Ludhiana police arressted smugllar ਲੁਧਿਆਣਾ ਪੁਲਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ 40 ਦਿਨਾਂ ‘ਚ 8.8 ਲੱਖ ਲੀਟਰ ਤੋਂ ਵੀ ਵੱਧ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।ਪੁਲਸ ਟੀਮਾਂ ਅਤੇ ਐਕਸਾਈਜ ਵਿਭਾਗ ਵਲੋਂ ਨਸ਼ਾ ਤਸਕਰਾਂ ਵਿਰੁੱਧ ਕੀਤੀ ਗਈ ਸਖਤੀ ਦੌਰਾਨ ਪਿਛਲੇ 40 ਦਿਨਾਂ ‘ਚ ਪੁਲਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਆਦਾਤਰ ਨਜਾਇਜ਼ ਸ਼ਰਾਬ ਹੀ ਬਰਾਮਦ ਕੀਤੀ ਗਈ ਹੈ।ਡੀ.ਸੀ. ਵਰਿੰਦਰ ਸ਼ਰਮਾ ਨੇ ਦੱਸਿਆ ਕਿ ਇੱਕ ਜੁਲਾਈ ਤੋਂ ਵਿਸ਼ੇਸ਼ ਅਭਿਆਨ ਚਲਾਇਆ ਜਾ ਰਿਹਾ ਹੈ।
ਜਿਸਦੇ ਚਲਦਿਆਂ ਹੀ ਇਹ ਵੱਡੀ ਤਾਦਾਦ ‘ਚ ਸ਼ਰਾਬ ਬਰਾਮਦ ਕੀਤੀ ਗਈ।ਇਸ ਤੋਂ ਇਲਾਵਾ ਨਜਾਇਜ਼ ਸ਼ਰਾਬ ਬਣਾਉਣ ਲਈ ਵਰਤੇ ਜਾਣ ਵਾਲੀ ਸਮੱਗਰੀ ਅਤੇ ਭਾਂਡੇ ਵੀ ਬਰਾਮਦ ਕੀਤੇ ਗਏ।ਐਕਸਾਈਜ ਵਿਭਾਗ ਨੇ ਦੱਸਿਆ ਕਿ ਹੁਣ ਤਕ 4390 ਥਾਵਾਂ ‘ਤੇ ਛਾਪੇਮਾਰੀ ਕਰਕੇ 202 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਅਤੇ 209 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ।ਇਸ ਦੌਰਾਨ 3697.5 ਲੀਟਰ ਸ਼ਰਾਬ ਅਤੇ 42,637.49 ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ।ਇਸ ਤੋਂ ਇਲਾਵਾ ਲੱਖਾਂ ਲੀਟਰ ਲਾਹਨ ਨਸ਼ਟ ਕਰ ਦਿੱਤੀ ਗਈ।ਇਸ ਨਾਲ ਇੱਕ ਦਿਨ ਪਹਿਲਾਂ ਹੀ ਪੁਲਸ ਨੇ ਵੱਖ ਵੱਖ ਥਾਵਾਂ ਤੋਂ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ‘ਚ ਇੱਕ ਔਰਤ ਵੀ ਸ਼ਾਮਲ ਹੈ।ਉਨ੍ਹਾਂ ਕੋਲੋਂ ਪੁਲਸ ਨੇ 106 ਬੋਤਲ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ।ਪੁਲਸ ਨੇ ਅਪਰਾਧਿਕ ਮਾਮਲੇ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱੱਤੀ ਹੈ।ਐਂਟੀ ਸਮੱਗਲਿੰਗ ਵਿਭਾਗ ਏ.ਐੱਸ.ਆਈ. ਸੰਸਾਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਦੇ ਨਾਲ ਆਜ਼ਾਦ ਨਗਰ ‘ਚ ਗਸ਼ਤ ਕਰ ਰਹੇ ਸੀ।ਗਸ਼ਤ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਆਜ਼ਾਦ ਨਗਰ ‘ਚ ਇੱਕ ਨੌਜਵਾਨ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ।ਦੋਸ਼ੀ ਨੂੰ ਕਾਬੂ ਕਰਕੇ 70 ਬੋਤਲ ਸ਼ਰਾਬ ਬਰਾਮਦ ਕੀਤੀ ਗਈ ਹੈ।ਦੋਸ਼ੀ ਦੀ ਪਛਾਣ ਸੰਦੀਪ ਕੁਮਾਰ ਨਿਵਾਸੀ ਆਜਾਦ ਨਗਰ ਵਜੋਂ ਹੋਈ ਹੈ।ਥਾਣਾ ਸਦਰ ਤੋਂ ਏ.ਐੱਸ. ਆਈ. ਪਰਮਜੀਤ ਸਿੰਘ ਨੇ ਘੁੰਮਣ ਕਾਲੋਨੀ ਸੂਆ ਰੋਡ ਤੋਂ ਭੋਲਾ ਸਿੰਘ ਨਿਵਾਸੀ ਪਿੰਡ ਥਰੀਕੇ ਨੂੰ 14 ਬੋਤਲ ਸ਼ਰਾਬ ਸਮੇਤ ਕਾਬੂ ਕਰਕੇ ਕੇਸ ਦਰਜ ਕੀਤਾ ਹੈ। ਥਾਣਾ ਹੈਬੋਵਾਲ ਪੁਲਸ ਨੇ ਪ੍ਰੇਮ ਵਿਹਾਰ ਰੋਡ ਤੋਂ 12 ਬੋਤਲ ਸ਼ਰਾਬ ਸਮੇਤ ਕੇਸ ਦਰਜ ਕੀਤਾ ਹੈ।