174 Indian nationals file lawsuit: ਵਾਸ਼ਿੰਗਟਨ: ਅਮਰੀਕਾ ਵਿੱਚ ਪਿਛਲੇ ਮਹੀਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਐਲਾਨ ਕੀਤਾ ਸੀ ਕਿ H-1B ਵੀਜ਼ਾ ‘ਤੇ ਪਾਬੰਦੀ ਲਗਾ ਦਿੱਤੀ ਸੀ। ਹੁਣ ਅਮਰੀਕੀ ਸਰਕਾਰ ਦੇ ਇਸ ਆਦੇਸ਼ ਖਿਲਾਫ਼ ਸੱਤ ਨਾਬਾਲਗਾਂ ਸਮੇਤ ਹੁਣ 174 ਭਾਰਤੀ ਨਾਗਰਿਕ ਅਦਾਲਤ ਵਿੱਚ ਪਹੁੰਚ ਗਏ ਹਨ । ਇਨ੍ਹਾਂ ਸਾਰਿਆਂ ਨੇ ਟਰੰਪ ਦੇ ਫੈਸਲੇ ਨੂੰ ਚੁਣੌਤੀ ਦਿੰਦਿਆਂ ਪਟੀਸ਼ਨ ਦਾਇਰ ਕੀਤੀ ਹੈ ਅਤੇ ਇਹ ਫੈਸਲਾ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਤੋਂ ਦੂਰ ਲੈ ਜਾ ਰਿਹਾ ਹੈ । ਉੱਥੇ ਹੀ ਦੂਜੇ ਪਾਸੇ ਟਰੰਪ ਨੇ ਬੁੱਧਵਾਰ ਨੂੰ ਇੱਕ ਨਵੀਂ ਘੋਸ਼ਣਾ ਵਿੱਚ ਕਿਹਾ ਕਿ ਉਹ ਜਲਦ ਹੀ ਮੈਰਿਟ ਅਧਾਰਤ ਇਮੀਗ੍ਰੇਸ਼ਨ ਕਾਨੂੰਨ ‘ਤੇ ਦਸਤਖਤ ਕਰਨ ਜਾ ਰਹੇ ਹਨ ।
ਮੰਗਲਵਾਰ ਨੂੰ ਇਹ ਮੁਕੱਦਮਾ ਅਮਰੀਕਾ ਦੀ ਜ਼ਿਲ੍ਹਾ ਅਦਾਲਤ ਵਿੱਚ ਦਾਇਰ ਕੀਤਾ ਗਿਆ ਹੈ । ਇਨ੍ਹਾਂ ਪਰਿਵਾਰਾਂ ਨੇ ਦੋਸ਼ ਲਾਇਆ ਹੈ ਕਿ ਟਰੰਪ ਪ੍ਰਸ਼ਾਸਨ ਦੇ ਇਸ ਹੁਕਮ ਤਹਿਤ ਉਨ੍ਹਾਂ ਦੇ ਅਮਰੀਕਾ ਵਿੱਚ ਦਾਖਲੇ ‘ਤੇ ਪਾਬੰਦੀ ਲਗਾਈ ਜਾ ਸਕਦੀ ਹੈ ਜਾਂ ਫਿਰ ਉਨ੍ਹਾਂ ਨੂੰ ਵੀਜ਼ਾ ਜਾਰੀ ਨਹੀਂ ਕੀਤਾ ਜਾਵੇਗਾ । ਫਿਲਹਾਲ H-1B ਵੀਜ਼ਾ ਜਾਰੀ ਕਰਨ ‘ਤੇ 31 ਦਸੰਬਰ, 2020 ਤੱਕ ਪਾਬੰਦੀ ਹੈ, ਹਾਲਾਂਕਿ ਇਸ ਨੂੰ ਹੋਰ ਅੱਗੇ ਵੀ ਵਧਾਇਆ ਜਾ ਸਕਦਾ ਹੈ। ਅਮਰੀਕੀ ਜ਼ਿਲ੍ਹਾ ਅਦਾਲਤ ਦੇ ਜਸਟਿਸ ਕੇਤਨਜੀ ਬ੍ਰਾਊਨ ਜੈਕਸਨ ਨੇ ਬੁੱਧਵਾਰ ਨੂੰ ਕੋਲੰਬੀਆ ਜ਼ਿਲ੍ਹੇ ਵਿੱਚ ਕਿਰਤ ਮੰਤਰੀ ਯੂਜੀਨ ਸਕਾਲੀਆ ਨੂੰ ਸੁੱਰਖਿਆ ਮੰਤਰੀ ਮਾਈਕ ਪੋਂਪਿਓ ਅਤੇ ਹੋਮਲੈਂਡ ਸਿਕਿਓਰਿਟੀ ਵਿਭਾਗ ਦੇ ਕਾਰਜਕਾਰੀ ਮੰਤਰੀ ਚਡ ਐੱਫ. ਵੌਲਫ ਨਾਲ ਸੰਮਨ ਜਾਰੀ ਕੀਤੇ । ਮੰਗਲਵਾਰ ਨੂੰ ਬਹੁਤ ਸਾਰੇ ਸੰਸਦ ਮੈਂਬਰਾਂ ਨੇ ਵੀ ਸਕਾਲੀਆ ਨੂੰ ਇਸ ਕਾਰਜ ਵੀਜ਼ਾ ਪਾਬੰਦੀ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ ।
