Corona Rage in Jalandhar : ਸੂਬੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਸ਼ੁੱਕਰਵਾਰ ਨੂੰ 10 ਲੋਕ ਕੋਰੋਨਾ ਦੀ ਲਪੇਟ ਵਿਚ ਆਏ। ਇਸ ਦੌਰਾਨ ਇਕ ਕੋਰੋਨਾ ਪੀੜਤ ਬਜ਼ੁਰਗ ਔਰਤ ਦੀ ਮੌਤ ਹੋ ਗਈ। ਇਕ ਮਰੀਜ਼ ਨੂੰ ਸਿਵਲ ਹਸਪਤਾਲ ਤੋਂ ਛੁੱਟੀ ਲੈ ਕੇ ਹੋਮ ਆਈਸੋਲੇਸ਼ਨ ਲਈ ਭੇਜਿਆ ਗਿਆ ਹੈ। 10 ਮਰੀਜ਼ਾਂ ‘ਚੋਂ 2 ਔਰਤਾਂ ਕਪੂਰਥਲਾ ਦੀਆਂ ਹਨ। ਉਥੇ ਕੋਰੋਨਾ ਨੇ ਸ਼ਹਿਰ ਦੇ ਚਾਰ ਨਵੇਂ ਇਲਾਕਿਆਂ ਸ਼ਿਵ ਨਗਰ, ਪਿੰਡ ਆਲੋਵਾਲ, ਸ਼ਿਵਰਾਜਗੜ੍ਹ ਅਤੇ ਨਿਊ ਸੂਰਾਜਗੰਜ ਵਿਚ ਆਪਣੇ ਪੈਰ ਪਸਾਰੇ ਹਨ। ਇਥੇ 1-1 ਮਰੀਜ਼ ਕੋਰੋਨਾ ਪੀੜਤ ਮਿਲਿਆ। ਦੋ ਮਰੀਜ਼ ਨਕੋਦਰ ਰੋਡ ‘ਤੇ ਸਥਿਤ ਲਵਲੀ ਸੈਨੇਟਰੀ ਸਟੋਰ ਦੇ ਮੁਲਾਜ਼ਮ ਹਨ। ਉਨ੍ਹਾਂ ਦੇ ਪਰਿਵਾਰ ਤੇ ਸਟਾਫ ਦੇ ਪਹਿਲੇ ਹੀ 10 ਮੈਂਬਰ ਕੋਰੋਨਾ ਪਾਜੀਟਿਵ ਆ ਚੁੱਕੇ ਹਨ। 55 ਸਾਲ ਦੀ ਔਰਤ ਅਤੇ 70 ਸਾਲ ਦਾ ਪੁਰਸ਼ ਸਥਾਨਕ ਹਸਪਤਾਲ ਵਿਚ ਆਪ੍ਰੇਸ਼ਨ ਕਰਵਾਉਣ ਆਏ ਸਨ ਅਤੇ ਜਾਂਚ ਵਿਚ ਕੋਰੋਨਾ ਪਾਜੀਟਿਵ ਪਾਏ ਗਏ। ਸਿਹਤ ਵਿਭਾਗ ਨੇ ਹਸਪਤਾਲ ਨੂੰ ਸੈਨੇਟਾਈਜ ਕਰਨ ਨੂੰ ਕਿਹਾ ਹੈ।
ਇਸ ਤੋਂ ਇਲਾਵਾ ਬਸਤੀ ਬਾਵਾ ਖੇਲ ਅਤੇ ਨਿਊ ਅਮਰ ਨਗਰ ਨਿਵਾਸੀ ਦੋ ਔਰਤਾਂ ਸਿਵਲ ਹਸਪਤਾਲ ਦੇ ਪਾਜੀਟੇਵ ਪਾਏ ਗਏ ਮਰੀਜ਼ ਦੇ ਸੰਪਰਕ ਵਿਚ ਆਉਣ ਨਾਲ ਕੋਰੋਨਾ ਪਾਜੀਟਿਵ ਹੋ ਗਈਆਂ। ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ 361 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਅਤੇ 367 ਦੀ ਰਿਪੋਰਟ ਨੈਗੇਟਿਵ ਆਈ। 681 ਲੋਕਾਂ ਦੀ ਰਿਪੋਰਟ ਆਉਣੀ ਬਾਕੀ ਹੈ।
ਇਸੇ ਤਰ੍ਹਾਂ ਜਗਤਪੁਰਾ ਮੁਹੱਲਾ ਨਿਵਾਸੀ ਲਗਭਗ 92 ਸਾਲ ਦੀ ਬਜ਼ੁਰਗ ਔਰਤ ਦੀ ਸਿਵਲ ਹਸਪਤਾਲ ਵਿਚ ਮੌਤ ਹੋ ਗਈ। ਉਹ ਤਿੰਨ ਦਿਨ ਤੋਂ ਦਿਲ ਦੀ ਬੀਮਾਰੀ ਨਾਲ ਜੂਝ ਰਹੀ ਹੈ। ਸ਼ੁੱਕਰਵਾਰ ਦੇਰ ਰਾਤ ਉਸ ਦੀ ਮੌਤ ਹੋ ਗਈ। ਕੋਰੋਨਾ ਦੀ ਜਾਂਚ ਲਈ ਉਸ ਦਾ ਸੈਂਪਲ ਲਿਆ ਜਾ ਚੁੱਕਾ ਹੈ ਤੇ ਉਸ ਦੀ ਰਿਪੋਰਟ ਆਉਣੀ ਬਾਕੀ ਹੈ। ਪੰਜਾਬ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ ਜਿਸ ਨਾਲ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।