ਦੇਸ਼ ਦੇ ਕੋਰੋਨਾ ਤੋਂ ਵਧੇਰੇ ਪ੍ਰਭਾਵਿਤ ਇਲਾਕਿਆ ਲਈ ਹਵਾਈ ਯਾਤਰਾ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਅੰਮ੍ਰਿਤਸਰ ਤੋਂ ਮੁੰਬਈ ਲਈ ਘਰੇਲੂ ਉਡਾਣਾ ਬੰਦ ਕਰ ਦਿੱਤੀਆ ਹਨ। ਦੱਸਣਯੋਗ ਹੈ ਕਿ ਅੰਮ੍ਰਿਤਸਰ ਤੋਂ ਲਗਭਗ 63 ਦਿਨਾਂ ਬਾਅਦ ਇਹ ਘਰੇਲੂ ਉਡਾਨਾਂ ਸ਼ੁਰੂ ਹੋਣਗੀਆਂ, ਜਿਸ ਵਿਚ ਹਵਾਈ ਅੱਡੇ ਤੋਂ ਅੰਮ੍ਰਿਤਸਰ-ਦਿੱਲੀ, ਅੰਮ੍ਰਿਤਸਰ-ਪਟਨਾ ਅਤੇ ਅੰਮ੍ਰਿਤਸਰ-ਜੈਪੁਰ ਲਈ ਫਲਾਈਟਾਂ ਉਡਾਨ ਭਰਨਗੀਆਂ।
ਜ਼ਿਕਰਯੋਗ ਹੈ ਕਿ ਇਸ ਹਵਾਈ ਸਫਰ ਕਰਨ ਵਾਲੇ ਮੁਸਾਫਰਾਂ ਲਈ ਕੁਝ ਗਾਈਡਲਾਈਨਾਂ ਤੈਅ ਕੀਤੀਆਂ ਗਈਆਂ ਹਨ, ਜਿਸ ਕਵਿਚ ਚਿਹਰੇ ’ਤੇ ਮਾਸਕ ਲਗਾਉਣਾ ਲਾਜ਼ਮੀ ਹੋਵੇਗਾ। ਹਵਾਈ ਅੱਡੇ ’ਤੇ ਪਹੁੰਚਣ ਤੋਂ ਬਾਅਦ ਆਪਣੇ ਆਪ ਨੂੰ ਸੈਨੀਟਾਈਜ਼ ਕਰਨਾ ਅਤੇ ਏਅਰਪੋਰਟ ’ਤੇ ਐਂਟਰੀ ਤੋਂ ਪਹਿਲਾਂ ਥਰਮਲ ਸਕ੍ਰੀਨਿੰਗ ਕਰਵਾਉਣੀ ਜ਼ਰੂਰੀ ਹੋਵੇਗੀ। ਮੁਸਾਫਰਾਂ ਦੇ ਫੋਨ ’ਤੇ ਆਰੋਗਿਆ ਸੇਤੂ ਐਪ ਡਾਊਨਲੋਡ ਹੋਣਾ ਚਾਹੀਦਾ ਹੈ ਉਸ ਦਾ ਸਟੇਟਸ ਦੇਖਣ ਤੋਂ ਬਾਅਦ ਹੀ ਉਨ੍ਹਾਂ ਨੂੰ ਐਂਟਰੀ ਕਰਨ ਦਿੱਤੀ ਜਾਵੇਗੀ।