strict action against-those disturb kovid-19 duty ਲੁਧਿਆਣਾ, (ਤਰਸੇਮ ਭਾਰਦਵਾਜ)-ਕੋਵਿਡ-19 ਡਿਊਟੀ ਦੌਰਾਨ ਸਿਹਤ ਵਿਭਾਗ ਦੇ ਮੁਲਾਜ਼ਮ ‘ਤੇ ਹਮਲੇ ‘ਚ ਜਖਮੀ ਸਿਹਤ ਕਰਮਚਾਰੀ ਮਸਤਾਨ ਸਿੰਘ ਦਾ ਹਾਲ ਪੁੱਛਣ ਸਿਹਤ ਮੰਤਰ ਬਲਬੀਰ ਸਿੰਘ ਸਿੱਧੂ ਕਮਿਊਨਿਟੀ ਹੈਲਥ ਸੈਂਟਰ ਡੇਹਲੋਂ ਪਹੁੰਚੇ।
ਸਿੱਧੂ ਨੇ ਕਿਹਾ ਕਿ ਕੋਵਿਡ-19 ਦੀ ਡਿਊਟੀ ਦੌਰਾਨ ਵਿਘਨ ਪਾਉਣ ਵਾਲੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਏਗੀ।ਉਨ੍ਹਾਂ ਦੇ ਨਾਲ ਗਿੱਲ ਦੇ ਐੱਮ.ਐੱਲ.ਏ. ਕੁਲਦੀਪ ਸਿੰਘ ਵੈਦ, ਸਿਵਿਲ ਸਰਜਨ ਡਾ. ਰਾਜੇਸ਼ ਬੱਗਾ ਵੀ ਮੌਜੂਦ ਰਹੇ।ਲਗਾਤਾਰ ਵੱਧ ਰਹੇ ਕੋਰੋਨਾ ਮਾਮਲਿਆਂ ਅਤੇ ਮੌਤ ਦੇ ਵੱਧ ਰਹੇ ਅੰਕੜਿਆਂ ‘ਤੇ ਮੰਤਰੀ ਸਿੱਧੂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਲੱਛਣ ਦਿਖਾਈ ਦੇ ਰਹੇ ਹਨ ਉਹ ਹਸਪਤਾਲ ਕਾਫੀ ਦੇਰ ਨਾਲ ਪਹੁੰਚ ਰਹੇ ਹਨ ਅਤੇ ਟੈਸਟ ਕਰਾਉਣ ‘ਚ ਵੀ ਸੰਕੋਚ ਕਰ ਰਹੇ ਹਨ।ਜਿਸ ਕਾਰਨ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਲੱਛਣਾਂ ਵਾਲੇ ਲੋਕਾਂ ਨੂੰ ਲੱਭਣ ਲਈ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ।
ਉਥੇ ਹੀ ਸਿੱਧੂ ਨੇ ਕਿਹਾ ਕਿ ਕਮਿਊਨਿਟੀ ਹੈਲਥ ਸੈਂਟਰ ‘ਚ ਪੀੜਤ ਮਸਤਾਨ ਸਿੰਘ ਨੇ ਪ੍ਰਭੂ ਦਾ ਡੇਰਾ ਪਿੰਡ ਖਾਨਪੁਰ ‘ਚ ਸਕਰੀਨਿੰਗ ਲਈ ਪਹੁੰਚੇ ਸੀ।ਜਿਥੇ ਉਨ੍ਹਾਂ ਨੂੰ ਸ਼ੱਕੀ ਮਰੀਜਾਂ ਦੀ ਜਾਣਕਾਰੀ ਮਿਲੀ ਸੀ।ਸਾਧੂਆਂ ਅਤੇ ਉਨ੍ਹਾਂ ਨਾਲ ਜੁੜੇ ਲੋਕਾਂ ਨੇ ਮਸਤਾਨ ਸਿੰਘ ਨੂੰ ਬੰਦੀ ਬਣਾ ਕੇ ਮਾਰਕੁੱਟ ਕੀਤੀ ਸੀ, ਜਿਸਦੀ ਵੀਡੀਓ ਵੀ ਬਣਾਈ ਗਈ ਸੀ।ਉਨ੍ਹਾਂ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਹੈਲਥ ਕੇਅਰ ਵਰਕਰ ਦਿਨ ਰਾਤ ਕੰਮ ਕਰ ਲੋਕਾਂ ਦੀ ਸੁਰੱਖਿਆ ਲਈ ਕੰਮ ਕਰ ਰਹੇ ਹਨ।ਐੱਮ.ਐੱਲ.ਏ. ਕੁਲਦੀਪ ਵੈਦ ਨੇ ਕਿਹਾ ਕਿ ਪੁਲਸ ਦੋਸ਼ੀਆਂ ਦੀ ਤਲਾਸ਼ ‘ਚ ਕਰ ਰਹੀ ਹੈ।