ਲੁਧਿਆਣਾ, (ਤਰਸੇਮ ਭਾਰਦਵਾਜ)- ਲੁਧਿਆਣਾ ਪੁਲਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ।ਜਾਣਕਾਰੀ ਮੁਤਾਬਕ ਯਾਤਰੀਆਂ ਨੂੰ ਜਿਸਮ ਦਾ ਲਾਲਚ ਦੇ ਕੇ ਆਪਣੇ ਜਾਲ ‘ਚ ਫਸਾਉਣ ਵਾਲੀਆਂ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ।ਦੱਸਣਯੋਗ ਹੈ ਕਿ ਉਕਤ ਦੋਸ਼ੀ ਔਰਤਾਂ ਕਾਰ ਸਵਾਰ ਅਤੇ ਮੋਟਰਸਾਈਕਲ ਸਵਾਰ ਯਾਤਰੀਆਂ ਨੂੰ ਆਪਣਾ ਜਿਸਮ ਦਿਖਾ ਕੇ ਜਾਲ ‘ਚ ਫਸਾਉਂਦੀਆਂ ਸਨ ਅਤੇ ਫਿਰ ਉਨ੍ਹਾਂ ਦਾ ਕੀਮਤੀ ਸਾਮਾਨ ਅਤੇ ਪੈਸੇ ਚੋਰੀ ਕਰ ਲੈਂਦੀਆਂ ਸਨ।
ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਕਤ ਦੋਸ਼ੀ ਔਰਤਾਂ ਸ਼ਿਫਟਾਂ ‘ਚ ਕੰਮ ਕਰਦੀਆਂ ਸਨ, ਉਥੇ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਉਕਤ ਔਰਤਾਂ ਦੀਆਂ 3 ਹੋਰ ਸਾਥੀ ਔਰਤਾਂ ਬਾਰੇ ਪਤਾ ਲੱਗਾ ਹੈ ਜਿਨ੍ਹਾਂ ਨਾਲ ਇੱਕ ਨੌਜਵਾਨ ਵੀ ਸ਼ਾਮਲ ਹੈ। ਨੌਜਵਾਨ ਅਤੇ 3 ਔਰਤਾਂ ਫਰਾਰ ਦੱਸਿਆ ਜਾ ਰਿਹਾ ਹੈ।ਥਾਣਾ ਇੰਚਾਰਜ ਨੇ ਜਾਣਕਾਰੀ ‘ਚ ਦੱਸਿਆ ਕਿ ਕੁਝ ਦਿਨਾਂ ਤੋਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਲਾਡੋਵਾਲ ਤੋਂ ਅਮਲਤਾਸ ਨੂੰ ਜਾਂਦੀ ਸਰਵਿਸ ਲਾਈਨ ‘ਤੇ ਔਰਤਾਂ ਦਾ ਇੱਕ ਗੈਂਗ ਲੋਕਾਂ ਨੂੰ ਗੁੰਮਰਾਹ ਕਰ ਕੇ, ਰਾਹਗੀਰਾਂ ਨੂੰ ਆਪਣਾ ਸ਼ਿਕਾਰ ਬਣਾਉਂਦੀਆਂ ਹਨ ਅਤੇ ਲੁੱਟ ਖੋਹ ਕਰਕੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਡਰਾਉਂਦੀਆਂ ਹਨ।ਸ਼ਿਕਾਇਤ ਦੇ ਮੱਦੇਨਜ਼ਰ ਪੁਲਸ ਨੇ ਉਕਤ ਰੋਡ ‘ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਔਰਤਾਂ ਨੂੰ ਰੰਗੇ ਹੱਥੀਂ ਫੜਿਆ ਗਿਆ।ਜਿਨ੍ਹਾਂ ਕੋਲੋਂ 6ਮੋਬਾਇਲ ਫੋਨ ਅਤੇ 1500 ਦੀ ਨਕਦੀ ਬਰਾਮਦ ਕੀਤੀ ਗਈ ਹੈ।ਦੱਸਣਯੋਗ ਹੈ ਕਿ ਉਕਤ ਦੋਸ਼ੀਆਂ ਔਰਤਾਂ ਦੀ ਪਛਾਣ ਸ਼ਿਮਲਾਪੁਰੀ ਦੇ ਈਸ਼ਰ ਨਗਰ ਦੀ ਅਮਨਦੀਪ ਕੌਰ, ਜੱਸੀਆਂ ਰਜ਼ੌਰੀ ਗਾਰਡਨ ਦੀ ਪ੍ਰਿਯੰਕਾ ਅਤੇ ਅਮਨ ਨਗਰ ਸਲੇਮ ਟਾਬਰੀ ਦੀ ਪਰਮਜੀਤ ਕੌਰ ਵਜੋਂ ਹੋਈ ਹੈ।ਜਾਂਚ ਦੌਰਾਨ ਪਤਾ ਲੱਗਾ ਕਿ ਅਮਨਦੀਪ ਕੌਰ ਅਤੇ ਪ੍ਰਿਯੰਕਾ ‘ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।ਉਕਤ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਜਿਨ੍ਹਾਂ ਨੂੰ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਗਿਆ।