huge explosions with cylinders: ਬੇਗੋਵਾਲ ਦੇ ਨਾਲ ਲੱਗਦੇ ਪਿੰਡ ਇਬਰਾਹੀਮਵਾਲ ਬੱਸ ਅੱਡੇ ਤੇ ਫਾਸਟ ਫੂਡ ਦੀ ਦੁਕਾਨ ਤੇ ਸਿਲੰਡਰ ਫੱਟਣ ਨਾਲ ਅਚਾਨਕ ਅੱਗ ਲੱਗ ਗਈ। ਜਿਸ ਤੋਂ ਬਾਅਦ ਦੁਕਾਨ ਅੰਦਰ ਪਏ ਸਿਲੰਡਰਾ ਦੇ ਲਗਾਤਾਰ ਤਿੰਨ ਜਬਰਦਸਤ ਧਮਾਕੇ ਹੋਏ। ਜਿਸ ਕਾਰਨ ਅੱਡੇ ਤੇ ਦਹਿਸ਼ਤ ਦਾ ਮਹੌਲ ਬਣ ਗਿਆ। ਨੇੜਲੇ ਦੁਕਾਨਦਾਰ ਦੁਕਾਨਾਂ ਛੱਡ ਕੇ ਭੱਜ ਗਏ। ਇਸ ਦੌਰਾਨ ਕਪੂਰਥਲਾ ਤੋ ਸਰਕਾਰੀ ਤੇ ਨਡਾਲਾ ਤੋਂ ਏਕ ਨੂਰ ਸੇਵਾ ਸੁਸਾਇਟੀ ਦੇ ਫਾਇਰ ਬਰਗੇਡ ਮੌਕੇ ਤੇ ਪੁੱਜੇ ਅਤੇ ਬੜੀ ਮੁਸ਼ਕਲ ਨਾਲ ਅੱਗ ਤੇ ਕਾਬੂ ਪਾਇਆ। ਕਤ ਦੁਕਾਨਦਾਰ ਬਿਨਾਂ ਮਨਜੂਰੀ ਫਾਸਟ ਫੂਡ ਤਿਆਰ ਕਰਕੇ ਗਾਹਕਾਂ ਨੂੰ ਪਰੋਸ ਰਿਹਾ ਸੀ। ਅਤੇ ਦੁਕਾਨ ਅੰਦਰ ਵਪਾਰਕ ਦੀ ਥਾਂ ਘਰੇਲੂ ਸਿਲੰਡਰ ਵਰਤ ਰਿਹਾ ਸੀ। ਇਸ ਸਬੰਧੀ ਪੀੜਤ ਦੁਕਾਨਦਾਰ ਨੇਪਾਲੀ ਗੋਰਖਾ ਭਾਨ ਸਿੰਘ ਨੇ ਦੱਸਿਆ ਕਿ ਉਸਦੀ ਬੱਸ ਅੱਡੇ ਤੇ ਫਾਸਟ ਫੂਡ ਦੀ ਦੁਕਾਨ ਹੈ।
ਘਟਨਾ ਸਮੇਂ ਉਹ ਨੇੜੇ ਹੀ ਆਪਣੀ ਰਿਹਾਇਸ਼ ਤੇ ਰੋਟੀ ਖਾਣ ਲਈ ਗਿਆ ਹੋਇਆ ਸੀ। ਉਸ ਸਮੇ ਉਸਦਾ ਇਕ ਸਾਥੀ ਦੁਕਾਨ ਤੇ ਬਰਗਰ ਤਿਆਰ ਕਰ ਰਿਹਾ ਸੀ। ਤਾਂ ਅਚਾਨਕ ਸਿਲੰਡਰ ਨੂੰ ਅੱਗ ਲੱਗ ਗਈ। ਇਸ ਤੇ ਉਸਦਾ ਸਾਥੀ ਤੇ ਦੋ ਗਾਹਕ ਆਪਣੀ ਜਾਨ ਬਚਾਉਣ ਲਈ ਬਾਹਰ ਨੂੰ ਭੱਜ ਨਿਕਲੇ। ਇਸ ਦੌਰਾਨ ਦੁਕਾਨ ‘ਚ ਪਏ ਤਿੰਨ ਸਿਲੰਡਰਾਂ ਦੇ ਜਬਰਦਸਤ ਧਮਾਕੇ ਹੋਏ, ਤੇ ਦੁਕਾਨ ਅੰਦਰ ਜਬਰਦਸਤ ਅੱਗ ਭੜਕ ਪਈ। ਇਸ ਕਾਰਨ ਉਸਦਾ ਕਰੀਬ ਡੇਢ ਲੱਖ ਦਾ ਨੁਕਸਾਨ ਹੋਇਆ ਹੈ। ਇਸ ਅੱਗ ਕਾਰਨ ਨੇੜਲੇ ਮਨਜੀਤ ਸਿੰਘ ਦੀ ਦੁਕਾਨ ‘ਚ ਬਣੇ ਸੇਵਾ ਕੇਦਰ ਦੇ ਦੋ ਕੈਮਰੇ ਤੇ ਹੋਰ ਸਮਾਨ ਨੁਕਸਾਨਿਆ ਗਿਆ। ਇਸ ਘਟਨਾ ਦੀ ਸੂਚਨਾਂ ਮਿਲਦੇ ਹੀ ਨਾਇਬ ਤਹਿਸੀਲਦਾਰ ਭੁਲੱਥ ਰਣਜੀਤ ਕੌਰ ਤੇ ਐਸ ਐਚ ਉ ਬੇਗੋਵਾਲ ਸ਼ਿਵਕੰਵਲ ਸਿੰਘ ਭਾਰੀ ਫੋਰਸ ਸਮੇਤ ਮੌਕੇ ਤੇ ਪੁੱਜੇ, ਤੇ ਸਥਿਤੀ ਦਾ ਜਾਇਜ਼ਾ ਲਿਆ। ਉਹਨਾਂ ਦੱਸਿਆ ਕਿ ਇਸ ਘਟਨਾ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਰੰਤੂ ਉਕਤ ਦੁਕਾਨਦਾਰ ਬਿਨਾਂ ਮਨਜੂਰੀ ਫਾਸਟ ਫੂਡ ਤਿਆਰ ਕਰ ਰਿਹਾ ਸੀ। ਇਸਦੇ ਖਿਲਾਫ ਕਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੇ ਉਕਤ ਗੋਰਖੇ ਨੂੰ ਗੱਡੀ ‘ਚ ਬੈਠਾ ਲਿਆ ਤੇ ਥਾਣੇ ਲੈ ਗਈ।