passport employee corona positive ਲੁਧਿਆਣਾ, (ਤਰਸੇਮ ਭਾਰਦਵਾਜ)- ਲੁਧਿਆਣਾ ਸਮਾਰਟ ਸਿਟੀ ਪੂਰੀ ਤਰ੍ਹਾਂ ਕੋਰੋਨਾ ਦਾ ਗੜ੍ਹ ਬਣ ਚੁੱਕਾ ਹੈ।ਸ਼ਹਿਰ ‘ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ।ਸ਼ਰੀਰਕ ਦੂਰੀ ਅਤੇ ਮਾਸਕ ਪਾਉਣ ਵਰਗੀਆਂ ਸਾਵਧਾਨੀਆਂ ਵਰਤੇ ਜਾਣ ਦੇ ਬਾਵਜੂਦ ਕਈ ਲੋਕ ਕੋੋਰੋਨਾ ਵਾਇਰਸ ਦੀ ਲਪੇਟ ‘ਚ ਆ ਰਹੇ ਹਨ।
ਲੁਧਿਆਣਾ ਦੇ ਪਾਸਪੋਰਟ ਦਫਤਰ ‘ਚ ਟੀ.ਸੀ. ਐੱਸ. ਕੰਪਨੀ ਦੇ ਅਧਿਕਾਰੀ ਦੇ ਪਾਜ਼ੇਟਿਵ ਆਉਣ ਦੇ ਬਾਅਦ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।ਸੋਮਵਾਰ ਨੂੰ ਭਾਵ ਅੱਜ ਪਾਸਪੋਰਟ ਬਣਾਉਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪਹਿਲਾਂ ਹੀ ਪਾਸਪੋਰਟ ਦਫਤਰ ‘ਚ 800 ਦੀ ਬਜਾਏ 400 ਲੋਕਾਂ ਨੂੰ ਇੱਕ ਦਿਨ ਬੁਲਾਇਆ ਜਾ ਰਿਹਾ ਹੈ।ਹੁਣ ਇੱਕ ਕਰਮਚਾਰੀ ਦੇ ਕੋਰੋਨਾ ਪਾਜ਼ੇਟਿਵ ਆਉਣ ਦੇ ਬਾਅਦ ਉਸਦੇ ਸੰਪਰਕ ‘ਚ ਰਹਿਣ ਵਾਲੇ ਪੰਜ ਕਰਮਚਾਰੀਆਂ ਨੂੰ ਵੀ ਕੋਵਿਡ ਟੈਸਟ ਸਮੇਤ ਕੁਝ ਦਿਨਾਂ ਲਈ ਕੰਮ ‘ਤੇ ਨਾ ਆਉਣ ਲਈ ਕਿਹਾ ਹੈ।ਅਜਿਹੇ ‘ਚ ਪਾਸਪੋਰਟ ਬਣਾਉਣ ਦੇ ਪ੍ਰੋਸੈਸਿੰਗ ‘ਚ ਸਟਾਫ ਘੱਟ ਹੋਣ ਨਾਲ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪਾਸਪੋਰਟ ਅਧਿਕਾਰੀ ਸ਼ਿਬਾਸ ਕਬਿਰਾਜ ਮੁਤਾਬਕ ਸਾਵਧਾਨੀਆਂ ਵਰਤਦੇ ਹੋਏ ਕਰਮਚਾਰੀ ਦੇ ਪਾਜ਼ੇਟਿਵ ਆਉਣ ਦੇ ਬਾਅਦ ਉਨ੍ਹਾਂ ਦੇ ਨਾਲ 5 ਕਰਮਚਾਰੀਆਂ ਨੂੰ ਟੈਸਟ ਨਾ ਹੋਣ ਤਕ ਕੰਮ ‘ਤੇ ਨਾ ਆਉਣ ਲਈ ਕਿਹਾ ਹੈ।ਅਜਿਹੇ ‘ਚ ਹੁਣ ਪਾਸਪੋਰਟ ਬਣਾਉਣ ਲਈ ਥੋੜੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।ਇਸ ਦੇ ਲਈ ਅਜੇ ਦੋ ਤੋਂ ਤਿੰਨ ਦਿਨ ਦੀ ਉਡੀਕ ਕਰਨੀ ਹੋਵੇਗੀ।ਦਫਤਰ ਦੇ ਕੰਮਕਾਜ ਨੂੰ ਸੁਚੱਜੇ ਢੰਗ ਨਾਲ ਕਰਨ ਲਈ ਟੀਮ ਬਿਹਤਰੀਨ ਮਿਹਨਤ ਨਾਲ ਕੰਮ ਕਰ ਰਹੀ ਹੈ।