attack on social worker: ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿਖ਼ੇ ਦੇਰ ਰਾਤ 2 ਸਕੇ ਭਰਾਵਾਂ ਨੇ ਕੁਝ ਗੁੰਡਿਆਂ ਨਾਲ ਮਿਲਕੇ 2, 3 ਵਿਅਕਤੀਆਂ ‘ਤੇ ਡੰਡਿਆਂ, ਦਾਤਰ, ਬੇਸਬਾਲ ਬੈਟ ਅਤੇ ਹੋਰ ਤੇਜ਼ ਧਾਰ ਹੱਥਿਆਰਾਂ ਨਾਲ ਜਾਨਲੇਵਾ ਹਮਲਾ ਕੀਤਾ। ਪ੍ਰਾਪਤ ਜਾਣਕਾਰੀ ਮੁਤਾਬਿਕ ਇਸ ਲੜਾਈ ਵਿੱਚ ਸਮਾਜ ਸੇਵੀ ਜਤਿੰਦਰਪਾਲ ਸਿੰਘ ਉਰਫ ਲੱਕੀ ਬਾਬਾ ਅਤੇ ਉਸਦੇ ਸਾਥੀ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਉਹ ਜ਼ਖਮੀ ਹੋ ਗਏ। ਸਮਾਜ ਸੇਵੀ ਜਤਿੰਦਰਪਾਲ ਸਿੰਘ ਸਿੰਘ ਨੂੰ ਬਹੁਤ ਹੀ ਬੁਰੇ ਤਰੀਕੇ ਨਾਲ ਛਾਤੀ ਅਤੇ ਪੈਰਾਂ ‘ਤੇ ਡੰਡਿਆਂ ਨਾਲ ਵਾਰ ਕੀਤੇ ਜਿਸ ਨਾਲ ਉਹ ਬੇਸੁੱਧ ਹੋ ਗਿਆ। ਸਮਾਜ ਸੇਵੀ ਜਤਿੰਦਰਪਾਲ ਸਿੰਘ ਦੇ ਸਾਥੀ ਦਾ ਹੱਥ ਵੱਢ ਦਿੱਤਾ ਗਿਆ ਅਤੇ ਮੂੰਹ ‘ਤੇ ਵੀ ਕਾਫ਼ੀ ਸੱਟਾਂ ਮਾਰੀਆਂ ਜਿਸ ਕਾਰਨ ਦੋਨੋਂ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ।

ਗੰਭੀਰ ਜ਼ਖਮੀ ਹੋਏ ਸਮਾਜ ਸੇਵੀ ਜਤਿੰਦਰਪਾਲ ਸਿੰਘ ਉਰਫ ਲੱਕੀ ਬਾਬਾ ਨੂੰ ਦੇਰ ਰਾਤ ਅੰਮ੍ਰਿਤਸਰ ਵਿਖ਼ੇ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਲਿਜਾਇਆ ਗਿਆ। ਇਸ ਤੋਂ ਘਟਨਾ ਤੋਂ ਪਹਿਲਾਂ ਇਹ ਵੀ ਖ਼ਬਰ ਸਾਹਮਣੇ ਆਈ ਸੀ ਕਿ ਗੁੰਡਿਆਂ ਵੱਲੋਂ ਲੱਕੀ ਬਾਬਾ ਦੇ ਘਰ ਜਾ ਕੇ ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। ਗੁੰਡਿਆਂ ਵੱਲੋਂ ਦੋਨਾਂ ਨੂੰ ਜ਼ਖਮੀ ਕਰਨ ਤੋਂ ਬਾਅਦ ਮੌਕੇ ‘ਤੇ ਹੀ ਮੋਬਾਈਲ ਫੋਨ, ਮੋਟਰਸਾਈਕਲ ਅਤੇ ਨਗਦੀ ਲੁੱਟ ਲਈ ਗਈ। ਮਿਲੀ ਜਾਣਕਰੀ ਅਨੁਸਾਰ ਗੁੰਡੇ ਵੀ ਜੰਡਿਆਲਾ ਗੁਰੂ ਦੇ ਹੀ ਹਨ। ਸਭ ਤੋਂ ਵੱਧ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਲੜਾਈ ਪੁਲਿਸ ਚੌਂਕੀ ਜੰਡਿਆਲਾ ਗੁਰੂ ਤੋਂ ਮਹਿਜ਼ 300-400 ਮੀਟਰ ਦੂਰ ਹੋਈ ਹੈ। ਪਰ ਪੁਲਿਸ ਹਾਲੇ ਕਾਰਵਾਈ ਤੋਂ ਕੋਹਾਂ ਦੂਰ ਹੈ।






















