ਲੁਧਿਆਣਾ, (ਤਰਸੇਮ ਭਾਰਦਵਾਜ) : ਲੁਧਿਆਣਾ ਜ਼ਿਲਾ ‘ਚ ਬੁੱਧਵਾਰ ਨੂੰ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮਧਾਮ ਅਤੇ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ।ਤਿਉਹਾਰ ਮਨਾਉਂਦੇ ਸਮੇਂ ਲੁਧਿਆਣਾ ਵਾਸੀਆਂ ਨੂੰ ਕੁਝ ਗੱਲਾਂ ਦਾ ਧਿਆਨ ਅਤੇ ਜਰੂਰੀ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।ਇਸ ਦੀ ਜਾਣਕਾਰੀ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਵਲੋਂ ਫੇਸਬੁੱਕ ਪੇਜ ‘ਤੇ ਜਾਣਕਾਰੀ ਦਿੱਤੀ ਗਈ ਹੈ,ਨਾਲ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਦੌਰਾਨ ਪੁਲਸ ਦਾ ਸਹਿਯੋਗ ਕੀਤੇ ਜਾਣ ਦੀ ਅਪੀਲ ਕੀਤੀ ਹੈ।ਸੀ.ਪੀ. ਅਗਰਵਾਲ ਨੇ ਦੱਸਿਆ ਕਿ ਸ਼ਹਿਰ ਦੇ ਵੱਡੇ ਮੰਦਰਾਂ ‘ਚ ਇੱਕ ਸਮੇਂ 20 ਤੋਂ ਵੱਧ ਅਤੇ ਛੋਟੇ ਮੰਦਰਾਂ ‘ਚ ਇੱਕ ਸਮੇਂ 5 ਤੋਂ ਵੱਧ ਜ਼ਿਆਦਾ ਭਗਤ ਮੱਥਾ ਟੇਕਣ ਨਹੀਂ ਜਾਣਗੇ।ਜਨਮ ਅਸ਼ਟਮੀ ਦੌਰਾਨ ਰੱਖਿਆ ਜਾਵੇਗਾ ਇਨ੍ਹਾਂ ਖਾਸ ਗੱਲਾਂ ਦਾ ਧਿਆਨ-
- ਰਾਤ ਦੀ ਆਰਤੀ ਸਮੇਂ ਸਿਰਫ 5 ਸ਼ਰਧਾਲੂ ਹੀ ਮੰਦਰ ‘ਚ ਮੌਜੂਦ ਰਹਿਣਗੇ।
2.ਮੰਦਰ ‘ਚ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਣਾ ਲਾਜ਼ਮੀ ਹੋਵੇਗਾ।
3.ਸ਼ਰਧਾਲੂਆਂ ਵਲੋਂ ਚਿਹਰੇ ‘ਤੇ ਮਾਸਕ ਅਤੇ ਸ਼ੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਿਆ ਜਾਵੇ। - ਮੰਦਰਾਂ ‘ਚ ਸਿਰਫ ਸੁੱਕਾ ਪ੍ਰਸ਼ਾਦ ਹੀ ਵੰਡਿਆ ਜਾਵੇ, ਕੱਟੇ ਹੋਏ ਫਲ ਨਹੀਂ ਵੰਡੇ ਜਾਣਗੇ।
- ਝਾਕੀਆਂ ਨਹੀਂ ਸਜਾਈਆਂ ਜਾਣਗੀਆਂ।
- ਜ਼ਿਆਦਾ ਸਮੇਂ ਤਕ ਕੋਈ ਸ਼ਰਧਾਲੂ ਨਹੀਂ ਰੁਕੇਗਾ।
7.ਮੰਦਰ ‘ਚ ਆਉਣ ਵਾਲੇ ਭਗਤਾਂ ਦੀ ਥਰਮਲ ਸਕਰੀਨਿੰਗ ਹੋਵੇਗੀ, ਸੈਨੇਟਾਈਜ਼ਰ ਦਾ ਖਾਸ ਪ੍ਰਬੰਧ ਕੀਤਾ ਜਾਵੇ।
ਪੁਲਸ ਕਮਿਸ਼ਨਰ ਦਾ ਕਹਿਣਾ ਹੈ ਕਿ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪੁਲਸ ਵਲੋਂ ਸ਼ਹਿਰ ਦੇ ਸਾਰੇ ਮੰਦਰਾਂ ਦੀਆਂ ਲਿਸਟਾਂ ਤਿਆਰ ਕਰਕੇ ਥਾਣਾ ਪੱਧਰ ‘ਤੇ ਟੀਮਾਂ ਬਣਾਈਆਂ ਗਈਆਂ ਹਨ, ਪੁਲਸ ਵਲੋਂ ਸਰਪ੍ਰਾਈਜ਼ ਚੈਕਿੰਗ ਕੀਤੀ ਜਾਵੇਗੀ।ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।