candidates punjab university senate polls: ਪੰਜਾਬ ਯੂਨੀਵਰਸਿਟੀ ਵੱਲੋਂ ਸਤੰਬਰ ਮਹੀਨੇ ‘ਚ ਹੋਣ ਵਾਲੀਆਂ ਸੀਨੇਟ ਚੋਣਾਂ ਨੂੰ ਲੈ ਕੇ ਸਰਗਰਮੀਆਂ ਵੱਧ ਗਈਆਂ ਹਨ। ਦੋਵਾਂ ਹੀ ਗਰੁੱਪਾਂ ‘ਚ ਇਸ ਵਾਰ ਜਿੱਤ ਦੇ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਸੀਨੇਟ ‘ਚ ਹੁਣ ਗੋਇਲ ਐਂਡ ਗੋਇਲ ਗਰੁੱਪ ਦਾ ਦਬਦਬਾ ਨਜ਼ਰ ਆ ਰਿਹਾ ਹੈ ਪਰ ਪ੍ਰੋ. ਸੁਭਾਸ਼ ਸ਼ਰਮਾ ਵੀ ਇਸ ਵਾਰ ਚੋਣਾਂ ‘ਚ ਬਾਜ਼ੀ ਮਾਰ ਸਕਦੇ ਹਨ। ਡੀ.ਏ.ਵੀ ਕਾਲਜ ਖੇਮਾ ਪ੍ਰੋ.ਸ਼ਰਮਾ ਦੇ ਸੰਪਰਕ ‘ਚ ਹਨ। ਦੱਸ ਦੇਈਏ ਕਿ ਸੀਨੇਟ ਚੋਣਾਂ ਦਾ ਅਸਰ ਸਿਰਫ ਕੈਂਪਸ ‘ਚ ਹੀ ਨਹੀ ਬਲਕਿ ਪੰਜਾਬ ਦੇ ਵੱਖ-ਵੱਖ ਕਾਲਜਾਂ ‘ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਚੰਡੀਗੜ੍ਹ ਅਤੇ ਪੰਜਾਬ ‘ਚ ਪੀ.ਯੂ ਮਾਨਤਾ ਪ੍ਰਾਪਤ 119 ਆਰਟਸ ਡਿਗਰੀ ਕਾਲਜ ਹਨ। ਇਨ੍ਹਾਂ ਕਾਲਜਾਂ ‘ਚੋਂ 8 ਅਧਿਆਪਕ ਉਮੀਦਵਾਰ ਮੈਦਾਨ ‘ਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਇਸ ਵਾਰ 2387 ਵੋਟਰ ਕਰਨਗੇ। ਜਾਣਕਾਰੀ ਮੁਤਾਬਕ 8 ਸੀਟਾਂ ਦੇ ਲਈ ਪੰਜਾਬ ਅਤੇ ਚੰਡੀਗੜ੍ਹ ਦੇ ਕਾਲਜ ਤੋਂ 15 ਤੋਂ ਜਿਆਦਾ ਉਮੀਦਵਾਰ ਚੋਣ ਮੈਦਾਨ ‘ਚ ਹਨ।
ਇਹ ਸੀਨੇਟ ਮੈਂਬਰ ਦੁਬਾਰਾ ਅਜਮਾਉਣਗੇ ਕਿਸਮਤ– 20 ਸਤੰਬਰ ਨੂੰ ਡਿਗਰੀ ਕਾਲਜ ਤੋਂ 8 ਸੀਟਾਂ ਲਈ ਹੋਣ ਵਾਲੀਆਂ ਚੋਣਾਂ ‘ਚ ਇਸ ਵਾਰ 7 ਮੌਜੂਦਾ ਸੀਨੇਟ ਮੈਂਬਰ ਮੁੜ ਚੋਣ ਲੜਨਗੇ ਜਦਕਿ ਇਕ ਸੀਟ ਸੀਨੇਟ ਮੈਂਬਰ ਡਾ. ਦਲੀਪ ਕੁਮਾਰ ਦੇ ਸੇਵਾਮੁਕਤ ਹੋਣ ਦੇ ਕਾਰਨ ਖਾਲੀ ਹੋ ਗਈ ਹੈ। ਹੁਣ ਚਰਚਾ ਇਹ ਹੈ ਕਿ 7 ਸੀਟਾਂ ਲਈ ਮੌਜੂਦਾ ਸੀਨੇਟ ਮੈਂਬਰਾਂ ਦੀ ਦਾਅਵੇਦਾਰੀ ਕਾਫੀ ਮਜ਼ਬੂਤ ਮੰਨੀ ਜਾ ਰਹੀ ਹੈ ਜਦਕਿ ਖਾਲੀ ਹੋਈ ਇਕ ਸੀਟ ਦੇ ਲਈ ਨਵੇਂ ਉਮੀਦਵਾਰਾਂ ‘ਚ ਸਖਤ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ।
ਨਵੇਂ ਉਮੀਦਵਾਰ- ਇਸ ਵਾਰ ਚੰਡੀਗੜ੍ਹ ਦੇ ਕਾਲਜਾਂ ਤੋਂ 4 ਨਵੇਂ ਉਮੀਦਵਾਰ ਚੋਣ ਮੈਦਾਨ ‘ਚ ਹਨ। ਇਨ੍ਹਾਂ ‘ਚ ਪੀ.ਜੀ.ਜੀ.ਸੀ.ਜੀ-11 ਤੋਂ ਐਸੋਸੀਏਟ ਪ੍ਰੋਫੈਸਰ ਡਾ.ਮਨੋਜ ਕੁਮਾਰ, ਐੱਸ.ਡੀ. ਕਾਲਜ-32 ਤੋਂ ਡਾ. ਮਧੂ ਸ਼ਰਮਾ, ਐੱਮ.ਸੀ.ਐੱਮ ਡੀ.ਏ.ਵੀ ਕਾਲਜ-36 ਤੋਂ ਡਾ. ਬਿੰਦੂ ਡੋਗਰਾ ਅਤੇ ਡਾਕਟਰ ਜਗਤਾਰ ਸਿੰਘ ਪਹਿਲੀ ਵਾਰ ਚੋਣ ਮੈਦਾਨ ‘ਚ ਉਤਰਨਗੇ। ਪੰਜਾਬ ਅਤੇ ਚੰਡੀਗੜ੍ਹ ਤੋਂ ਕਾਲਜ ‘ਚ ਲਗਭਗ 2387 ਵੋਟ ਹਨ ਜਦਕਿ ਚੰਡੀਗੜ੍ਹ ਦੇ ਕਾਲਜਾਂ ‘ਚ ਲਗਭਗ 670 ਵੋਟਰ ਹਨ।
ਇਨ੍ਹਾਂ ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ- ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ-26 ਤੋਂ ਅਸਿਸਟੈਂਟ ਪ੍ਰੋਫੈਸਰ ਡਾ. ਇੰਦਰਪਾਲ ਸਿੰਘ ਸਿੱਧੂ, ਖਾਲਸਾ ਕਾਲਜ ਗੜਦੀਵਾਲਾ ਜ਼ਿਲਾ ਹੁਸ਼ਿਆਰਪੁਰ ਤੋਂ ਅਸਿਸਟੈਂਟ ਪ੍ਰੋਫੈਸਰ ਜਗਦੀਪ ਕੁਮਾਰ, ਡੀ.ਏ.ਵੀ ਕਾਲਜ-10 ਤੋਂ ਅਸਿਸਟੈਂਟ ਪ੍ਰੋਫੈਸਰ ਡਾ.ਕੈਲਾਸ਼ ਚੰਦਰ ਮਹਿਤਾ, ਏ.ਐੱਸ ਕਾਲਜ ਖੰਨਾ ਲੁਧਿਆਣਾ ਤੋਂ ਐਸੋਸੀਏਟ ਪ੍ਰੋਫੈਸਰ ਡਾ.ਕੇਕੇ ਸ਼ਰਮਾ, ਡੀ.ਏ.ਵੀ ਕਾਲਜ-10 ਤੋਂ ਅਸਿਸਟੈਂਟ ਪ੍ਰੋਫੈਸਰ ਡਾ. ਸ਼ਮਿੰਦਰ ਸਿੰਘ ਸੰਧੂ, ਗੋਪੀਚੰਦ ਆਰੀਆ ਮਹਿਲਾ ਕਾਲਜ ਅਬੋਹਰ ਤੋਂ ਐਸੋਸੀਏਟ ਪ੍ਰੋਫੈਸਰ ਸੁਰਿੰਦਰ ਕੌਰ ਮੌਜੂਦਾ ਸੀਨੇਟ ਮੈਂਬਰ ਮੁੜ ਚੋਣ ਲੜਨਗੇ।