Trump threatens deploy military: ਅਮਰੀਕਾ ਵਿੱਚ ਜਾਰਜ ਫਲਾਈਡ ਦੀ ਮੌਤ ਖਿਲਾਫ਼ ਹਿੰਸਕ ਵਿਰੋਧ ਪ੍ਰਦਰਸ਼ਨ ਜਾਰੀ ਹੈ। ਇਸ ਹਿੰਸਕ ਪ੍ਰਦਰਸ਼ਨ ਦੇ ਮੱਦੇਨਜ਼ਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਬਗਾਵਤ ਐਕਟ ਲਾਗੂ ਕਰਨ ਦੀ ਧਮਕੀ ਦਿੱਤੀ ਹੈ । ਇਹ ਸਦੀਆਂ ਪੁਰਾਣਾ ਕਾਨੂੰਨ ਹੈ, ਜੋ ਰਾਸ਼ਟਰਪਤੀ ਨੂੰ ਦੇਸ਼ ਵਿੱਚ ਘਰੇਲੂ ਹਿੰਸਾ ਖ਼ਤਮ ਕਰਨ ਲਈ ਅਮਰੀਕੀ ਫੌਜ ਭੇਜਣ ਦਾ ਅਧਿਕਾਰ ਦਿੰਦਾ ਹੈ ।
ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਤੋਂ ਰਾਸ਼ਟਰਪਤੀ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ, “ਜੇਕਰ ਕੋਈ ਸ਼ਹਿਰ ਜਾਂ ਰਾਜ ਆਪਣੇ ਵਸਨੀਕਾਂ ਦੀ ਜਾਨ ਮਾਲ ਦੀ ਰਾਖੀ ਲਈ ਲੋੜੀਂਦੀਆਂ ਕਾਰਵਾਈਆਂ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਮੈਂ ਅਮਰੀਕਾ ਦੀ ਸੈਨਾ ਨੂੰ ਤਾਇਨਾਤ ਕਰੂੰਗਾ ਅਤੇ ਉਨ੍ਹਾਂ ਦੀ ਸਮੱਸਿਆ ਜਲਦੀ ਹੱਲ ਕਰਾਂਗਾ ।
ਗੌਰਤਲਬ ਹੈ ਕਿ ਮਿਨੀਸੋਟਾ ਵਿੱਚ 25 ਮਈ ਨੂੰ ਜਾਰਜ ਫਲਾਈਡ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ ਸੀ । ਜਾਰਜ ਸਿਰਫ 20 ਡਾਲਰ ਦੇ ਜਾਅਲੀ ਨੋਟ ਚਲਾਉਣ ਦੇ ਦੋਸ਼ ਵਿੱਚ ਫੜਿਆ ਗਿਆ ਸੀ ਅਤੇ ਇੱਕ ਪੁਲਿਸ ਅਧਿਕਾਰੀ ਨੇ ਇਸਨੂੰ ਜ਼ਮੀਨ ‘ਤੇ ਸੁੱਟ ਦਿੱਤਾ ਅਤੇ ਉਸਦੀ ਗਰਦਨ ਨੂੰ ਉਸਦੇ ਪੈਰਾਂ ਨਾਲ ਪਕੜਿਆ ਜਦ ਤੱਕ ਉਸਦੀ ਮੌਤ ਨਹੀਂ ਹੋ ਗਈ ।
ਇਸ ਘਟਨਾ ਕਾਰਨ ਅਮਰੀਕਾ ਵਿੱਚ ਭਾਰੀ ਉਬਾਲ ਹੈ। ਨਾ ਸਿਰਫ ਕਾਲੇ ਲੋਕ ਬਲਕਿ ਗੋਰੇ ਲੋਕ ਵੀ ਇਸ ਨੂੰ ਲੈ ਕੇ ਸੜਕਾਂ ‘ਤੇ ਹਨ । ਜਿਸ ਕਾਰਨ ਅਮਰੀਕਾ ਵਿੱਚ ਹਿੰਸਕ ਪ੍ਰਦਰਸ਼ਨ ਜਾਰੀ ਹੈ । ਵ੍ਹਾਈਟ ਹਾਊਸ ਦੇ ਬਾਹਰ ਵੀ ਪ੍ਰਦਸ਼ਨਕਾਰੀਆਂ ਨੇ ਸੋਮਵਾਰ ਨੂੰ ਪ੍ਰਦਰਸ਼ਨ ਕੀਤਾ, ਜਿਸ ਕਾਰਨ ਪੁਲਿਸ ਨੂੰ ਉਨ੍ਹਾਂ ‘ਤੇ ਆਂਸੂ ਗੈਸ ਦੇ ਗੋਲੇ ਦਾਗਣੇ ਪਏ ।