A 28-year-old : ਬੀਤੀ 4 ਅਗਸਤ ਨੂੰ ਤਰਨਤਾਰਨ ਦੇ ਨੂਰਦੀ ਪਿੰਡ ‘ਚ ਸਾਬਕਾ ਫੌਜੀ ਨੇ ਆਪਣੇ ਲਾਇਸੈਂਸੀ ਬੰਦੂਕ ਨਾਲ 28 ਸਾਲਾ ਨੌਜਵਾਨ ਸੁਖਚੈਨ ਸਿੰਘ ਨੂੰ ਗੋਲੀ ਮਾਰ ਦਿੱਤੀ। ਸੁਖਚੈਨ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਰਿਟਾਇਰਡ ਫੌਜੀ ਵਲੋਂ ਛੱਤ ‘ਤੇ ਚੜ੍ਹ ਕੇ ਧਮਕੀਆਂ ਦੇਣ ਅਤੇ ਗੋਲੀਆਂ ਚਲਾਉਣ ਦਾ ਵੀਡੀਓ ਸਾਹਮਣੇ ਆ ਰਿਹਾ ਹੈ, ਜਿਸ ਤੋਂ ਬਾਅਦ ਪੁਲਿਸ ਵਲੋਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਸੁਖਚੈਨ ਦੇ ਰਿਸ਼ਤੇਦਾਰ ਮੰਗਲ ਸਿੰਘ, ਸਤਨਾਮ ਸਿੰਘ ਤੇ ਜਸਵੰਤ ਸਿੰਘ ਨੇ ਦੱਸਿਆ ਕਿ ਸੁਖਚੈਨ ਆਪਣੇ ਮਾਮੇ ਨਾਲ ਪਿੰਡ ਵਿਚ ਮੈਡੀਕਲ ਸਟੋਰ ਚਲਾਉਂਦਾ ਸੀ। ਪਿੰਡ ‘ਚ ਹੀ ਰਹਿਣ ਵਾਲੇ ਰਿਟਾਇਰਡ ਫੌਜੀ ਜਸਬੀਰ ਸਿੰਘ ਨੂੰ ਸ਼ੱਕ ਸੀ ਕਿ ਸੁਖਚੈਨ ਆਪਣੇ ਮੈਡੀਕਲ ਸਟੋਰ ‘ਤੇ ਨਸ਼ਾ ਵੇਚਦਾ ਹੈ। 2017 ‘ਚ ਰਿਟਾਇਰਡ ਫੌਜੀ ਜਸਬੀਰ ਦਾ ਗਲੀ ਨੂੰ ਲੈ ਕੇ ਸੁਖਚੈਨ ਦੇ ਦੋਸਤ ਮਨਦੀਪ ਸਿੰਘ ਸੋਨੂੰ ਨਾਲ ਝਗੜਾ ਹੋ ਗਿਆਸੀ। ਇਸ ਝਗੜੇ ਵਿਚ ਜਸਬੀਰ ਜ਼ਖਮੀ ਹੋ ਗਿਆ ਸੀ। ਉਦੋਂ ਸੁਖਚੈਨ ਦੇ ਦੋਸਤ ਨੇ ਮਨਦੀਪ ਸਿੰਘ ‘ਤੇ ਕੇਸ ਦਰਜ ਕਰਵਾਇਆ ਸੀ। 3 ਸਾਲ ਪੁਰਾਣੇ ਉਸ ਝਗੜੇ ਨੂੰ ਲੈ ਕੇ ਜਸਬੀਰ ਮਨਦੀਪ ਤੇ ਸੁਖਚੈਨ ਨਾਲ ਰੰਜਿਸ਼ ਰੱਖਦਾ ਸੀ। ਸੁਖਚੈਨ ਆਪਣੇ ਦੋਸਤ ਮਨਦੀਪ ਦੀ ਮਦਦ ਕਰਦਾ ਸੀ ਇਸ ਲਈ ਜਸਬੀਰ ਸਿੰਘ ਉਸ ‘ਤੇ ਨਸ਼ਾ ਵੇਚਣ ਦਾ ਇਲਜ਼ਾਮ ਲਗਾਉਂਦਾ ਸੀ।
ਜਸਬੀਰ ਸਿੰਘ ਤੇ ਮਨਦੀਪ ਵਿਚ 1 ਅਗਸਤ ਨੂੰ ਦੁਬਾਰਾ ਕਿਸੇ ਗੱਲ ਨੂੰ ਲੈਕੇ ਝਗੜਾ ਹੋ ਗਿਆ। ਜਸਬੀਰ ਨੇ ਮਨਦੀਪ ਤੇ ਸੁਖਚੈਨ ‘ਤੇ ਦੋਸ਼ ਲਗਾਉਂਦੇ ਹੋਏ ਉਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ। ਪੰਚਾਇਤ ਵਿਚ ਦੋਵਾਂ ਪੱਖਾਂ ਵਿਚ ਰਾਜਨੀਨਾਮਾ ਵੀ ਕਰਵਾ ਦਿੱਤਾ ਗਿਆ। ਪਰ ਬਾਅਦ ਜਸਬੀਰ ਨੇ ਗੁੱਸੇ ਵਿਚ ਆ ਕੇ ਘਰ ਦੀ ਛੱਤ ‘ਤੇ ਚੜ੍ਹ ਕੇ ਸੁਖਚੈਨ ਤੇ ਮਨਦੀਪ ‘ਤੇ ਇੱਟਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਤੇ ਬਾਅਦ ਵਿਚ ਲਾਇਸੈਂਸੀ ਬੰਦੂਕ ਨਾਲ 2 ਫਾਇਰ ਕੀਤੇ। ਇਸ ਵਿਚੋਂ ਇਕ ਗੋਲੀ ਸੁਖਚੈਨ ਦੇ ਲੱਗੀ ਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।