IPL mega auction 2021: ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਮਾਰਚ ਵਿੱਚ ਸ਼ੁਰੂ ਹੋਣ ਵਾਲਾ IPL ਦਾ 13ਵਾਂ ਸੀਜ਼ਨ ਹੁਣ 19 ਸਤੰਬਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਉਹ ਵੀ ਦੇਸ਼ ਤੋਂ ਬਾਹਰ । 19 ਸਤੰਬਰ ਤੋਂ 10 ਨਵੰਬਰ ਤੱਕ UAE ਵਿੱਚ ਇੱਕ ਬਾਇਓ-ਸੁਰੱਖਿਅਤ ਵਾਤਾਵਰਣ ਵਿੱਚ ਆਯੋਜਿਤ ਕੀਤਾ ਜਾਵੇਗਾ। ਕੋਰੋਨਾ ਕਾਰਨ ਜਿੱਥੇ BCCI ਨੂੰ IPL ਦੇ ਇਸ ਸੀਜ਼ਨ ਨੂੰ ਬਾਹਰ ਕਰਵਾਉਣ ਲਈ ਮਜਬੂਰ ਹੋਣਾ ਪਿਆ। ਉੱਥੇ ਹੀ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਕੋਰੋਨਾ ਦੇ ਕਾਰਨ IPL 2021 ਲਈ BCCI ਨਿਲਾਮੀ ਨਹੀਂ ਕਰੇਗੀ।
IPL ਦਾ 13ਵਾਂ ਸੀਜ਼ਨ 10 ਨਵੰਬਰ ਨੂੰ ਖਤਮ ਹੋਵੇਗਾ ਅਤੇ ਇਸ ਤੋਂ ਬਾਅਦ ਬੋਰਡ ਦੇ ਕੋਲ IPL ਦਾ ਅਗਲਾ ਸੀਜ਼ਨ ਕਰਵਾਉਣ ਲਈ ਸਾਢੇ ਚਾਰ ਮਹੀਨੇ ਦਾ ਹੀ ਸਮਾਂ ਬਚੇਗਾ। ਬੋਰਡ IPL ਦਾ ਆਯੋਜਨ 50 ਦਿਨਾਂ ਤੋਂ ਵੱਧ ਕਰੇਗਾ, ਤਾਂ ਜੋ ਹਿੱਤਧਾਰਕਾਂ ਦੇ ਨੁਕਸਾਨ ਦੀ ਭਰਪਾਈ ਹੋ ਸਕੇ। ਬੋਰਡ ਦੇ ਇਸ ਫੈਸਲੇ ਨਾਲ ਫਰੈਂਚਾਇਜ਼ੀਜ਼ ਵੀ ਸਹਿਮਤ ਦਿਖਾਈ ਦੇ ਰਹੀਆਂ ਹਨ। ਫਰੈਂਚਾਇਜ਼ੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਕਿ ਨਵੀਂ ਟੀਮ ਬਣਾਉਣ ਲਈ ਕਾਫ਼ੀ ਸਮਾਂ ਨਹੀਂ ਹੈ।
ਸੂਤਰਾਂ ਅਨੁਸਾਰ ਇਸ ਸਮੇਂ ਮੈਗਾ ਆਕਸ਼ਨ ਕਰਨ ਦਾ ਕੋਈ ਮਤਲਬ ਨਹੀਂ ਹੈ। ਜਦੋਂ ਤੱਕ ਇਸ ਦੀ ਸਹੀ ਯੋਜਨਾਬੰਦੀ ਕਰਨ ਲਈ ਪੂਰਾ ਸਮਾਂ ਨਹੀਂ ਹੁੰਦਾ। ਆਈਪੀਐਲ ਦਾ ਆਯੋਜਨ ਕੀਤਾ ਜਾ ਸਕਦਾ ਹੈ ਅਤੇ ਫਿਰ 2021 ਸੀਜ਼ਨ ਤੋਂ ਬਾਅਦ ਕੋਈ ਇਨ੍ਹਾਂ ਚੀਜ਼ਾਂ ਨੂੰ ਦੇਖ ਸਕਦਾ ਹੈ। ਆਈਪੀਐਲ ਨਿਲਾਮੀ ਨਾ ਕਰਨ ਦੇ ਹੋਰ ਵੀ ਬਹੁਤ ਸਾਰੇ ਕਾਰਨ ਹਨ। ਜਿਸ ਵਿੱਚ ਆਈਪੀਐਲ ਪਰਸ ਨੂੰ ਮੁੜ ਸੈੱਟ ਕਰਨਾ। ਇਸ ਦੀ ਕੀਮਤ ਹਰ ਸਾਲ ਲਗਭਗ 85 ਕਰੋੜ ਰੁਪਏ ਹੁੰਦੀ ਹੈ । ਨਿਲਾਮੀ ਦੀ ਸੂਚੀ ਤਿਆਰ ਕਰਨ ਲਈ ਭਾਰਤੀ ਅਤੇ ਵਿਦੇਸ਼ੀ ਖਿਡਾਰੀਆਂ ਨਾਲ ਗੱਲਬਾਤ ਕਰਨ ਵਿੱਚ ਵੀ ਬਹੁਤ ਸਮਾਂ ਲੱਗ ਸਕਦਾ ਹੈ । ਫ੍ਰੈਂਚਾਇਜ਼ੀ ਨੂੰ ਬੋਲੀ ਦੀ ਤਿਆਰੀ ਲਈ ਸਮਾਂ ਦੇਣਾ। ਆਮ ਤੌਰ ‘ਤੇ ਫਰੈਂਚਾਇਜ਼ੀ ਨਿਲਾਮੀ ਦੀ ਤਿਆਰੀ ਵਿੱਚ ਚਾਰ ਤੋਂ 6 ਮਹੀਨੇ ਦਾ ਸਮਾਂ ਲੱਗਦਾ ਹੈ।