ludhiana six motorcycles one scooter stolen ਲੁਧਿਆਣਾ, (ਤਰਸੇਮ ਭਾਰਦਵਾਜ)- ਦੋ ਪਹੀਏ ਵਾਹਨ ਦੇ ਮਾਲਕ ਹੋ ਜਾਣ ਸਾਵਧਾਨ ਕਿਉਂਕਿ ਲੁਧਿਆਣਾ ਜ਼ਿਲੇ ‘ਚ ਵੱਖ-ਵੱਖ ਇਲਾਕਿਆਂ ਤੋਂ 6 ਮੋਟਰਸਾਈਕਲ ਅਤੇ ਇੱਕ ਸਕੂਟਰ ਚੋਰੀ ਹੋ ਗਿਆ।ਸੰਬੰਧਿਤ ਇਲਾਕਿਆਂ ਦੀ ਪੁਲਸ ਨੇ ਅਣਪਛਾਤੇ ਲੋਕਾਂ ਵਿਰੁੱਧ ਮਾਮਲੇ ਦਰਜ ਕਰਕੇ ਜਾਂਚ ‘ਚ ਜੁੱਟ ਗਈ ਹੈ।ਥਾਣਾ ਮਿਹਰਬਾਨ ਪੁਲਸ ਨੇ ਪਿੰਡ ਮਾਂਗਟ ਨਿਵਾਸੀ ਸੋਹਨ ਕੁਮਾਰ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਹੈ। ਉਸ ਨੇ ਬਿਆਨ ਦਿੰਦਿਆਂ ਦੱਸਿਆ ਕਿ ਬੀਤੇ ਦਿਨ ਉਹ ਰਾਹੋਂ ਰੋਡ ਸਥਿਤ ਗੁਜਰ ਭਵਨ ਦੇ ਕੋਲ ਫੈਕਟਰੀ ਦੇ ਬਾਹਰ ਖੜਾ ਉਸਦਾ ਹੀਰੋ ਹਾਂਡਾ ਮੋਟਰਸਾਈਕਲ ਚੋਰੀ ਹੋ ਗਿਆ।
ਥਾਣਾ ਡਿਵੀਜ਼ਨ ਨੰ.-7 ਦੀ ਪੁਲਸ ਨੇ ਗੁਰੂ ਅਰਜਨ ਦੇਵ ਨਗਰ ਨਿਵਾਸੀ ਦਲਜੀਤ ਸਿੰਘ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਹੈ।ਸ਼ਿਕਾਇਤ ਕਰਤਾ ਨੇ ਦੱਸਿਆ ਕਿ ਬੀਤੀ 9 ਅਗਸਤ ਨੂੰ ਉਸਦੇ ਘਰ ਦੇ ਬਾਹਰ ਖੜਾ ਉਸਦਾ ਹਾਂਡਾ ਡ੍ਰੀਮ ਯੁਵਾ ਮੋਟਰਸਾਈਕਲ ਚੋਰੀ ਹੋ ਗਿਆ।ਸੈਕਟਰ 32 ਨਿਵਾਸੀ ਫਕੀਰ ਚੰਦ ਗੁਪਤਾ ਨੇ ਪੁਲਸ ਨੂੰ ਦੱਸਿਆ ਕਿ ਉਸੇ ਦਿਨ ੳੇੁਸਦੇ ਘਰ ਦੇ ਬਾਹਰ ਖੜਾ ਉਸਦੀ ਐਕਟਿਵਾ ਚੋਰੀ ਹੋ ਗਈ।
ਥਾਣਾ ਸ਼ਿਮਲਾ ਪੁਰੀ ਪੁਲਸ ਨੇ ਕਵਾਲਿਟੀ ਚੌਕ ਨਿਵਾਸੀ ਸੁਖਜੀਤ ਸਿੰਘ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਹੈ।ਆਪਣੇ ਬਿਆਨ ‘ਚ ਉਸਨੇ ਦੱਸਿਆ ਕਿ ਬੀਤੀ 7 ਅਗਸਤ ਨੂੰ ਗਿੱਲ ਨਹਿਰ ਦੇ ਕੋਲ ਚੰਦ ਮਾਰਕੀਟ ‘ਚ ਉਸਦੀ ਦੁਕਾਨ ਦੇ ਬਾਹਰ ਖੜ੍ਹਾ ਉਸਦਾ ਹੀਰੋ ਹਾਂਡਾ ਸਪਲੈਂਡਰ ਮੋਟਰਸਾਈਕਲ ਚੋਰੀ ਹੋ ਗਿਆ।ਥਾਣਾ ਲਾਡੋਵਾਲ ਪੁਲਸ ਨੇ ਸਿਧਵਾਂ ਬੇਟ ਦੇ ਪਿੰਡ ਭੂੰਦੜੀ ਵਾਸੀ ਸੁਖਜੀਤ ਸਿੰਘ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਗਿਆ।ਬਿਆਨ ‘ਚ ਉਸਨੇ ਦੱਸਿਆ ਕਿ 10 ਅਗਸਤ ਨੂੰ ਹੰਬੜਾ ਦੇ ਪ੍ਰੀਤ ਨਰਸਿੰਗ ਹੋਮ ਦੇ ਬਾਹਰ ਖੜਾ ਉਸਦਾ ਮੋਟਰਸਾਈਕਲ ਚੋਰੀ ਹੋ ਗਿਆ।
ਡਿਵੀਜ਼ਨ ਨੰ.-5 ਦੀ ਪੁਲਸ ਨੇ ਕਿਹਾ ਕਿ ਮਹਾ ਸਿੰਘ ਨਗਰ ਨਿਵਾਸੀ ਦੀਪਕ ਧਵਨ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਗਿਆ।ਬਿਆਨਾਂ ‘ਚ ਉਸਨੇ ਦੱਸਿਆ ਕਿ 12 ਅਗਸਤ ਨੂੰ ਅੰਸਲ ਪਲਾਜਾ ਦੇ ਬਾਹਰ ਖੜ੍ਹਾ ਉਸਦਾ ਸਪਲੈਂਡਰ ਮੋਟਰਸਾਈਕਲ ਚੋਰੀ ਹੋ ਗਿਆ।ਜਮਾਲਪੁਰ ਪੁਲਸ ਨੇ ਭਾਮੀਆਂ ਕਲਾਂ ਦੇ ਸ਼ਾਂਤੀ ਵਿਹਾਰ ਨਿਵਾਸੀ ਡੋਨਸ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਹੈ।ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਚੰਡੀਗੜ੍ਹ ਰੋਡ ਸਥਿਤ ਫੋਰਟਿਸ ਹਸਪਤਾਲ ਦੇ ਸਾਹਮਣੇ ਖੜ੍ਹਾ ਉਸਦਾ ਪਲੈਟਿਨਾ ਮੋਟਰਸਾਈਕਲ ਚੋਰੀ ਹੋ ਗਿਆ।ਉਕਤ ਥਾਣਿਆਂ ਦੀ ਪੁਲਸ ਨੇ ਸ਼ਿਕਾਇਤਾਂ ਦੇ ਆਧਾਰ ‘ਤੇ ਮਾਮਲੇ ਦਰਜ ਕੀਤੇ ਹਨ ਅਤੇ ਜਲਦ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਹੈ।