Punjab number one state: ਕੋਵਿਡ-19 ਮਹਾਮਾਰੀ ਨੇ ਪੂਰੇ ਦੁਨੀਆਂ ਵਿੱਚ ਕਹਿਰ ਢਾਹਿਆ ਹੋਇਆ ਹੈ। ਕਿਸੇ ਵੀ ਤਰ੍ਹਾਂ ਦੀ ਦਵਾਈ ਦੇ ਬਣਨ ਤੱਕ ਆਪਣੇ-ਆਪ ਦਾ ਧਿਆਨ ਆਪ ਰੱਖਣਾ ਪੈਣਾ ਮਾਸਕ ਪਾ ਕੇ ਵਰਗੀਆਂ ਚੀਜ ਨਾਲ ਧਿਆਨ ਆਪ ਰੱਖਣਾ ਰਿਹਾ ਹੈ। ਦੱਸ ਦਈਏ ਕਿ ਦੇਸ਼ ਭਰ ਦੀਆਂ ਸਰਕਾਰੀ ਤਕਨੀਕੀ ਸਿੱਖਿਆ ਸੰਸਥਾਵਾਂ ਵਿਸ਼ਵਵਿਆਪੀ ਇਸ ਮਹਾਮਾਰੀ ਦੀ ਰੋਕਥਾਮ ਲਈ ਆਪਣਾ ਵਡਮੁੱਲਾ ਯੋਗਦਾਨ ਪਾ ਕੇ ਸ਼ਲਾਘਾਯੋਗ ਉਦਮ ਕਰ ਰਹੀਆਂ ਹਨ, ਜਿਸ ਨਾਲ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਕਾਫ਼ੀ ਸਹਿਯੋਗ ਪ੍ਰਾਪਤ ਹੋਇਆ ਹੈ।
ਸਕਿੱਲ ਡਿਵੈਲਪਮੈਂਟ ਬਾਰੇ ਯੂਨੀਅਨ ਕੈਬਨਿਟ ਮੰਤਰੀ ਮੋਹਿੰਦਰ ਨਾਥ ਪਾਂਡੇ ਨੇ ਮੀਟਿੰਗ ਵਿੱਚ ਅੱਜ ਦੇਸ਼ ਦੀਆਂ ਸਰਕਾਰੀ ਤਕਨੀਕੀ ਸੰਸਥਾਵਾਂ ਦੇ ਮੁਖੀਆਂ ਵਲੋਂ ਕੋਰੋਨਾ ਵਿਰੁੱਧ ਜੰਗ ਵਿਚ ਪਾਏ ਜਾ ਰਹੇ ਯੋਗਦਾਨ ਦੀ ਸਮੀਖਿਆ ਕਰ ਰਹੇ ਸਨ, ਜਿਸ ਵਿਚ ਦਲਜੀਤ ਕੌਰ ਸਿੱਧੂ ਵਧੀਕ ਡਾਇਰੈਕਟਰ ਨੇ ਪੰਜਾਬ ਦੀ ਪ੍ਰਤੀਨਿਧਤਾ ਕੀਤੀ। ਜਿਨ੍ਹਾਂ ਨਾਲ 6 ਪ੍ਰਿੰਸੀਪਲ ਵੀ ਸ਼ਾਮਲ ਸਨ। ਇਸ ਮੌਕੇ ਕੇਂਦਰੀ ਮੰਤਰੀ ਵਲੋਂ ਕੋਰੋਨਾ ਵਿਰੁੱਧ ਵੱਖ-ਵੱਖ ਤਰੀਕੇ ਆਪਣਾ ਰੋਲ ਅਦਾ ਕਰਨ ਵਾਲੀਆਂ ਦੇਸ਼ ਦੀਆਂ 28 ਤਕਨੀਕੀ ਸੰਸਥਾਵਾਂ ਨੂੰ ਚੁਣਿਆ ਗਿਆ, ਜਿਸ ਵਿਚ ਪੰਜਾਬ ਦੀਆਂ 6 ਸਰਕਾਰੀ ਆਈ. ਟੀ. ਆਈਜ਼ ਵੀ ਸ਼ਾਮਲ ਹਨ।