾਈਵਰ ਟੋਰ ‘ਤੇ ਕੰਮ ਕਰਨ ਵਾਲੇ ਪਿਤਾ ਕੁਲਵੰਤ ਸਿੰਘ ਨੇ ਆਪਣੇ ਹਿੱਸੇ ਆਉਂਦੀ ਦੋ ਏਕੜ ਜਮੀਨ ਵਿੱਚੋਂ ਕੁਝ ਜਮੀਨ ਗਹਿਣੇ ਰੱਖ, ਲੋਨ ਅਤੇ ਕਰਜਾ ਚੁੱਕ ਕੇ 23 ਲੱਖ ਲਾ ਕੇ ਉਸ ਨੂੰ ਕੈਨੇਡਾ ਭੇਜਿਆ ਸੀ, ਤਾਂ ਜੋ ਉਸ ਦੇ ਇਕਲੌਤੇ ਪੁੱਤ ਦਾ ਭਵਿੱਖ ਸੁਖਾਲਾ ਹੋ ਸਕੇ, ਪਰ ਇਸ ਮੰਦਭਾਗੀ ਘਟਨਾ ਨੇ ਜਿੱਥੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਉੱਥੇ ਆਰਥਿਕ ਪੱਖੋਂ ਵੀ ਇਸ ਪਰਿਵਾਰ ਨਾਲ ਵੱਡੀ ਢਾਹ ਲੱਗੀ ਹੈ।
ਇਸ ਮੌਕੇ ‘ਤੇ ਪੁੱਤ ਦੀ ਮੌਤ ਤੋਂ ਬਾਅਦ ਰੌਂਦੇ ਕੁਰਲਾਉਂਦੇ ਮਾਪਿਆਂ ਅਤੇ ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜਪ੍ਰੀਤ ਸਿੰਘ ਨੂੰ ਕੈਨੇਡਾ ਕਰਜ਼ਾ ਚੁੱਕ ਕੇ ਭੇਜਿਆ ਸੀ। ਰਾਜਪ੍ਰੀਤ ਸਿੰਘ ਦੀ 17 ਜਨਵਰੀ 2026 ਨੂੰ ਬੀਮਾਰੀ ਕਾਰਨ ਕੈਨੇਡਾ ਵਿੱਚ ਮੌਤ ਹੋ ਗਈ। ਮ੍ਰਿਤਕ ਦੇਹ ਨੂੰ ਕੈਨੇਡਾ ਤੋਂ ਵਾਪਸ ਪੰਜਾਬ ਪਿੰਡ ਲਿਆਉਣ ਲਈ ਵੀ ਉਹਨਾਂ ਨੇ 9 ਲੱਖ 50 ਹਜਾਰ ਕਰਜ਼ਾ ਚੁੱਕਿਆ ਤਾਂ ਜੋ ਧਾਰਮਿਕ ਰੀਤੀ-ਰਿਵਾਜਾਂ ਮੁਤਾਬਕ ਉਹ ਆਪਣੇ ਇਕਲੌਤੇ ਪੁੱਤ ਦਾ ਅੰਤਿਮ ਸੰਸਕਾਰ ਕਰ ਸਕਣ। ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਰਾਜਪ੍ਰੀਤ ਨੇ ਸਵੇਰੇ ਆਪਣੀ ਮਾਂ ਨਾਲ ਸ਼ਾਮ ਨੂੰ ਗੱਲ ਕਰਨ ਦੀ ਗੱਲ ਆਖੀ ਸੀ, ਜੋ ਉਸ ਦ ਆਖਰੀ ਗੱਲ ਸੀ।
ਇਹ ਵੀ ਪੜ੍ਹੋ : ਕੰਗਨਾ ਰਣੌਤ ਮਾਣਹਾਨੀ ਕੇਸ, ਪਾਸਪੋਰਟ ਜ਼ਬਤ ਕਰਨ ਨੂੰ ਲੈ ਕੇ ਅਦਾਕਾਰਾ ਦੇ ਵਕੀਲ ਨੇ ਕੋਰਟ ‘ਚ ਦਿੱਤਾ ਜਵਾਬ
ਰਾਜਪ੍ਰੀਤ ਦੇ ਅੰਤਿਮ ਸੰਸਕਾਰ ਮੌਕੇ ਰੌਂਦੇ-ਕੁਰਲਾਉਂਦੇ ਮਾਪਿਆਂ ਅਤੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਕਿਹਾ ਕਿ ਮ੍ਰਿਤਕ ਰਾਜਪ੍ਰੀਤ ਸਿੰਘ ਦੇ ਮਾਪਿਆਂ ਕੋਲ ਸਿਰਫ ਦੋ ਏਕੜ ਦੇ ਕਰੀਬ ਜਮੀਨ ਹੈ, ਜਿਨ੍ਹਾਂ ਨੇ ਆਪਣੀ ਜਮੀਨ ਅਤੇ ਲੋਕਾਂ ਸਮੇਤ ਬੈਂਕ ਤੋਂ ਕਰਜ਼ਾ ਚੁੱਕ ਕੇ ਆਪਣੇ ਪੁੱਤ ਨੂੰ ਵਿਦੇਸ਼ ਕੈਨੇਡਾ ਭੇਜਿਆ ਸੀ, ਜਿਸ ਲਈ ਪੰਜਾਬ ਸਰਕਾਰ ਚੜ੍ਹੇ ਕਰਜੇ ਨੂੰ ਮਾਫ ਕਰਨ ਲਈ ਪਰਿਵਾਰ ਦੇ ਆਰਥਿਕ ਮਦਦ ਕਰੇ ਤਾਂ ਜੋ ਬਾਕੀ ਰਹਿੰਦੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
























