under trial prisoner absconding police custody ਲੁਧਿਆਣਾ,(ਤਰਸੇਮ ਭਾਰਦਵਾਜ)-ਜੇਲ ਤੋਂ ਪਹਿਲਾਂ ਆਈਸੋਲੇਸ਼ਨ ਲਈ ਮੈਰੀਟੋਰੀਅਸ ਸਕੂਲ ਭੇਜੇ ਗਏ ਦੋ ਕੈਦੀਆਂ ‘ਚੋਂ ਇੱਕ ਪੁਲਸ ਕਾਂਸਟੇਬਲ ਨੂੰ ਧੱਕਾ ਮਾਰ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਘਟਨਾ ਸੁਤੰਤਰਤਾ ਦਿਵਸ ਤੋਂ ਇੱਕ ਦਿਨ ਪਹਿਲਾਂ ਦੀ ਹੈ।ਕੈਦੀ ਦੇ ਫਰਾਰ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਇਹ ਸਮਾਚਾਰ ਮਿਲਦਿਆਂ ਹੀ ਜ਼ਿਲਾ ਪੁਲਸ ਨੂੰ ਹੱਥਾਂ ਪੈਰਾਂ ਦੀ ਪੈ ਗਈ।ਅਧਿਕਾਰੀਆਂ ਵਲੋਂ ਜ਼ਿਲੇ ਦੀ ਸਾਰੀ ਪੁਲਸ ਨੂੰ ਅਲਰਟ ਕਰ ਦਿੱਤਾ ਗਿਆ।ਥਾਣਾ ਡਿਵੀਜ਼ਨ ਨੰ.-5 ਪੁਲਸ ਨੇ ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਐੱਸ.ਐੱਚ.ਓ. ਕੁਲਦੀਪ ਸਿੰਘ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਰਿਸ਼ੀ ਨਗਰ ਦੇ ਜੈਡ ਬਲਾਕ ਨਿਵਾਸੀ ਗਗਨਦੀਪ ਸਿੰਘ ਦੇ ਰੂਪ ‘ਚ ਹੋਈ।ਪੁਲਸ ਨੇ ਏ.ਐੱਸ.ਆਈ.ਹਰਦੇਵ ਸਿੰਘ ਦੀ ਸ਼ਿਕਾਇਤ ‘ਤੇ ਉਸ ਵਿਰੁੱਧ ਮਾਮਲਾ ਦਰਜ ਕੀਤਾ ਹੈ।ਬਿਆਨ ਦਿੰਦੇ ਹੋਏ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਸ ਨੇ ਚੋਰੀ ਦੇ ਇੱਕ ਮਾਮਲੇ ‘ਚ ਰਿਸ਼ੀ ਨਗਰ ਨਿਵਾਸੀ ਗਗਨਦੀਪ ਸਿੰਘ ਅਤੇ ਸ਼ੰਕਰ ਕੈਂਥ ਨੂੰ 12 ਅਗਸਤ ਦੇ ਦਿਨ ਗ੍ਰਿ੍ਰਫਤਾਰ ਕੀਤਾ ਸੀ।ਅਦਾਲਤ ਦੇ ਹੁਕਮਾਂ ‘ਤੇ ਜੇਲ ਭੇਜਣ ਤੋਂ ਪਹਿਲਾਂ ਉਕਤ ਦੋਸ਼ੀਆਂ ਦਾ ਕੋਰੋਨਾ ਟੈਸਟ ਅਤੇ ਆਈਸੋਲੇਟ ਕਰਨ ਦੇ ਲਈ ਉਨ੍ਹਾਂ ਨੂੰ ਰੋਜ਼ ਗਾਰਡਨ ਦੇ ਨਜ਼ਦੀਕ ਮੈਰੀਟੋਰੀਅਸ ਸਕੂਲ ਲੈ ਜਾਇਆ ਗਿਆ।ਉਕਤ ਦੋਸ਼ੀਆਂ ਨੂੰ ਸਿਪਾਹੀ ਅੰਮ੍ਰਿਤਪਾਲ ਸਿੰਘ ਅਤੇ ਬੂਟਾ ਸਿੰਘ ਦੇ ਕੋਲ ਛੱਡ ਕੇ ਉਹ ਕਾਗਜ਼ੀ ਕਾਰਵਾਈ ਕਰਨ ਦੇ ਲਈ ਖਿੜਕੀ ਕੋਲ ਚਲਾ ਗਿਆ।ਕੁਝ ਦੇਰ ਬਾਅਦ ਬੂਟਾ ਸਿੰਘ ਨੇ ਦੱਸਿਆ ਕਿ ਦੋਸ਼ੀ ਗਗਨਦੀਪ ਸਿੰਘ ਨੇ ਉਸਦੇ ਨਾਲ ਧੱਕਾਮੁੱਕੀ ਕਰਨ ਦੇ ਬਾਅਦ ਵਰਦੀ ਦੇ ਬਟਨ ਤੋੜ ਦਿੱਤੇ।ਹੱਥਕੜੀ ‘ਚੋਂ ਹੱਥ ਬਾਹਰ ਕੱਢ ਕੇ ਉਹ ਫਰਾਰ ਹੋਣ ‘ਚ ਸਫਲ ਹੋ ਗਿਆ।ਪਤਾ ਚੱਲਦਿਆਂ ਹੀ ਉਸਨੇ ਦੋਸ਼ੀ ਦਾ ਪਿੱਛਾ ਕੀਤਾ ਪਰ ਫਰਾਰ ਹੋ ਚੁੱਕਾ ਸੀ।ਪੁਲਸ ਨੇ ਜਾਣਕਾਰੀ ਦਿੱਤੀ ਹੈ ਕਿ ਦੋਸ਼ੀਆਂ ਦੇ ਰਿਸ਼ਤੇਦਾਰਾਂ ਅਤੇ ਹੋਰਾਂ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।ਦੋਸ਼ੀ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।