ਲੁਧਿਆਣਾ, (ਤਰਸੇਮ ਭਾਰਦਵਾਜ)- ਕੋਰੋਨਾ ਮਹਾਂਮਾਰੀ ਦੇ ਚਲਦਿਆਂ ਜਿਥੇ ਘਰਾਂ ‘ਚ ਪਰਿਵਾਰ ਇੱਕ ਦੂਜੇ ਨਾਲ ਇਕੱਠੇ ਬੈਠਦੇ ਇੱਕ ਦੂਜੇ ਦੇ ਦੁੱਖ-ਸੁੱਖ ‘ਚ ਸਹਾਈ ਹੋਏ ਹਨ ਕਈ ਲੋਕਾਂ ਦੀਆਂ ਆਪਸੀ ਨਰਾਜ਼ਗੀਆਂ ਦੂਰ ਹੋਈਆਂ ਹਨ।ਪਰ ਦੂਜੇ ਪਾਸੇ ਕਈ ਘਰਾਂ, ਪਰਿਵਾਰਾਂ ‘ਚ ਇਹ ਮਹਾਂਮਾਰੀ ਹਿੰਸਾ ਦਾ ਕਾਰਨ ਬਣ ਆਈ।
ਐਤਵਾਰ ਦੀ ਸਵੇਰ ਡਾ. ਅੰਬੇਦਕਰ ਨਗਰ ‘ਚ ਸਥਿਤ ਘਰ ‘ਚ ਮਾਂ-ਪਿਓ ਦਾ ਝਗੜਾ ਹੁੰਦਾ ਦੇਖ ਇਕ ਨੌਜਵਾਨ ਘਰੋਂ ਬਾਹਰ ਚਲਾ ਗਿਆ, ਜਿਸ ਦੇ 2 ਦਿਨਾਂ ਬਾਅਦ ਉਸ ਦੀ ਲਾਸ਼ ਨਹਿਰ ’ਚੋਂ ਲਾਸ਼ ਬਰਾਮਦ ਕੀਤੀ ਗਈ,ਪੁਲਸ ਨੇ ਪਿਤਾ ਦੇ ਬਿਆਨ ’ਤੇ ਧਾਰਾ-174 ਦੀ ਕਾਰਵਾਈ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਐੱਸ. ਐੱਚ. ਓ. ਇੰਸਪੈਕਟਰ ਰਾਜਪਾਲ ਮੁਤਾਬਕ ਮ੍ਰਿਤਕ ਦੀ ਪਛਾਣ ਸਾਹਿਲ (18) ਵੱਜੋਂ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ ’ਚ ਪਿਤਾ ਸੋਨੂੰ ਨੇ ਦੱਸਿਆ ਕਿ 3 ਬੱਚਿਆਂ ‘ਚ ਸਾਹਿਲ ਸਭ ਤੋਂ ਉਨ੍ਹਾਂ ਦਾ ਵੱਡਾ ਪੁੱਤਰ ਸੀ ਅਤੇ ਇਕ ਦੁਕਾਨ ’ਤੇ ਕੰਮ ਕਰਦਾ ਸੀ। ਐਤਵਾਰ ਦੀ ਸਵੇਰ 7.30 ਵਜੇ ਘਰ ’ਚ ਝਗੜਾ ਹੁੰਦਾ ਦੇਖ ਕੇ ਚਲਾ ਗਿਆ, ਜਿਸ ਤੋਂ 1 ਘੰਟੇ ਬਾਅਦ ਫੋਨ ਕੀਤਾ ਤਾਂ ਮੋਬਾਇਲ ਬੰਦ ਆ ਰਿਹਾ ਸੀ ਅਤੇ ਉਸ ਤੋਂ ਬਾਅਦ ਬਾੜੇਵਾਲ ਨਹਿਰ ’ਚੋਂ ਲਾਸ਼ ਬਰਾਮਦ ਹੋਈ ਹੈ। ਪਿਤਾ ਨੇ ਕਿਹਾ ਕਿ ਕਿ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦਾ ਪੁੱਤ ਅਜਿਹਾ ਕਦਮ ਚੁੱਕ ਲਵੇਗਾ। ਫਿਲਹਾਲ ਨੌਜਵਾਨ ਦੀ ਮੌਤ ਤੋਂ ਬਾਅਦ ਪੂਰਾ ਪਰਿਵਾਰ ਸਦਮੇ ‘ਚ ਹਨ।