ludhiana police arrests four heroine smugglers ਲੁਧਿਆਣਾ, (ਤਰਸੇਮ ਭਾਰਦਵਾਜ)- ਲੁਧਿਆਣਾ ਪੁਲਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਹੈਰੋਇਨ ਦੀ ਸਪਲਾਈ ਕਰਨ ਵਾਲੇ 4 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ।ਜਾਣਕਾਰੀ ਮੁਤਾਬਕ ਐੱਸ.ਟੀ.ਐੱਫ. ਅਤੇ ਥਾਣਾ ਡੇਹਲੋਂ ਪੁਲਸ ਨੇ ਦੋ ਥਾਵਾਂ ‘ਤੇ ਛਾਪੇਮਾਰੀ ਦੌਰਾਨ ਕਾਰ ਅਤੇ ਆਟੋ ਰਿਕਸ਼ਾ ‘ਚ ਹੈਰੋਇਨ ਵੇਚਣ ਵਾਲੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇੱਕ ਭੱਜਣ ‘ਚ ਸਫਲ ਹੋ ਗਿਆ।ਪੁਲਸ ਨੇ ਸਮੱਗਲਰਾਂ ਕੋਲੋਂ 560 ਗ੍ਰਾਮ ਹੈਰੋਇਨ, ਕਾਰ ਅਤੇ ਆਟੋ ਰਿਕਸ਼ਾ ਬਰਾਮਦ ਕੀਤਾ ਹੈ।।ਪੁਲਸ ਨੇ ਉਕਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਹੈ।
ਅਦਾਲਤ ਤੋਂ ਰਿਮਾਂਡ ਹਾਸਲ ਕਰਨ ਦੇ ਬਾਅਦ ਉਕਤ ਦੋਸ਼ੀਆਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।
ਐੱਸ.ਟੀ.ਐੱਫ. ਟੀਮ ਨੇ ਡੇਹਲੋਂ ਗੁਰੂ ਨਾਨਕ ਕਾਲੋਨੀ ਇਲਾਕੇ ‘ਚ ਛਾਪੇਮਾਰੀ ਦੌਰਾਨ ਟਾਟਾ ਨੈਕਸਨ ਕਾਰ ‘ਚ ਜਾ ਰਹੇ ਦੋ ਲੋਕਾਂ ਨੂੰ ਕਾਬੂ ਕੀਤਾ ਹੈ।ਮੌਕੇ ‘ਤੇ ਪਹੁੰਚੇ ਐੱਸ.ਟੀ.ਐੱਫ. ਦੇ ਐੱਸ.ਟੀ.ਐੱਫ. ਦੇ ਐੱਸ.ਪੀ. ਸੁਰਿੰਦਰ ਕੁਮਾਰ ਦੀ ਮੌਜੂਦਗੀ ‘ਚ ਤਲਾਸ਼ੀ ਦੌਰਾਨ ਕਾਰ ਦੇ ਡੈਸ਼ ਬੋਰਡ ‘ਚ ਲੁਕਾ ਕੇ ਰੱਖੀ 530 ਗ੍ਰਾਮ ਹੈਰੋਇਨ, ਇੱਕ ਛੋਟਾ ਇਲੈਕਟ੍ਰੀਕਲ ਕੰਡਾ ਅਤੇ 40 ਪਾਰਦਰਸ਼ੀ ਪਲਾਸਟਿਕ ਦੇ ਪਾਊਚ ਬਰਾਮਦ ਹੋਏ ਹਨ।ਉਨ੍ਹਾਂ ਵਿਰੁੱਧ ਐੱਸ.ਟੀ.ਐੱਫ. ਮੋਹਾਲੀ ‘ਚ ਕੇਸ ਦਰਜ ਕੀਤਾ ਗਿਆ।ਦੋਵਾਂ ਦੋਸ਼ੀਆਂ ਦੀ ਪਛਾਣ ਡੇਹਲੋਂ ਗੁਰੂ ਨਾਨਕ ਕਾਲੋਨੀ ਲਖਵਿੰਦਰ ਸਿੰਘ ਉਰਫ ਰਿੰਕੂ ਅਤੇ ਦੁਗਰੀ ਦੇ ਭਾਈ ਹਿੰਮਤ ਸਿੰਘ ਨਗਰ ਨਿਵਾਸੀ ਸੰਜੂ ਲੂੰਬਾ ਦੇ ਰੂਪ ‘ਚ ਹੋਈ ਹੈ।ਪੁੱਛਗਿਛ ਦੌਰਾਨ ਰਿੰਕੂ ਨੇ ਦੱਸਿਆ ਕਿ ਪਹਿਲਾਂ ਉਹ ਡਰਾਵਰੀ ਕਰਦਾ ਸੀ।ਪਰ ਬਾਅਦ ‘ਚ ਉਹ ਹੈਰੋਇਨ ਦੀ ਸਪਲਾਈ ਕਰਨ ਲੱਗਾ।ਉਸਦੇ ਵਿਰੁੱਧ ਪਹਿਲਾਂ ਵੀ ਹੈਰੋਇਨ ਸਪਲਾਈ ਕਰਨ ਦਾ ਮਾਮਲਾ ਦਰਜ ਹੈ।ਉਥੇ ਹੀ ਦੂਜੇ ਦੋਸ਼ੀ ਨੇ ਦੱਸਿਆ ਕਿ ਉਹ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ।ਉਹ ਦੋਵੇਂ ਦੁਗਰੀ ਦੇ ਗੁਰੂ ਤੇਗ ਬਹਾਦਰ ਨਗਰ ਨਿਵਾਸੀ ਅਨੂਪ ਸਿੰਘ ਤੋਂ ਹੈਰੋਇਨ ਲਿਆ ਕੇ ਅੱਗੇ ਸਪਲਾਈ ਕਰਨ ਦਾ ਕੰਮ ਕਰਦਾ ਹੈ।ਐੱਸ.ਆਈ. ਜਗਤਾਰ ਸਿੰਘ ਨੇ ਦੱਸਿਆ ਕਿ ਉਸਦੀ ਭਾਲ ‘ਚ ਹੀ ਛਾਪੇਮਾਰੀ ਕੀਤੀ ਜਾ ਰਹੀ ਹੈ।
ਥਾਣਾ ਡੇਹਲੋਂ ਪੁਲਸ ਨੇ ਕੈਂਡ ਨਹਿਰ ਪੁਲ ਦੇ ਕੋਲ ਛਾਪੇਮਾਰੀ ਦੌਰਾਨ ਆਟੋ ਸਵਾਰ ਦੋ ਲੋਕਾਂ ਨੂੰ 30 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ।ਉਨ੍ਹਾਂ ਕੋਲੋਂ ‘ਚ ਕੰਪਿਊਟਰ ਕੰਡਾ ਅਤੇ ਪਾਰਦਰਸ਼ੀ ਪਾਲੀਥਾਨ ਬਰਾਮਦ ਕੀਤੇ ਗਏ ਹਨ।ਏ.ਅੱੈਸ.ਆਈ. ਸੁਰਿੰਦਰ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਅਹਿਮਦਗੜ ਨਿਵਾਸੀ ਪਰਮਿੰਦਰ ਸਿੰਘ ਅਤੇ ਪਿੰਡ ਲੇਹਰਾ ਨਿਵਾਸੀ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ।