Increased trouble for farmers : ਇਸ ਸਮੇਂ ਕਿਸਾਨ ਇਕ ਪਾਸੇ ਤਾਂ ਕੋਰੋਨਾ ਅਤੇ ਲੌਕਡਾਊਨ ਦੀ ਮਾਰ ਝੱਲ ਰਹੇ ਹਨ, ਦੂਜੇ ਪਾਸੇ ਉਨ੍ਹਾਂ ਨੂੰ ਇਕ ਹੋਰ ਝਟਕਾ ਲੱਗਾ ਹੈ। ਪੰਜਾਬ ਸਰਕਾਰ ਵੱਲੋਂ ਕਠੂਆ ਨਹਿਰ ਅਤੇ ਰਾਵੀ-ਤਵੀ ਨਹਿਰ ਦਾ ਪਾਣੀ ਰੋਕ ਦਿੱਤਾ ਗਿਆ ਹੈ ਅਤੇ ਇਸ ਬਾਰੇ ਸਰਕਾਰ ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ ਨੂੰ ਵੀ ਇਸ ਦੀ ਸੂਚਨਾ ਨਹੀਂ ਦਿੱਤੀ। ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਇਸ ਕਦਮ ਨਾਲ ਝੋਨੇ ਦੀ ਬਿਜਾਈ ਕਰ ਚੁੱਕੇ ਅਤੇ ਉਸ ਦੀ ਤਿਆਰੀ ਕਰ ਰਹੇ ਕਿਸਾਨਾਂ ਨੂੰ ਮੁਸੀਬਤ ਵਿਚ ਫਸ ਗਏ ਹਨ, ਕਿਉਂਕਿ ਕਠੁਆ ਜ਼ਿਲੇ ਦੀ 15 ਹਜ਼ਾਰ ਹੈਕਟੇਅਰ ਜ਼ਮੀਨ ਵਿਚ ਹੋਣ ਵਾਲੀ ਝੋਨੇ ਦੀ ਖੇਤੀ ਦੇ ਇਸ ਨਾਲ ਪ੍ਰਭਾਵਿਤ ਹੋਣ ਦਾ ਅੰਦਾਜ਼ਾ ਹੈ।
ਜੰਮੂ-ਕਸ਼ਮੀਰ ਸਿੰਚਾਈ ਵਿਭਾਗ ਨੂੰ ਮਾਮਲਾ ਉਦੋਂ ਸਮਝ ਆਇਆ, ਜਦੋਂ ਨਹਿਰਾਂ ਵਿਚ ਅਚਾਨਕ ਪਾਣੀ ਸੁੱਕ ਗਿਆ। ਉਧਰ, ਜੰਮੂ-ਕਸ਼ਮੀਰ ਪ੍ਰਸ਼ਾਸਨ ਹੁਣ ਇਸ ਮਾਮਲੇ ਨੂੰ ਪੰਜਾਬ ਸਰਾਕਰ ਦੇ ਸਾਹਮਣੇ ਉਠਾਉਣ ਦੀ ਤਿਆਰੀ ਵਿਚ ਹੈ। ਪੰਜਾਬ ਸਰਕਾਰ ਦੇ ਜਲ ਪ੍ਰਬੰਧਨ ਵਿਭਾਗ ਦੇ ਪ੍ਰਧਾਨ ਸਕੱਤਰ ਦੇ ਹੁਕਮ ਮੁਤਾਬਕ, 24 ਮਈ ਤੋਂ ਦੋ ਜੂਨ ਤੱਕ 10 ਦਿਨ ਲਈ ਮਾਧੋਪੁਰ ਹੈੱਡ ਵਰਕਸ ਦੇ ਗੇਟਾਂ ਦੀ ਮੁਰੰਮਤ ਕਾਰਨ ਪਾਣੀ ਦੀ ਸਪਲਾਈ ਬੰਦ ਰਹੇਗੀ। ਇਹ ਹੁਕਮ ਉੱਤਰੀ ਭਾਰਤ ਨਹਿਰ ਅਤੇ ਡ੍ਰੇਨੇਜ ਐਕਟ 1987 ਦੇ ਰੂਲ 63 ਦਾ ਹਵਾਲਾ ਦਿੰਦੇ ਹੋਏ ਜਾਰੀ ਕੀਤ ਗਿਆ ਹੈ। 24 ਮਈ ਨੂੰ ਪੰਜਾਬ ਵੱਲ ਮਾਧੋਪੁਰ ਬੈਰਾਜ ਵਿਚ ਜਿਥੇ ਪਾਣੀ ਦੀ ਸਪਲਾਈ ਬੰਨ੍ਹ ਤੋਂ ਬੰਦ ਕਰ ਦਿੱਤੀ ਗਈ ਹੈ। ਉਥੇ ਇਸ ਦੇ ਕਾਰਨ ਕਠੂਆ ਨਹਿਰ ਅਤੇ ਰਾਵੀ-ਤਵੀ ਨਹਿਰ ਵਿਚ ਵੀ ਸਪਲਾਈ ਨਹੀਂ ਹੋ ਪਾ ਰਹੀ ਹੈ।
ਇਸ ਬਾਰੇ ਬ੍ਰਹਮਜੋਤੀ, ਕਾਰਜਕਾਰੀ ਇੰਜੀਨੀਅਰ ਸੰਚਾਈ ਵਿਭਾਗ ਕਠੁਆ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਮਾਧੋਪੁਰ ਬੈਰਾਜ ਵਿਚ ਮੁਰੰਮਤ ਕੰਮ ਦੇ ਚੱਲਦੇ 24 ਮਈ ਤੋਂ ਦੋ ਜੂਨ ਤੱਕ ਬੰਦ ਕਰਨ ਦਾ ਫੈਸਲਾ ਲਿਆ ਹੈ। ਇਸ ਦੇ ਲਈ ਕੋਈ ਬਦਲਵੀਂ ਵਿਵਸਥਾ ਮੁਹੱਈਆ ਨਹੀਂ ਹਨ। ਕਿਸਾਨਾਂ ਨੂੰ ਮੌਜੂਦਾ ਸਮੇਂ ’ਚ ਸਿੰਚਾਈ ਲਈ ਪਾਣੀ ਦੀ ਲੋੜ ਹੁੰਦੀ ਹੈ। ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਇਆ ਗਿਆ ਹੈ।