ਇਨ੍ਹੀਂ ਦਿਨੀਂ ਦੇਸ਼ ਭਰ ਵਿਚ LPG ਗੈਸ ਨੂੰ ਲੈ ਕੇ ਹਫੜਾ-ਦਫੜੀ ਦਾ ਮਾਹੌਲ ਹੈ। ਅਜਿਹੇ ਵਿਚ ਆਮ ਲੋਕਾਂ ਨੂੰ ਰਸੋਈ ਦੇ ਈਂਧਣ ਲਈ ਬਦਲਵੇਂ ਰਸਤਿਆਂ ਦੀ ਤਲਾਸ਼ ਕਰਨੀ ਪੈ ਰਹੀ ਹੈ। ਇਸੇ ਸਮੱਸਿਆ ਦੇ ਹੱਲ ਵਜੋਂ ਦੇਸ਼ ਭਰ ਵਿਚ ਇੰਡਕਸ਼ਨ ਚੁਲ੍ਹਿਆਂ ਦੀ ਖਰਦੀਦਾਰੀ ਵਿਚ ਕਾਫੀ ਤੇਜ਼ੀ ਆਈ ਹੈ। ਇੰਡਕਸ਼ਨ ਦੀ ਮੰਗ ਇੰਨੀ ਵਧ ਗਈ ਹੈ ਕਿ ਕਈ ਮੁੱਖ ਈ-ਕਾਰਮਸ ਵੈੱਬਸਾਈਟਸ ‘ਤੇ ਇਹ ਪ੍ਰੋਡਕਟ ‘ਆਊਟ ਆਫ ਸਟਾਕ’ ਹੋ ਚੁੱਕਾ ਹੈ।
ਇਸ ਅਚਾਨਕ ਵਧੇ ਚਲਨ ਦੇ ਵਿਚ ਬਹੁਤ ਸਾਰੇ ਲੋਕਾਂ ਦੇ ਮਨ ਵਿਚ ਇੰਡਕਸ਼ਨ ਨੂੰ ਲੈ ਕੇ ਕਈ ਅਫਵਾਹਾਂ ਤੇ ਸਵਾਲ ਪੈਦਾ ਹੋ ਰਹੇ ਹਨ। ਲੋਕਾਂ ਨੂੰ ਡਰ ਹੈ ਕਿ ਕੀ ਬਿਜਲੀ ਨਾਲ ਚੱਲਣ ਵਾਲਾ ਇਹ ਚੁੱਲ੍ਹਾ ਗੈਸ ਦੇ ਮੁਕਾਬਲੇ ਸੁਰੱਖਿਅਤ ਹੈ ਜਾਂ ਕਿਤੇ ਇਹ ਭੋਜਨ ਦੀ ਪੌਸ਼ਟਿਕਤਾ ਨੂੰ ਘੱਟ ਨਹੀਂ ਕਰ ਰਿਹਾ। ਵਿਗਿਆਨ ਦੀ ਨਜ਼ਰ ਤੋਂ ਦੇਖੀਏ ਤਾਂ ਇੰਡਕਸ਼ਨ ਕੁਕਿੰਗ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਹ ਇਲੈਕਟ੍ਰੋਮੈਗੇਨੇਟਿਕ ਐਨਰਜੀ ਦਾ ਇਸਤੇਮਾਲ ਕਰਦਾ ਹੈ ਜੋ ਸਿਧੇ ਭਾਂਡੇ ਨੂੰ ਗਰਮ ਕਰਦੀ ਹੈ ਜਿਸ ਨਾਲ ਖਾਣਾ ਗੈਸ ਦੀ ਤੁਲਨਾ ਵਿਚ ਵਧ ਤੇਜ਼ੀ ਨਾਲ ਪਕਦਾ ਹੈ।
ਇੰਡਕਸ਼ਨ ਨੂੰ ਲੈ ਕੇ ਸਭ ਤੋਂ ਵੱਡੀ ਅਫਵਾਹ ਇਸ ਦੇ ਰੇਡੀਏਸ਼ਨ ਨੂੰ ਲੈ ਕੇ ਰਹਿੰਦੀ ਹੈ। ਵਿਗਿਆਨਕ ਰੂਪ ਤੋਂ ਇੰਡਕਸ਼ਨ ਤੋਂ ਨਿਕਲਣ ਵਾਲੀਆਂ ਤਰੰਗਾਂ ‘ਨਾਨ-ਆਇਨਾਇਜਿੰਗ’ ਹੁੰਦੀਆਂ ਹਨ ਜੋ ਮੋਬਾਈਲ ਫੋਨ ਜਾਂ ਵਾਈ-ਫਾਈ ਵਾਂਗ ਹੀ ਸੁਰੱਖਿਅਤ ਮੰਨੀਆਂ ਜਾਂਦੀਆਂ ਹਨ। ਦੱਸ ਦੇਈਏ ਕਿ ਇਹ ਤਰੰਗਾਂ ਸਿਰਫ ਭਾਂਡੇ ਦੇ ਸੰਪਰਕ ਵਿਚ ਆਉਣ ‘ਤੇ ਐਕਟਿਵ ਹੁੰਦੀਆਂ ਹਨ ਤੇ ਭੋਜਨ ਨੂੰ ਨੁਕਸਾਨ ਨਹੀਂ ਪਹੁੰਚਾਉਂਦੀਆਂ।
