Facebook label rule breaking posts: ਪਿਛਲੇ ਦੋ ਮਹੀਨਿਆਂ ਤੋਂ ਫੇਸਬੁੱਕ ਅਤੇ ਟਵਿੱਟਰ ‘ਤੇ ਆਪਣੀ-ਆਪਣੀ ਕੰਟੇਂਟ ਪਾਲਿਸੀ ਨੂੰ ਲੈ ਕੇ ਬਵਾਲ ਹੋ ਰਿਹਾ ਹੈ। ਇਹ ਬਵਾਲ ਉਦੋਂ ਸ਼ੁਰੂ ਹੋਇਆ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇੱਕ ਟਵੀਟ ਨੂੰ ਟਵਿੱਟਰ ਨੇ ਫੈਕਟ ਚੈੱਕ ਕਰ ਕੇ ਉਸਨੂੰ ਗੁਮਰਾਹ ਕਰਨ ਵਾਲਾ ਦੱਸ ਦਿੱਤਾ, ਜਦੋਂ ਕਿ ਉਹੀ ਪੋਸਟ ਟਰੰਪ ਨੇ ਫੇਸਬੁੱਕ ‘ਤੇ ਸ਼ੇਅਰ ਕੀਤੀ ਸੀ, ਪਰ ਫੇਸਬੁੱਕ ਨੇ ਉਸਨੂੰ ਫੈਕਟ ਚੈੱਕ ਨਹੀਂ ਕੀਤਾ। ਬਾਅਦ ਵਿੱਚ ਫੇਸਬੁੱਕ ਦੇ ਸੀਈਓ ਮਾਰਕ ਜੁਕਰਬਰਗ ਨੇ ਫੈਕਟ ਚੈੱਕ ਲਈ ਟਵਿੱਟਰ ਦੀ ਆਲੋਚਨਾ ਕੀਤੀ । ਉੱਥੇ ਹੀ ਹੁਣ ਫੇਸਬੁੱਕ ਨੇ ਕਿਹਾ ਹੈ ਕਿ ਉਹ ਟਰੰਪ ਦੀਆਂ ਸਾਰੀਆਂ ਪੋਸਟਾਂ ਸਣੇ ਸਾਰੇ ਨੇਤਾਵਾਂ ਦੇ ਸਮਾਚਾਰ ਸ਼੍ਰੇਣੀ ਵਿੱਚ ਆਉਣ ਵਾਲਿਆਂ ਉਨ੍ਹਾਂ ਸਾਰੀਆਂ ਪੋਸਟਾਂ ‘ਤੇ ਚੇਤਾਵਨੀ ਦੇ ਸੰਕੇਤ ਪਾਏਗਾ ਜੋ ਨਿਯਮਾਂ ਦੇ ਉਲਟ ਹੋਣਗੇ ।
ਦਰਅਸਲ, ਫੇਸਬੁੱਕ ‘ਤੇ ਨਫ਼ਰਤ ਫੈਲਾਉਣ ਵਾਲੇ ਭਾਸ਼ਣ ਦਾ ਇਲਜ਼ਾਮ ਲਗਾਉਂਦੇ ਹੋਏ ਬੇਨ ਐਂਡ ਜੈਰੀ ਅਤੇ ਡੋਵ ਵਰਗੇ ਬ੍ਰਾਂਡਾਂ ਦੀ ਪੇਸ਼ਕਸ਼ ਕਰਨ ਵਾਲੀ ਇੱਕ ਯੂਰਪੀਅਨ ਕੰਪਨੀ ਯੂਨੀਲੀਵਰ ਨੇ ਇਸ ਸਾਲ ਦੇ ਅਖੀਰ ਤੱਕ ਫੇਸਬੁੱਕ ‘ਤੇ ਇਸ਼ਤਿਹਾਰਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਸੀ, ਜਿਸ ਨਾਲ ਫੇਸਬੁੱਕ ਦਾ ਹਿੱਸਾ ਅੱਠ ਪ੍ਰਤੀਸ਼ਤ ਤੋਂ ਵੱਧ ਡਿੱਗ ਗਿਆ ਸੀ। ਇਸ ਕੰਪਨੀ ਤੋਂ ਬਾਅਦ ਕੋਕਾ-ਕੋਲਾ ਨੇ ਵੀ ਘੱਟੋ-ਘੱਟ 30 ਦਿਨਾਂ ਲਈ ਫੇਸਬੁੱਕ ਦੇ ਬਾਈਕਾਟ ਦਾ ਐਲਾਨ ਕੀਤਾ ਸੀ।
ਜ਼ਿਕਰਯੋਗ ਹੈ ਕਿ ਫੇਸਬੁੱਕ ਦੇ ਸੀਈਓ ਮਾਰਕ ਜੁਕਰਬਰਗ ਨੇ ਟਰੰਪ ਦੀਆਂ ਕੁਝ ਵਿਵਾਦਪੂਰਨ ਪੋਸਟਾਂ ਖ਼ਿਲਾਫ਼ ਕਾਰਵਾਈ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਲੋਕਾਂ ਨੂੰ ਨੇਤਾਵਾਂ ਦੇ ਬਿਆਨ ਸੁਣਨ ਦਾ ਅਧਿਕਾਰ ਹੈ । ਇਸਦੇ ਉਲਟ ਟਵਿੱਟਰ ਨੇ ਇਨ੍ਹਾਂ ਬਿਆਨਾਂ ‘ਤੇ ਚੇਤਾਵਨੀ ਦੇ ਸੰਕੇਤ ਦਿੱਤੇ ਸਨ ।
ਦੱਸ ਦੇਈਏ ਕਿ ਟਰੰਪ ਦੀਆਂ ਜਿਨ੍ਹਾਂ ਪੋਸਟ ‘ਤੇ ਟਵਿੱਟਰ ਨੇ ਚੇਤਾਵਨੀ ਦੇ ਸੰਕੇਤ ਲਗਾਏ ਹਨ, ਸ਼ੁੱਕਰਵਾਰ ਨੂੰ ਫੇਸਬੁੱਕ ਨੇ ਉਨ੍ਹਾਂ ‘ਤੇ ਕੋਈ ਕਾਰਵਾਈ ਨਹੀਂ ਕੀਤੀ। ਜਿਸ ਦੀ ਟਰੰਪ ਦੇ ਵਿਰੋਧੀਆਂ ਅਤੇ ਫੇਸਬੁੱਕ ਦੇ ਮੌਜੂਦਾ ਅਤੇ ਸਾਬਕਾ ਕਰਮਚਾਰੀਆਂ ਨੇ ਵੀ ਆਲੋਚਨਾ ਕੀਤੀ ਗਈ ਸੀ, ਪਰ ਹੁਣ ਜੇਕਰ ਰਾਸ਼ਟਰਪਤੀ ਨਿਯਮਾਂ ਦੀ ਉਲੰਘਣਾ ਕਰਨ ਵਾਲਾ ਕੋਈ ਪੋਸਟ ਕਰਨਗੇ ਤਾਂ ਫੇਸਬੁੱਕ ਉਨ੍ਹਾਂ ਦਾ ਸਾਹਮਣਾ ਕਰਨ ਲਈ ਤਿਆਰ ਹੈ।