panjab university senate election postponed: ਪੰਜਾਬ ਯੂਨੀਵਰਸਿਟੀ ਦੀਆਂ ਸੀਨੇਟ ਚੋਣ 2 ਮਹੀਨਿਆਂ ਦੇ ਲਈ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਦਰਅਸਲ ਕੋਵਿਡ-19 ਨੂੰ ਧਿਆਨ ‘ਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਚੋਣਾਂ ਦੀਆਂ ਸਾਰੀਆਂ ਤਾਰੀਕਾਂ ‘ਚ ਬਦਲਾਅ ਹੋਵੇਗਾ, ਜਿਸ ਦੀ ਜਾਣਕਾਰੀ ਪੰਜਾਬ ਯੂਨੀਵਰਸਿਟੀ ਬਾਅਦ ‘ਚ ਦੇਵੇਗਾ। ਦੂਜੇ ਪਾਸੇ ਚੋਣ ਮੁਲਤਵੀ ਹੋਣ ਤੋਂ ਬਾਅਦ ਕਾਂਗਰਸ ਸਮਰਥਕ ਗੋਇਲ ਗਰੁੱਪ ‘ਚ ਕਾਫੀ ਗੁੱਸਾ ਦੇਖਿਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਗਰੁੱਪ ਸੀਨੇਟ ਚੋਣ ਹਾਰ ਰਿਹਾ ਸੀ, ਇਸ ਲਈ ਚੋਣ ਮੁਲਤਵੀ ਕਰਵਾਈਆਂ ਗਈਆਂ ਹਨ।
ਚੋਣ ਮੁਲਤਵੀ ਦੇ ਆਦੇਸ਼ ਖਿਲਾਫ ਗੋਇਲ ਗਰੁੱਪ ਹਾਈਕੋਰਟ ਜਾ ਸਕਦਾ ਹੈ, ਜਿਸ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੀ.ਯੂ. ਵੀ.ਸੀ ਦਫਤਰ ਦੇ ਬਾਹਰ ਗੋਇਲ ਗਰੁੱਪ ਧਰਨਾ ਪ੍ਰਦਰਸ਼ਨ ਵੀ ਕਰ ਸਕਦਾ ਹੈ ਪਰ ਇਸ ਤੋਂ ਪਹਿਲਾ ਗੋਇਲ ਗਰੁੱਪ ਉਹ ਰਿਕਾਰਡ ਜੁਟਾ ਰਿਹਾ ਹੈ, ਜਿਸ ਦੇ ਤਹਿਤ ਚੋਣ ਮੁਲਤਵੀ ਕੀਤੀਆਂ ਹਨ। ਦੱਸ ਦੇਈਏ ਕਿ ਪੀ.ਯੂ ਸੀਨੇਟ ਚੋਣ 24 ਅਗਸਤ ਤੋਂ ਲੈ ਤੇ ਸਤੰਬਰ ਤੱਕ ਕਈ ਪੜਾਵਾਂ ‘ਚ ਹੋਣ ਵਾਲੀਆਂ ਸੀ।