Sutlej river police raid: ਪੰਜਾਬ ਦੇ ‘ਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦਾ ਅੰਕੜਾ ਲਗਾਤਾਰ ਵਧਣ ਕਾਰਨ ਮਾਮਲਾ ਗਰਮਾਉਂਦਾ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਜਾਂਚ ਦੇ ਦਿਸ਼ਾਂ-ਨਿਰਦੇਸ਼ ਤੇਜ਼ ਕਰ ਦਿੱਤੇ ਗਏ ਹਨ। ਹੁਣ ਪੁਲਿਸ ਨੇ ਵੀ ਇਸ ਸਬੰਧੀ ਉਚਿਤ ਕਦਮ ਚੁੱਕਦੇ ਹੋਏ ਨਜ਼ਾਇਜ ਸ਼ਰਾਬ ਦੇ ਅੱਡਿਆਂ ‘ਤੇ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਅੱਜ ਜ਼ਿਲ੍ਹੇ ‘ਚ ਪੁਲਿਸ ਦੀਆਂ ਵੱਖ-ਵੱਖ ਟੀਮਾਂ ਸਤਲੁਜ ਦਰਿਆ ਦੇ ਕੰਢੇ ‘ਤੇ ਫਿਰ ਦੁਬਾਰਾ ਪਹੁੰਚ ਕੇ ਛਾਪਾ ਮਾਰਿਆ, ਜਿੱਥੋ 59 ਹਜ਼ਾਰ ਲੀਟਰ ਲਾਹਣ ਸਮੇਤ ਕੁਝ ਹੋਰ ਸਮਾਨ ਵੀ ਬਰਾਮਦ ਕੀਤਾ। ਇਸ ਸਬੰਧੀ ਏ.ਐੱਸ.ਆਈ ਰਾਮ ਕ੍ਰਿਸ਼ਨ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਵੱਲੋਂ ਵਿਸ਼ੇਸ਼ ਟੀਮ ਦਾ ਛਾਪੇਮਾਰੀ ਲਈ ਗਠਨ ਕੀਤਾ ਗਿਆ ਸੀ, ਜੋ ਸਤਲੁਜ ਕੰਢੇ ਤੇ ਨਜਾਇਜ਼ ਸ਼ਰਾਬ ਦੇ ਅੱਡਿਆਂ ‘ਤੇ ਛਾਪੇਮਾਰੀ ਕਰ ਰਹੀਆਂ ਹਨ।
ਦੱਸਣਯੋਗ ਹੈ ਕਿ ਬੀਤੇ ਦਿਨ ਭਾਵ 1 ਅਗਸਤ ਨੂੰ ਵੀ ਜ਼ਿਲ੍ਹਾਂ ਪੁਲਿਸ ਦੀਆਂ ਕਈ ਟੀਮਾਂ ਨੇ ਸਤਲੁਜ ਦਰਿਆ ਦੇ ਕੰਢੇ ‘ਤੇ ਪਹੁੰਚ ਕੇ ਛਾਪੇਮਾਰੀ ਕੀਤੀ, ਜਿੱਥੇ ਢਾਈ ਲੱਖ ਲਿਟਰ ਤੋਂ ਜਿਆਦਾ ਲਾਹਣ ਬਰਾਮਦ ਹੋਈ, ਜਿਸਨੂੰ ਸਤਲੁਜ ਦਰਿਆ ‘ਚ ਹੀ ਰੋੜਿਆ ਗਿਆ ਸੀ।
ਇਸ ਤੋਂ ਇਲਾਵਾ ਸੂਬੇ ਭਰ ‘ਚ ਫੈਲਿਆ ਜ਼ਹਿਰੀਲੀ ਸ਼ਰਾਬ ਦਾ ਮੁੱਦਾ ਦਿਨੋ-ਦਿਨ ਰਫਤਾਰ ਫੜਦਾ ਨਜ਼ਰ ਆ ਰਿਹਾ ਹੈ। ਹੁਣ ਪੁਲਿਸ ਨੇ ਇਸ ਮਾਮਲੇ ਸਬੰਧੀ ਲੁਧਿਆਣਾ ਤੋਂ ਇਕ ਪੇਂਟ ਵਪਾਰੀ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜਿਸ ਨੇ ਨਕਲੀ ਸ਼ਰਾਬ ਦੇ 3 ਡਰੰਮ ਸਪਲਾਈ ਕੀਤੇ ਸੀ।ਇਸ ਮਾਮਲੇ ‘ਚ ਹੁਣ ਤੱਕ 37 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਜਦਕਿ ਇਸ ਜਹਿਰੀਲੀ ਸ਼ਰਾਬ ਨਾਲ 100 ਜ਼ਿਆਦਾ ਲੋਕਾਂ ਨੇ ਦਮ ਤੋੜ ਦਿੱਤਾ ਹੈ।