Trump Concerns over ratings: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਤਬਾਹੀ ਮਚਾ ਰਿਹਾ ਹੈ। ਇਸ ਵਾਇਰਸ ਦਾ ਸਭ ਤੋਂ ਵੱਧ ਅਸਰ ਅਮਰੀਕਾ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਇਸੇ ਵਿਚਾਲੇ ਖਬਰ ਮਿਲ ਰਹੀ ਹੈ ਕਿ ਅਮਰੀਕਾ ਵਿੱਚ ਜਲਦ ਹੀ ਸਕੂਲ ਖੁੱਲ੍ਹ ਸਕਦੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੀਤੇ ਗਏ ਟਵੀਟ ਨੇ ਇਸ ਗੱਲ ਦਾ ਸੰਕੇਤ ਦਿੱਤਾ ਹੈ। ਰਾਸ਼ਟਰਪਤੀ ਟਰੰਪ ਨੇ ਇੱਕ ਟਵੀਟ ਵਿੱਚ ਕਿਹਾ ਹੈ ਕਿ ਸਕੂਲਾਂ ਨੂੰ ਖੋਲ੍ਹਿਆ ਜਾਵੇ ।
ਦੱਸ ਦੇਈਏ ਕਿ ਰਾਸ਼ਟਰਪਤੀ ਟਰੰਪ ਅਮਰੀਕਾ ਵਿੱਚ ਸਕੂਲਾਂ ਨੂੰ ਖੋਲ੍ਹਣ ਦੀ ਮੁਹਿੰਮ ਚਲਾ ਰਹੇ ਹਨ। ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਜ਼ਿਆਦਾ ਮਾਮਲੇ ਆ ਰਹੇ ਹਨ ਕਿਉਂਕਿ ਇੱਥੇ ਟੈਸਟ ਜ਼ਿਆਦਾ ਹੋ ਰਹੇ ਹਨ । 3 ਅਗਸਤ ਨੂੰ ਇੱਕ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ ਸੀ ਕਿ ਕੋਰੋਨਾ ਦੇ ਵਧੇਰੇ ਮਾਮਲੇ ਅਮਰੀਕਾ ਵਿੱਚ ਇਸ ਲਈ ਆ ਰਹੇ ਹਨ ਕਿਉਂਕਿ ਇੱਥੇ ਜ਼ਿਆਦਾ ਟੈਸਟਿੰਗ ਹੋ ਰਹੀ ਹੈ । ਟਰੰਪ ਨੇ ਟਵੀਟ ਕੀਤਾ, “ਬਿਗ ਟੈਸਟਿੰਗ ਕਾਰਨ ਮਾਮਲੇ ਵੱਧ ਰਹੇ ਹਨ, ਸਾਡਾ ਦੇਸ਼ ਜ਼ਿਆਦਾਤਰ ਚੰਗਾ ਕਰ ਰਿਹਾ ਹੈ, ਹੁਣ ਸਕੂਲ ਖੋਲ੍ਹਣੇ ਚਾਹੀਦੇ ਹਨ । ਇਸ ਤੋਂ ਬਾਅਦ ਉਨ੍ਹਾਂ ਨੇ ਅੱਜ ਫਿਰ ਟਵੀਟ ਕੀਤਾ ਕਿ ਸਕੂਲ ਖੋਲ੍ਹਣੇ ਚਾਹੀਦੇ ਹਨ । ਟਰੰਪ ਨੇ ਕਿਹਾ ਕਿ ਦੇਸ਼ ਹੀ ਨਹੀਂ ਦੁਨੀਆ ਵਿੱਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਘੱਟ ਰਹੇ ਹਨ।
ਦਰਅਸਲ, ਸਕੂਲਾਂ ਨੂੰ ਖੋਲ੍ਹਣ ਦੇ ਪਿੱਛੇ ਟਰੰਪ ਦੀ ਬੇਚੈਨੀ ਦਾ ਕਾਰਨ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਹਨ। ਰਾਸ਼ਟਰਪਤੀ ਟਰੰਪ ਨੂੰ ਲੱਗਦਾ ਹੈ ਕਿ ਸਕੂਲ ਖੋਲ੍ਹਣ ਨਾਲ ਉਨ੍ਹਾਂ ਦੀ ਰੇਟਿੰਗ ਵਿੱਚ ਸੁਧਾਰ ਹੋਵੇਗਾ । ਸਕੂਲ ਖੋਲ੍ਹਣ ਪਿੱਛੇ ਇੱਕ ਹੋਰ ਤਰਕ ਵੀ ਹੈ। ਅਮਰੀਕਾ ਵਿੱਚ ਸਕੂਲ ਬੰਦ ਹੋਣ ਕਾਰਨ ਲੱਖਾਂ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਚੌਵੀ ਘੰਟੇ ਦੇਖਭਾਲ ਕਰਨੀ ਪੈਂਦੀ ਹੈ। ਇਸ ਨਾਲ ਉਨ੍ਹਾਂ ਦੀ ਮੂਵਮੈਂਟ ਪ੍ਰਭਾਵਿਤ ਹੋਈ ਹੈ, ਆਰਥਿਕ ਗਤੀਵਿਧੀਆਂ ਪ੍ਰਭਾਵਿਤ ਹੋਈਆਂ ਹਨ। ਇਹ ਪ੍ਰਭਾਵ ਅਮਰੀਕਾ ਵਰਗੇ ਸੁਤੰਤਰ ਸਮਾਜ ਵਿੱਚ ਦੇਖਿਆ ਜਾ ਰਿਹਾ ਹੈ ਅਤੇ ਲੋਕ ਸਰਕਾਰ ਤੋਂ ਨਾਰਾਜ਼ ਹਨ । ਟਰੰਪ ਚਾਹੁੰਦੇ ਹਨ ਕਿ ਸਕੂਲ ਖੁੱਲ੍ਹਣ ਅਤੇ ਜ਼ਿੰਦਗੀ ਮੁੜ ਲੀਹ ‘ਤੇ ਆਵੇ।
ਦੱਸ ਦੇਈਏ ਕਿ ਕੁੱਲ 47 ਲੱਖ 13 ਹਜ਼ਾਰ ਕੇਸਾਂ ਦੇ ਨਾਲ ਅਮਰੀਕਾ ਅਜੇ ਵੀ ਕੋਰੋਨਾ ਇਨਫੈਕਸ਼ਨ ਵਿੱਚ ਸਭ ਤੋਂ ਉੱਪਰ ਹੈ। ਅਮਰੀਕਾ ਦੇ ਅੰਕੜੇ ਚਿੰਤਾਜਨਕ ਹਨ, ਹੁਣ ਤੱਕ ਸਿਰਫ 15 ਲੱਖ 13 ਲੋਕ ਹੀ ਠੀਕ ਹੋਏ ਹਨ । ਜਦੋਂ ਕਿ ਇਸ ਦੇਸ਼ ਵਿੱਚ ਹੁਣ ਤੱਕ 1 ਲੱਖ 55 ਹਜ਼ਾਰ 402 ਲੋਕਾਂ ਦੀ ਮੌਤ ਹੋ ਚੁੱਕੀ ਹੈ।