punjab govt distribute smartphones students ਲੁਧਿਆਣਾ, (ਤਰਸੇਮ ਭਾਰਦਵਾਜ)- ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮੁਫਤ ਸਮਾਰਟਫੋਨ ਵੰਡੇ ਜਾਣਗੇ।ਬੁੱਧਵਾਰ ਨੂੰ ਭਾਵ ਅੱਜ ਸੂਬਾ ਸਰਕਾਰ ਵਲੋਂ ਧੂਮਧਾਮ ਨਾਲ ਇਹ ਪ੍ਰੋਗਰਾਮ ਆਯੋਜਿਤ ਕਰਨ ਦੀ ਤਿਆਰੀ ਕਰ ਲਈ ਗਈ ਹੈ।ਦੱਸਣਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਹਰ ਜ਼ਿਲੇ ‘ਚ ਹੋਣ ਵਾਲੇ ਇਸ ਪ੍ਰੋਗਰਾਮ ‘ਚ 15 ਬੱਚਿਆਂ ਨੂੰ ਸਮਾਟਰਫੋਨ ਮੁਹੱਈਆ ਕਰਵਾਏ ਜਾਣਗੇ ਅਤੇ ਇਨ੍ਹਾਂ ਬੱਚਿਆਂ ਨੂੰ ਪ੍ਰੋਗਰਾਮ ਸੰਬੰਧਿਤ ਜ਼ਿਲੇ ਦੇ ਡੀ.ਈ.ਓ. ਲੈ ਕੇ ਪਹੁੰਚਣਗੇ।
ਦੱਸ ਦੇਈਏ ਕਿ ਇਸ ਪ੍ਰੋਗਰਾਮ ‘ਚ ਸੂਬਾ ‘ਚ ਮੰਤਰੀ, ਵਿਧਾਨ ਸਭਾ ਸਪੀਕਰ, ਡਿਪਟੀ ਸਪੀਕਰ, ਕਮਿਸ਼ਨਰ ਬੱਚਿਆਂ ਨੂੰ ਸਮਾਰਟਫੋਨ ਵੰਡਣ ਦੀ ਜ਼ਿੰਮੇਵਾਰੀ ਨਿਭਾਉਣਗੇ।ਇਸ ਸਬੰਧੀ ਮੁਖ ਮੰਤਰੀ ਦਫਤਰ ਵਲੋਂ ਬੀਤੇ ਦਿਨ ਸਾਰੇ ਜ਼ਿਲਾ ਕਮਿਸ਼ਨਰਾਂ, ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਪੁਲਸ ਕਮਿਸ਼ਨਰਾਂ, ਅਬੋਹਰ ਅਤੇ ਫਗਵਾੜਾ ਦੇ ਐੱਮ.ਸੀ. ਕਮਿਸ਼ਨਰਾਂ, ਸੂਬੇ ‘ਚ ਸਾਰੇ ਐੱਸ.ਐੱਸ.ਪੀ. ਨੂੰ ਜਾਰੀ ਕੀਤੇ ਗਏ ਪੱਤਰ ‘ਚ ਕਿਹਾ ਗਿਆ ਹੈ ਕਿ ਬੁੱਧਵਾਰ ਭਾਵ 12 ਅਗਸਤ ਨੂੰ ਸੂਬਾ ਸਰਕਾਰ ਚੰਡੀਗੜ੍ਹ ਅਤੇ ਸੂਬੇ ਦੇ ਸਾਰੇ ਜ਼ਿਲਿਆਂ ‘ਚ ਪੰਜਾਬ ਸਮਾਰਟ ਕਨੈਕਟ ਸਕੀਮ ਲਾਂਚ ਕੀਤੀ ਜਾ ਰਹੀ ਹੈ।
ਜਿਸ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ‘ਚ ਇਸ ਸਕੀਮ ਨੂੰ ਲਾਂਚ ਕਰਨਗੇ ਅਤੇ ਇਸਦੇ ਨਾਲ ਹੀ ਉਹ ਵੱਖ-ਵੱਖ ਜ਼ਿਲਿਆਂ ‘ਚ ਵਿਧਾਨਸਭਾ ਸਪੀਕਰਾਂ, ਡਿਪਟੀ ਸਪੀਕਰਾਂ,ਕੈਬਨਿਟ ਮੰਤਰੀਆਂ, ਅਤੇ ਜ਼ਿਲਾ ਕਮਿਸ਼ਨਰ ਵੀ ਉਪਸਥਿਤ ਰਹਿਣਗੇ।ਇਸਦੇ ਲਈ ਡਿਜ਼ੀਟਲ ਵਿਵਸਥਾ ਕੀਤੀ ਗਈ ਹੈ।ਜਿਸ ‘ਚ ਟਰਮੀਨਸ-1 ‘ਤੇ ਮੁਖ ਮੰਤਰੀ, ਉਨ੍ਹਾਂ ਦੇ ਚੀਫ ਪ੍ਰਿੰਸੀਪਲ ਸੈਕਟਰੀ,ਪ੍ਰਿੰਸੀਪਲ ਸੈਕਟਰੀ ਅਤੇ ਸਪੈਸ਼ਲ ਸੈਕਟਰੀ ਮੌਜੂਦ ਰਹਿਣਗੇ। ਟਰਮੀਨੈਂਸ-2 ‘ਤੇ ਮੁੱਖ ਸਕੱਤਰ, ਪ੍ਰਿੰਸੀਪਲ ਸੈਕਟਰੀ ਇੰਡਸਟਰੀ ਐਂਡ ਕਾਮਰਸ ਅਤੇ ਸਕੂਲ ਸਿੱਖਿਆ ਸਕੱਤਰ ਮੌਜੂਦ ਰਹਿਣਗੇ।