ਇਹ ਵੀ ਪੜ੍ਹੋ :
ਸਾਡੇ ਸਮਾਜ ਵਿਚ ਇਕ ਤਰ੍ਹਾਂ ਦੀ ਅਫਵਾਹ ਹੈ ਕਿ ਇੰਡਕਸ਼ਨ ‘ਤੇ ਖਾਣਾ ਬਣਾਉਣ ਨਾਲ ਵਿਟਾਮਿਨ ਤੇ ਮਿਨਰਲਸ ਨਸ਼ਟ ਹੋ ਜਾਂਦੇ ਹਨ। ਹਾਲਾਂਕਿ ਇਕ ਸਟੱਡੀ ਮੁਤਾਬਕ ਇੰਡਕਸ਼ਨ ਚੁੱਲ੍ਹੇ ‘ਤੇ ਖਾਣਾ ਪਕਾਉਣਾ ਸੁਰੱਖਿਅਤ ਹੈ। ਇੰਡਕਸ਼ਨ ‘ਤੇ ਖਾਣਾ ਗੈਸ ਦੀ ਤੁਲਨਾ ਵਿਚ ਘੱਟ ਸਮੇਂ ਵਿਚ ਪਕਦਾ ਹੈ ਤੇ ਇਸ ਵਿਚ ਤਾਪਮਾਨ ‘ਤੇ ਸਟੀਕ ਕੰਟਰੋਲ ਹੁੰਦਾ ਹੈ। ਘੱਟ ਸਮੇਂ ਤੱਕ ਸੇਕ ‘ਤੇ ਰਹਿਣ ਕਾਰਨ ਭੋਜਨ ਦੇ ਮਹੱਤਵਪੂਰਨ ਪੋਸ਼ਕ ਤੱਤ ਗੈਸ ਚੁੱਲ੍ਹੇ ਦੀ ਤੁਲਨਾ ਵਿਚ ਵਧ ਸੁਰੱਖਿਅਤ ਰਹਿੰਦੇ ਹਨ। ਇਹ ਤਕਨੀਕ ਭੋਜਨ ਦੇ ਸੁਆਦ ਤੇ ਗੁਣਵੱਤਾ ਨੂੰ ਬਰਕਰਾਰ ਰੱਖਣ ਵਿਚ ਮਦਦ ਕਰਦਾ ਹੈ।
ਇੰਡਕਸ਼ਨ ਦੇ ਸੁਰੱਖਿਅਤ ਇਸਤੇਮਾਲ ਲਈ ਸਹੀ ਭਾਂਡਿਆਂ ਦੀ ਚੋਣ ਕਰਨੀ ਬਹੁਤ ਜ਼ਰੂਰੀ ਹੈ। ਸਿਰਫ ‘ਫੇਰੋਮੈਗਨੇਟਿਕ’ (ਚੁੰਬਕੀ) ਆਧਾਰ ਵਾਲੇ ਸਟੇਨਲੈੱਸ ਸਟੀਲ ਜਾਂ ਲੋਹੇ ਦੇ ਭਾਂਡੇ ਹੀ ਇਸ ‘ਤੇ ਪ੍ਰਭਾਵੀ ਹੁੰਦੇ ਹਨ। ਖਰਾਬ ਗੁਣਵੱਤਾ ਵਾਲੇ ਪਲਾਸਟਿਕ ਜਾਂ ਅਸੁਰੱਖਿਅਤ ਕੋਟਿੰਗ ਵਾਲੇ ਭਾਂਡਿਆਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਵਧ ਤਾਪਮਾਨ ‘ਤੇ ਇਹ ਰਸਾਇਣ ਛੱਡ ਸਕਦੇ ਹਨ। ਇਸ ਦੇ ਨਾਲ ਹੀ ਇੰਡਕਸ਼ਨ ਵਿਚ ਖੁੱਲ੍ਹੇ ਅੱਗ ਦਾ ਖਤਰਾ ਨਹੀਂ ਹੁੰਦਾ ਹੈ ਤੇ ਗੈਸ ਰਿਸਾਅ ਦੀ ਸੰਭਾਵਨਾ ਵੀ ਨਹੀਂ ਹੁੰਦੀ ਹੈ, ਇਸ ਲਈ ਇਹ ਆਧੁਨਿਕ ਰਸੋਈ ਲਈ ਸੁਰੱਖਿਅਤ ਬਦਲ ਹੈ।






















