three people died various road accidents ਲੁਧਿਆਣਾ, (ਤਰਸੇਮ ਭਾਰਦਵਾਜ)-ਸ਼ਹਿਰ ‘ਚ ਵੱਖ-ਵੱਖ ਸੜਕ ਹਾਦਸਿਆਂ ‘ਚ 3 ਲੋਕਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਚੰਡੀਗੜ੍ਹ ਰੋਡ ਦੇ ਪਿੰਡ ਹੀਰਾਂ ‘ਚ ਜੀਪ ਦੀ ਚਪੇਟ ‘ਚ ਆਉਣ ਨਾਲ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ।ਥਾਣਾ ਕੁੰਮਕਲਾਂ ਦੇ ਏ.ਐੱਸ.ਆਈ. ਦਿਲਬਾਗ ਰਾਇ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਮਰਿੰਦਰ ਸਿੰਘ (35) ਸਮਰਾਲਾ ਦੇ ਸਿਵਿਲ ਲਾਈਨ ਨਿਵਾਸੀ ਵਜੋਂ ਹੋਈ ਹੈ।ਪਿਤਾ ਮੇਜਰ ਸਿੰਘ ਦੀ ਸ਼ਿਕਾਇਤ ‘ਤੇ ਪਿੰਡ ਹੀਰਾ ਦੇ ਦਰਸ਼ਨ ਦਾਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਬਿਆਨ ਦਿੰਦਿਆਂ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸਦਾ ਬੇਟਾ ਬਿਜਲੀ ਬੋਰਡ ‘ਚ ਲਾਈਨਮੈਨ ਸੀ।ਉਹ ਮੋਟਰਸਾਈਕਲ ‘ਤੇ ਘਰ ਨੂਮ ਜਾ ਰਿਹਾ ਸੀ ਜਿਥੇ ਜੀਪ ਨੇ ਉਸ ਨੂੰ ਟੱਕਰ ਮਾਰ ਦਿੱਤੀ।ਦੂਜੇ ਪਾਸੇ, ਪਿੰਡ ਲੋਹਾਰਾ ਟ੍ਰਾਲੀ ਦੇ ਹੇਠਾਂ ਆਉਣ ਨਾਲ ਟਰੈਕਟਰ ਚਾਲਕ ਦੀ ਮੌਤ ਹੋ ਗਈ।ਮ੍ਰਿਤਕ ਦੀ ਪਛਾਣ ਸਤਗੁਰੂ ਨਗਰ ਦੀ ਗਲੀ ਚਾਰ ਸੁੱਚਾ ਸਿੰਘ(45) ਹੈ।ਹਾਦਸਾ ਉਸ ਸਮੇਂ ਹੋਇਆ ਜਦੋਂ ਉਹ ਟ੍ਰਾਲੀ ਨੂੰ ਟਰੈਕਟਰ ਦਾ ਜੈਕ ਉਪਰ ਚੁੱਕਣ ਲੱਗਾ ਤਾਂ ਟਰਾਲੀ ਉਸ ਦੇ ੳੇੁੱਤੇ ਡਿੱਗ ਪਈ।ਮਾਮਲੇ ‘ਚ ਪਰਮਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਉੱਥੇ ਹੀ ਜਲੰਧਰ ਬਾਈਪਾਸ ਚੌਕ ‘ਚ ਸੜਕ ਪਾਰ ਕਰ ਰਹੇ ਬਜ਼ੁਰਗ ਵਿਅਕਤੀ ਨੂੰ ਅਣਪਛਾਤੇ ਵਾਹਨ ਨੇ ਆਪਣੀ ਚਪੇਟ ‘ਚ ਲੈ ਲਿਆ।ਸਿਵਿਲ ਹਸਪਤਾਲ ‘ਚ ਮ੍ਰਿਤਕ ਦੀ ਪਛਾਣ ਅਜੀਤ ਨਗਰ ਦੇ ਰਹਿਣ ਵਾਲੇ ਗੁਰਚਰਨ ਸਿੰਘ (80) ਵਜੋਂ ਹੋਈ ਹੈ।ਬਿਆਨ ‘ਚ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਸਵੇਰੇ 7 ਵਜੇ ਦੇ ਕਰੀਬ ਪਿਤਾ ਦੇ ਨਾਲ ਸੈਰ ਕਰਨ ਗਿਆ ਸੀ।ਰੋਡ ਕਰਾਸ ਕਰਦਿਆਂ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਉਨ੍ਹਾਂ ਦੀ ਮੌਕੇ ‘ਤੇ ਮੌਤ ਹੋ ਗਈ।ਥਾਣਾ ਡਿਵੀਜ਼ਨ 6 ਪੁਲਸ ਨੇ ਢੋਲੇਵਾਲ ਨਿਵਾਸੀ ਸਵਰਨਦੀਪ ਸਿੰਘ ਦੀ ਸ਼ਿਕਾਇਤ ‘ਤੇ ਸਿਵਿਫਟ ਡਿਜ਼ਾਇਰ ਕਾਰ ਕੇ ਅਣਪਛਾਤੇ ਚਾਲਕ ‘ਤੇ ਮਾਮਲਾ ਦਰਜ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।