ਭਾਰਤੀ ਨਾਗਰਿਕਾਂ ਦੇ ਵਕੀਲ ਵਾਸਡੈਨ ਬੈਨੀਆਸ ਨੇ ਕਿਹਾ, “H-1B / H-4 ਵੀਜ਼ਾ ‘ਤੇ ਪਾਬੰਦੀ ਲਗਾਉਣ ਦੇ ਹੁਕਮ ਨਾਲ ਅਮਰੀਕਾ ਦੀ ਆਰਥਿਕਤਾ ਨੂੰ ਠੇਸ ਪਹੁੰਚਦੀ ਹੈ, ਪਰਿਵਾਰਾਂ ਨੂੰ ਅਲੱਗ ਕਰ ਦਿੰਦੇ ਹਨ ਅਤੇ ਕਾਂਗਰਸ ਨੂੰ ਨਕਾਰਦੇ ਹਨ।” ਇਸ ਮੁਕੱਦਮੇ ਵਿੱਚ H-1B ਜਾਂ H-4 ਵੀਜ਼ਾ ਜਾਰੀ ਕਰਨ ‘ਤੇ ਪਾਬੰਦੀ ਲਾਉਣ ਜਾਂ ਨਵੇਂ H-1B ਵੀਜ਼ਾ ਧਾਰਕਾਂ ਨੂੰ ਦੇਸ਼ ਵਿੱਚ ਦਾਖਲ ਹੋਣ ‘ਤੇ ਰੋਕ ਲਗਾਉਣ ਵਾਲੇ ਇੱਕ ਸਰਕਾਰੀ ਆਦੇਸ਼ ਨੂੰ ਘੋਸ਼ਿਤ ਕਰਨ ਦੀ ਮੰਗ ਕੀਤੀ ਗਈ ਹੈ । ਨਾਲ ਹੀ, ਅਦਾਲਤ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵਿਦੇਸ਼ ਵਿਭਾਗ ਨੂੰ H-1B ਅਤੇ H-4 ਵੀਜ਼ਾ ਲਈ ਲੰਬਿਤ ਬੇਨਤੀਆਂ ‘ਤੇ ਫੈਸਲਾ ਪਾਸ ਕਰਨ ਲਈ ਨਿਰਦੇਸ਼ ਜਾਰੀ ਕਰੇ । ਟਰੰਪ ਵੱਲੋਂ ਜਾਰੀ ਕੀਤੇ ਗਏ ਆਦੇਸ਼ ਵਿੱਚ ਕਿਹਾ ਗਿਆ ਹੈ, “ਸਾਡੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ, ਸਾਨੂੰ ਅਮਰੀਕੀ ਲੇਬਰ ਮਾਰਕੀਟ ਵਿੱਚ ਵਿਦੇਸ਼ੀ ਕਾਮਿਆਂ ਦੇ ਪ੍ਰਭਾਵਾਂ ਦਾ ਮੁਲਾਂਕਣ ਕਰਨਾ ਪਵੇਗਾ।”
ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਜਲਦ ਹੀ ਮੈਰਿਟ-ਅਧਾਰਤ ਇਮੀਗ੍ਰੇਸ਼ਨ ਕਾਨੂੰਨ ‘ਤੇ ਦਸਤਖਤ ਕਰਨਗੇ । ਟਰੰਪ ਨੇ ਵ੍ਹਾਈਟ ਹਾਊਸ ਵਿਖੇ ‘ਰੋਜ਼ ਗਾਰਡਨ’ ਵਿੱਚ ਕਿਹਾ, ਅਸੀਂ ਜਲਦੀ ਹੀ ਇਮੀਗ੍ਰੇਸ਼ਨ ਕਾਨੂੰਨ ‘ਤੇ ਦਸਤਖਤ ਕਰਨ ਜਾ ਰਹੇ ਹਾਂ। ਇਹ ਮੈਰਿਟ ਅਧਾਰਤ ਹੋਵੇਗਾ, ਇਹ ਬਹੁਤ ਮਜ਼ਬੂਤ ਹੋਵੇਗਾ। ਟਰੰਪ ਨੇ ਕਿਹਾ, “ਅਸੀਂ ਡੀਏਸੀਏ (ਡੈਫਰਡ ਐਕਸ਼ਨ ਫਾਰ ਚਾਈਲਡहुਡ ਐਰਵਾਈਵਲਜ਼) ‘ਤੇ ਕੰਮ ਕਰ ਰਹੇ ਹਾਂ ਕਿਉਂਕਿ ਅਸੀਂ ਲੋਕਾਂ ਨੂੰ ਖੁਸ਼ ਕਰਨਾ ਚਾਹੁੰਦੇ ਹਾਂ ਅਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਰੂੜੀਵਾਦੀ ਰਿਪਬਲਿਕਨ ਵੀ ਡੀਏਸੀਏ ਨਾਲ ਕੁਝ ਵਾਪਰਦਾ ਵੇਖਣਾ ਚਾਹੁੰਦੇ ਹਨ ।”