District Magistrate declared villages: ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਜ਼ਿਲ੍ਹੇ ਵਿੱਚ ਕੋਰੋਨਾ ਦੇ ਨਵੇਂ ਕੇਸ ਆਉਣ ਕਾਰਨ ਅਤੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹੇ ਦੇ ਕੁਝ ਪਿੰਡਾਂ ਤੇ ਸਥਾਨਾਂ ਨੂੰ ਹਾਟ ਸਪਾਟ / ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਹੈ। ਇਨ੍ਹਾਂ ਇਲਾਕਿਆਂ ਨੂੰ ਹਾਟ ਸਪਾਟ / ਕੰਟੇਨਮੈਂਟ ਜੋਨ ਘੋਸ਼ਿਤ ਕਰਕੇ ਮੁਕੰਮਲ ਤੌਰ ‘ਤੇ ਸੀਲ ਕੀਤਾ ਜਾਂਦਾ ਹੈ। ਹਾਟ ਸਪਾਟ/ਕੰਟੇਨਮੈਂਟ ਜੋਨ ਘੋਸ਼ਿਤ ਕੀਤੇ ਗਏ ਇਲਾਕਿਆਂ ਵਿੱਚ ਸਬ ਡਵੀਜ਼ਨ ਫ਼ਤਹਿਗੜ੍ਹ ਸਾਹਿਬ ਦਾ ਪਿੰਡ ਗੁਣੀਆਂ ਮਾਜਰਾ, ਆਦਰਸ਼ ਨਗਰ ਸਰਹਿੰਦ, ਪਿੰਡ ਨਰਾਇਣਗੜ੍ਹ ਛੰਨਾ, ਬੀਬੀਪੁਰ, ਖੇੜੀ ਭਾਈ ਕੀ, ਚੂੰਨੀ ਮਾਜਰਾ, ਰੰਧਾਵਾਂ ਤੇ ਅਲੀਪੁਰ ਸੋਢੀਆਂ ਸ਼ਾਮਲ ਹੈ।
ਇਸੇ ਤਰ੍ਹਾਂ ਸਬ ਡਵੀਜ਼ਨ ਬਸੀ ਪਠਾਣਾ ਦੇ ਹਾਟ ਸਪਾਟ/ਕੰਟੇਨਮੈਂਟ ਜੋਨ ਘੋਸ਼ਿਤ ਕੀਤੇ ਇਲਾਕਿਆਂ ਵਿੱਚ ਪਿੰਡ ਕੋਟਲਾ, ਬਹਿਰਾਮਪੁਰ, ਪਮੌਰ, ਦੌਲਤਪੁਰ, ਖਾਨਪੁਰ ਬੀੜ ਤੇ ਪਿੰਡ ਕੋਟਲਾ ਗੋਪਾਲੋਂ ਸ਼ਾਮਲ ਹਨ। ਇਸ ਤਰ੍ਹਾਂ ਸਬ ਡਵੀਜ਼ਨ ਖਮਾਣੋਂ ਦੇ ਵਾਰਡ ਨੰ: 6, ਵਾਰਡ ਨੰ: 4, ਵਾਰਡ ਨੰ: 5, ਪਿੰਡ ਖੰਟ, ਸੰਘੋਲ, ਪਨੈਚਾਂ ਤੇ ਪਿੰਡ ਲਖਨਪੁਰ ਸ਼ਾਮਲ ਹਨ। ਜਦੋਂ ਕਿ ਸਬ ਡਵੀਜ਼ਨ ਅਮਲੋਹ ਦਾ ਪਿੰਡ ਤਲਵਾੜਾ ਹਾਟ ਸਪਾਟ/ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਹੈ।
ਇਨ੍ਹਾਂ ਇਲਾਕਿਆਂ ਵਿੱਚ ਪਹਿਲਾਂ ਦਿੱਤੀਆਂ ਛੋਟਾ ਲਾਗੂ ਨਹੀਂ ਹੋਣਗੀਆਂ ਇਸ ਤੋਂ ਇਲਾਵਾ ਇਨ੍ਹਾਂ ਸਥਾਨਾਂ ‘ਤੇ ਕੋਈ ਵੀ ਗਤੀਵਿਧੀ ਕਰਨ ਤੋਂ ਪਹਿਲਾਂ ਜ਼ਿਲ੍ਹਾ ਮੈਜਿਸਟਰੇਟ ਤੋਂ ਪੂਰਵ ਪ੍ਰਵਾਨਗੀ ਲੈਣੀ ਜਰੂਰੀ ਹੋਵੇਗੀ। ਇਨ੍ਹਾਂ ਸਥਾਨਾਂ ‘ਤੇ ਰਹਿ ਰਹੇ ਲੋਕਾਂ ਨੂੰ ਜਰੂਰੀ ਵਸਤਾਂ ਦੀ ਸਪਲਾਈ ਸਪੈਸ਼ਲ ਤਰੀਕੇ ਨਾਲ ਸਬੰਧਤ ਐਸ.ਡੀ.ਐਮਜ਼ ਵੱਲੋਂ ਜਾਰੀ ਹੁਕਮਾਂ ਅਨੁਸਾਰ ਕੀਤੀ ਜਾਵੇੇਗੀ ਜਿਸ ਦੀ ਖਰੀਦ ਖਰੀਦਾਰ ਵੱਲੋਂ ਆਪਣੀ ਲੋੜ ਮੁਤਾਬਕ ਅਦਾਇਗੀ ਕਰਕੇ ਕੀਤੀ ਜਾ ਸਕਦੀ ਹੈ।