The bride was brought on : ਫਰੀਦਕੋਟ ’ਚ ਇਕ ਨੌਜਵਾਨ ਲੌਕਡਾਊਨ ਦੇ ਚੱਲਦਿਆਂ ਸਾਦੇ ਢੰਗ ਨਾਲ ਵਿਆਹ ਕਰਵਾਉਣ ਤੋਂ ਬਾਅਦ ਟਰੈਕਟਰ ’ਤੇ ਆਪਣੀ ਲਾੜੀ ਨੂੰ ਬਿਠਾ ਕੇ ਪਿੰਡ ਵਿਚ ਲਿਆਇਆ, ਜਿਥੇ ਪੁਲਿਸ ਵਲੋਂ ਬੜੇ ਵਧੀਆ ਤਰੀਕੇ ਨਾਲ ਪਿੰਡ ਵਿਚ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕੋਟਕਪੂਰਾ ਵਿਚ ਮਨਜਿੰਦਰ ਸਿੰਘ ਅਤੇ ਨਵਨੀਤ ਕੌਰ ਦਾ ਵਿਆਹ ਲੌਕਡਾਊਨ ਤੋਂ ਪਹਿਲਾਂ ਹੀ ਹੋਣਾ ਤੈਅ ਹੋ ਗਿਆ ਸੀ, ਪਰ ਮੌਜੂਦਾ ਹਾਲਾਤਾਂ ਦੇ ਚੱਲਦਿਆਂ ਉਸ ਨੇ ਸਾਦਾ ਵਿਆਹ ਕਰਕੇ ਆਪਣੀ ਵਹੁਟੀ ਨੂੰ ਟਰੈਕਟਰ ’ਤੇ ਬਿਠਾ ਕੇ ਲਿਆਂਦਾ।
ਦੱਸਣਯੋਗ ਹੈ ਕਿ ਰਾਹ ਵਿਚ ਪੁਲਿਸ ਵਾਲਿਆਂ ਨੇ ਨਾਕੇ ’ਤੇ ਰੋਕ ਕੇ ਉਨ੍ਹਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਅਤੇ ਉਨ੍ਹਾਂ ਦਾ ਮੂੰਹ ਵੀ ਮਿੱਠਾ ਕਰਵਾਇਆ। ਇਸ ਬਾਰੇ ਦੋਹਾਂ ਲਾੜਾ-ਲਾੜੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਸਾਦਾ ਵਿਆਹ ਕਰਵਾਉਣਾ ਅਤੇ ਪੁਲਿਸ ਵੱਲੋਂ ਕੀਤਾ ਗਿਆ ਸਵਾਗਤ ਉਨ੍ਹਾਂ ਨੂੰ ਕਦੇ ਨਹੀਂ ਭੁੱਲੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਲੌਕਡਾਊਨ ਤੋਂ ਬਾਅਦ ਵੀ ਲੋਕਾਂ ਫਜ਼ੂਲ ਖਰਚਾ ਨਾ ਕਰਕੇ ਇੰਝ ਹੀ ਸਾਦੇ ਵਿਆਹਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਆਪਣੀ ਵਹੁਟੀ ਨੂੰ ਟਰੈਕਟਰ ’ਤੇ ਲਿਆਉਣ ਬਾਰੇ ਮਨਜਿੰਦਰ ਸਿੰਘ ਨੇ ਕਿਹਾ ਕਿ ਟਰੈਕਟਰ ਸਾਡੇਪੰਜਾਬੀਆਂ ਦੇ ਖੇਤਾਂ ਦਾ ਔਜ਼ਾਰ ਹੈ, ਜਿਸ ਨਾਲ ਅਸੀਂ ਖੇਤੀ ਕਰਦੇਹ ਹਾਂ, ਇਸ ਲਈ ਉਹ ਆਪਣੀ ਲਾੜੀ ਨੂੰ ਟਰੈਕਟਰ ’ਤੇ ਲਿਆਇਆ ਹੈ। ਦੱਸਣਯੋਗ ਹੈ ਕਿ ਵਿਆਹ ਵਿਚ ਸਿਰਫ ਦੋਹਾਂ ਦੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਜੇਕਰ ਲੌਕਡਾਊਨ ਤੋਂ ਬਾਅਦ ਵੀ ਲੋਕ ਇੰਝ ਹੀ ਸਾਦੇ ਵਿਆਹਾਂ ਨੂੰ ਤਰਜੀਹ ਦੇਣ ਤਾਂ ਵਿਆਹਾਂ ਕਰਕੇ ਆਮ ਆਦਮੀ ਕਰਜ਼ੇ ਹੇਠ ਆਉਣੋ ਬੱਚ ਸਕਦਾ ਹੈ। ਉਥੇ ਹੀ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਕਾਨੂੰਨ ਦੀ ਪਾਲਣਾ ਕਰਦੇ ਹੋਏ ਹੋਏ ਇਸ ਵਿਆਹ ਦੀ ਤਾਰੀਫ ਕੀਤੀ ਹੈ।