maneka gandhi tweet captain dogs: ਪੰਜਾਬ ‘ਚ ਵਾਪਰੀ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਦੀ ਹਰ ਪਾਸੇ ਨਿੰਦਿਆ ਕੀਤੀ ਜਾ ਰਹੀ ਹੈ। ਹੁਣ ਇਸ ਮਾਮਲੇ ਸਬੰਧੀ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਟਵੀਟ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੋਸ਼ੀ ਖਿਲਾਫ ਸਖਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ।
ਟਵੀਟ ‘ਚ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਲਿਖਿਆ ਹੈ, “ਕੈਪਟਨ ਅਮਰਿੰਦਰ ਸਿੰਘ, ਪੰਜਾਬ ਪੁਲਿਸ ਅਤੇ ਕਪੂਰਥਲਾ ਪੁਲਿਸ ਨੂੰ ਇਸ ਬੰਦੇ ਨੂੰ ਜੇਲ ਭੇਜਿਆ ਜਾਵੇ। ਇਸ ਸਬੰਧੀ ਸੰਚਾਲਿਤ ਸੰਸਥਾ ਪੀਪਲ ਫਾਰ ਐਨੀਮਲ ਦੇ ਅੰਮ੍ਰਿਤਸਰ ਯੂਨਿਟ ਦੇ ਮੈਂਬਰਾਂ ਨੇ ਇਸ ਘਟਨਾ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਦੋਸ਼ੀ ਗੁਰਪ੍ਰੀਤ ਸਿੰਘ ਨਾਂ ਦੇ ਪਿੰਡ ਦੰਦੁਪੁਰ ਦਾ ਹੈ ਅਤੇ ਕੁੱਤਿਆ ਦੇ ਮੁਕਾਬਲੇ ਕਰਵਾਉਂਦਾ ਹੈ ਤੇ ਹਾਰਨ ਵਾਲੇ ਕੁੱਤੇ ਨੂੰ ਇਸ ਤਰ੍ਹਾਂ ਸਜ਼ਾ ਦਿੰਦਾ ਹੈ ਫਿਲਹਾਲ ਹੁਣ ਸੰਸਥਾ ਮੈਂਬਰਾਂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਦੀ ਭਾਲ ਜਾਰੀ ਹੈ।”
ਦੱਸਣਯੋਗ ਹੈ ਕਿ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ‘ਚ ਇਕ ਸਖਸ਼ ਵੱਲੋਂ ਗਲੀ ‘ਚ ਸੁੱਤੇ ਪਏ ਬੇਜ਼ੁਬਾਨ ਕੁੱਤੇ ‘ਤੇ ਜਾਣ ਬੁੱਝ ਕੇ ਕਾਰ ਚੜ੍ਹਾ ਦਿੱਤੀ। ਇਸ ਤੋਂ ਬਾਅਦ ਕੁੱਤੇ ਦੀ ਤਾਂ ਜਾਨ ਬਚ ਗਈ ਪਰ ਇਹ ਘਟਨਾ ਸੀ.ਸੀ.ਟੀ.ਵੀ ਕੈਮਰੇ ‘ਚ ਕੈਦ ਹੋ ਗਈ। ਕੈਮਰੇ ‘ਚ ਵੀਡੀਓ ਕੈਦ ਹੋਣ ਤੋਂ ਬਾਅਦ ਪੀ.ਐੱਫ.ਏ ਦੀ ਟੀਮ ਸੰਚਾਲਕ ਸ਼ਾਲਿਨੀ ਮੇਨ ਨੇ ਦੱਸਿਆ ਕਿ ਕਾਰ ਡਰਾਈਵਰ ਗੁਰਵਿੰਦਰ ਸਿੰਘ ਖਿਲਾਫ ਕਪੂਰਥਲਾ ‘ਚ ਮਾਮਲਾ ਦਰਜ ਕਰਵਾਇਆ ਗਿਆ ਫਿਲਹਾਲ ਉਸ ਦੀ ਭਾਲ ਕੀਤੀ ਜਾ ਰਹੀ ਹੈ।