government taken step address shortage hospital beds ਲੁਧਿਆਣਾ,(ਤਰਸੇਮ ਭਾਰਦਵਾਜ)-ਲੁਧਿਆਣਾ ਜ਼ਿਲੇ ਕੋਰੋਨਾ ਮਹਾਂਮਾਰੀ ਨੇ ਭਿਆਨਕ ਰੂਪ ਅਖਤਿਆਰ ਕਰ ਲਿਆ ਹੈ।ਜਿਸ ਦੇ ਚੱਲਦਿਆਂ ਪ੍ਰਸ਼ਾਸ਼ਨ ਲਈ ਚਿੰਤਾ ਦਾ ਵਿਸ਼ਾ ਦਾ ਬਣਿਆ ਹੋਇਆ ਹੈ।ਜਿਸ ਦੇ ਮੱਦੇਨਜ਼ਰ ਲੁਧਿਆਣਾ ਦੇ ਸ਼ੇਰਪੁਰ ਚੌਕ ਸਥਿਤ ਐੱਸ.ਪੀ.ਐੱਸ. ਹਸਪਤਾਲ ‘ਚ ਕੋਰੋਨਾ ਵਾਇਰਸ ਦੇ ਵਿਰੁੱਧ ਲੜਾਈ ‘ਚ ਜ਼ਿਲਾ ਪ੍ਰਸ਼ਾਸਨ ਨੇ ਸਹਿਯੋਗ ਵਧਾਉਂਦੇ ਹੋਏ ਹਸਪਤਾਲ ‘ਚ ਸਥਿਤ ਕੋਵਿਡ ਕੇਅਰ ਸੈਂਟਰ ‘ਚ ਬੈੱਡਾਂ ਦੀ ਗਿਣਤੀ ਵਧਾ ਦਿੱਤੀ ਹੈ
ਹਸਪਤਾਲ ‘ਚ ਕੋਰੋਨਾ ਮਰੀਜ਼ਾਂ ਲਈ ਪਹਿਲਾਂ 50 ਬੈੱਡ ਮੌਜੂਦ ਸਨ ਜਿਨ੍ਹਾਂ ਨੂੰ ਵਧਾ ਕੇ 70 ਕਰ ਦਿੱਤਾ ਗਿਆ ਹੈ।ਐੱਸ.ਪੀ.ਐੱਸ. ਹਸਪਤਾਲ ਪਹੁੰਚੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਅਤੇ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਮੈਨੇਜਮੈਂਟ ਦਾ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਇਸ ਨਾਲ ਕੋਰੋਨਾ ਨੂੰ ਹਰਾਉਣ ‘ਚ ਪ੍ਰਸ਼ਾਸਨ ਨੂੰ ਮੱਦਦ ਮਿਲੇਗੀ।ਦੱਸਣਯੋਗ ਹੈ ਕਿ ਹੁਣ ਸਥਿਤੀ ‘ਚ ਕੁਝ ਸੁਧਾਰ ਆਇਆ ਹੈ।ਹਸਪਤਾਲ ਦੇ ਜਨਰਲ ਮੈਨੇਜਰ ਬਲਿਹਾਰ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਸਿਹਤ ਵਿਭਾਗ ਨਾਲ ਵਾਅਦਾ ਕੀਤਾ ਸੀ ਕਿ ਕੋਰੋਨਾ ਮਹਾਂਮਾਰੀ ਵਿਰੁੱਧ ਲੜਨ ‘ਚ ਉਹ ਸਾਥ ਦੇਣਗੇ।ਜਿਸ ਦੇ ਚਲਦਿਆਂ ਹਸਪਤਾਲ ‘ਚ ਕੋਵਿਡ-19 ਬੈੱਡਾਂ ਨੂੰ 50 ਤੋਂ ਵਧਾ ਕੇ 70 ਕਰ ਦਿੱਤਾ ਗਿਆ ਹੈ।