punjab weather forecast rain: ਚੰਡੀਗੜ੍ਹ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਬੀਤੇ ਦਿਨ ਹੋਈ ਹਲਕੀ ਬਾਰਿਸ਼ ਨਾਲ ਮੌਸਮ ਸੁਹਾਵਣਾ ਬਣਿਆ ਹੋਇਆ ਹੈ ਹਾਲਾਂਕਿ ਕੁਝ ਥਾਵਾਂ ‘ਤੇ ਕਲ ਅਤੇ ਅੱਜ ਵੀ ਹਲਕੀ ਬਾਰਿਸ਼ ਤੋਂ ਬਾਅਦ ਧੁੱਪ ਨਿਕਲੀ ਪਰ ਇਸ ਦੌਰਾਨ ਕਦੇ-ਕਦੇ ਬੱਦਲਾਂ ਨਾਲ ਤਾਪਮਾਨ ‘ਚ ਪਿਛਲੇ ਕੁਝ ਦਿਨਾਂ ਦੇ ਮੁਕਾਬਲੇ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਕਈ ਜ਼ਿਲ੍ਹਿਆਂ ‘ਚ ਤੇਜ ਧੁੱਪ ਨਾਲ ਹੁੰਮਸ ਨਾਲ ਲੋਕ ਪਰੇਸ਼ਾਨ ਹਨ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰਪਾਲ ਸ਼ਰਮਾ ਨੇ ਦੱਸਿਆ ਹੈ ਕਿ ਹੁਣ ਮਾਨਸੂਨ ਐਕਟਿਵ ਹੈ ਅਤੇ ਸ਼ਾਮ ਤੱਕ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਜਲੰਧਰ, ਲੁਧਿਆਣਾ, ਪਟਿਆਲਾ, ਬਠਿੰਡਾ ਅਤੇ ਅੰਮ੍ਰਿਤਸਰ ‘ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਬਣੀ ਹੋਈ ਹੈ।
ਦੱਸਣਯੋਗ ਹੈ ਕਿ ਪੰਜਾਬ ਦੇ ਜਲੰਧਰ ਜ਼ਿਲ੍ਹੇ ‘ਚ ਅੱਜ ਭਾਵ ਐਤਵਾਰ ਨੂੰ ਧੁੱਪ ਨਿਕਲਣ ਅਤੇ ਹੁੰਮਸ ਦੇ ਕਾਰਨ ਲੋਕ ਗਰਮੀ ਨਾਲ ਬੇਹਾਲ ਹੋ ਗਏ। ਇਹੀ ਕਾਰਨ ਸੀ ਕਿ ਅੱਜ ਭਾਵ ਐਤਵਾਰ ਦੇ ਦਿਨ ਸਰਕਾਰ ਵੱਲੋਂ ਆਵਾਜਾਈ ਦੀ ਮਨਜ਼ੂਰੀ ਹੋਣ ਦੇ ਬਾਵਜੂਦ ਸ਼ਹਿਰ ਦੀਆਂ ਸੜਕਾਂ ਸੁੰਨੀਆ ਦਿਖਾਈ ਦਿੱਤੀਆਂ ਹਾਲਾਂਕਿ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਆਉਣ ਵਾਲੇ ਕੁਝ ਘੰਟਿਆਂ ‘ਚ ਮੌਸਮ ਸੁਹਾਵਣਾ ਹੋਵੇਗਾ। ਜਲੰਧਰ ‘ਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਦੇ ਭਵਿੱਖਬਾਣੀ ਅਨੁਸਾਰ ਜਲੰਧਰ ‘ਚ ਸੋਮਵਾਰ ਨੂੰ ਬੱਦਲ ਛਾਏ ਰਹਿਣ ਅਤੇ ਬੂੰਦਾਬਾਂਦੀ ਤੋਂ ਇਲਾਵਾ ਮੰਗਲਵਾਰ ਨੂੰ ਫਿਰ ਤੇਜ਼ ਬਾਰਿਸ਼ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਲੁਧਿਆਣਾ ਜ਼ਿਲ੍ਹੇ ‘ਚ ਅੱਜ ਭਾਵ ਐਤਵਾਰ ਦਿਨ ਦੀ ਸ਼ੁਰੂਆਤ ਅਚਾਨਕ ਬਾਰਿਸ਼ ਹੋਈ। ਸਵੇਰੇ 7 ਵਜੇ ਸ਼ੁਰੂ ਹੋਈ ਇਹ ਬਾਰਿਸ਼ ਲਗਭਗ 1 ਘੰਟੇ ਤੱਕ ਰੁਕ-ਰੁਕ ਕੇ ਜਾਰੀ ਰਹੀ। ਸਵੇਰੇ ਸਾਢੇ 9 ਵਜੇ ਹੀ ਫਿਰ ਧੁੱਪ ਨਿਕਲਣੀ ਸ਼ੁਰੂ ਹੋ ਗਈ ਪਰ ਇਸ ਦੌਰਾਨ ਵੀ ਬੱਦਲ ਛਾਏ ਰਹੇ।