ludhiana 292 corona patients ਲੁਧਿਆਣਾ, (ਤਰਸੇਮ ਭਾਰਦਵਾਜ)-ਲੁਧਿਆਣਾ ਜ਼ਿਲੇ ‘ਚ ਕੋਰੋਨਾ ਮਹਾਂਮਾਰੀ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ।ਸ਼ਹਿਰ ‘ਚ ਰੋਜ਼ਾਨਾ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ। ਕੋਰੋਨਾ ਵਾਇਰਸ ਦੇ ਚੱਲ ਰਹੇ ਕਹਿਰ ਤੋਂ ਏ. ਆਈ. ਜੀ. ਕ੍ਰਾਈਮ ਭੁਪਿੰਦਰ ਸਿੰਘ ਸਮੇਤ 10 ਪੁਲਸ ਮੁਲਾਜ਼ਮ, 8 ਹੈਲਥ ਕੇਅਰ ਵਰਕਰ ਅਤੇ 5 ਗਰਭਵਤੀ ਔਰਤਾਂ ਕੋਰੋਨਾ ਵਾਇਰਸ ਤੋਂ ਪਾਜ਼ੇਟਿਵ ਹੋਈਆਂ ਹਨ।
ਅੱਜ 292 ਨਵੇਂ ਮਰੀਜ਼ ਸਾਹਮਣੇ ਆਏ, ਜਦੋਂਕਿ 9 ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ 292 ਮਰੀਜ਼ਾਂ ਵਿਚੋਂ 26 ਮਰੀਜ਼ ਦੂਜੇ ਜ਼ਿਲਿਆਂ ਅਤੇ ਸੂਬਿਆਂ ਦੇ ਹਨ, ਜਦੋਂਕਿ ਮ੍ਰਿਤਕ ਮਰੀਜ਼ਾਂ ’ਚੋਂ 8 ਜ਼ਿਲੇ ਦੇ ਹਨ, 1 ਕਾਂਗੜਾ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਹੁਣ ਤੱਕ 7089 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਜਦੋਂ ਕਿ ਇਨ੍ਹਾਂ ’ਚੋਂ 265 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਬਾਹਰੀ ਜ਼ਿਲਿਆਂ ਅਤੇ ਸੂਬਿਆਂ ਤੋਂ ਸਥਾਨਕ ਹਸਪਤਾਲਾਂ ’ਚ ਦਾਖਲ ਹੋਣ ਵਾਲੇ ਮਰੀਜ਼ਾਂ ’ਚੋਂ 766 ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ ਅਤੇ ਇਨ੍ਹਾਂ ’ਚੋਂ 59 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।ਕੱਲ ਸਿਹਤ ਵਿਭਾਗ ਵੱਲੋਂ ਜਾਰੀ ਪ੍ਰੈੱਸ ਨੋਟ ਵਿਚ 257 ਮਰੀਜ਼ਾਂ ਦੇ ਵਾਇਰਸ ਕਾਰਨ ਮਰਨ ਦੀ ਗੱਲ ਕਹੀ ਗਈ ਸੀ, ਜਦੋਂਕਿ ਅੱਜ ਦੇ ਪ੍ਰੈੱਸ ਨੋਟ ’ਚ ਮ੍ਰਿਤਕਾਂ ਦੀ ਗਿਣਤੀ 254 ਦਰਸਾਈ ਗਈ ਹੈ। ਪ੍ਰੈੱਸ ਨੋਟ ਵਿਚ ਕਿਤੇ ਵੀ ਇਸ ਦਾ ਕਰਨ ਨਹੀਂ ਦੱਸਿਆ ਗਿਆ। ਜਦੋਂ ਇਸ ਸਬੰਧੀ ਜ਼ਿਲਾ ਮਲੇਰੀਆ ਅਫਸਰ ਨੂੰ ਫੋਨ ਲਾਇਆ ਜਾਂਦਾ ਹੈ ਤਾਂ ਉਹ ਜਾਣ-ਬੁੱਝ ਕੇ ਫੋਨ ਨਹੀਂ ਚੁੱਕਦੇ। ਜਦੋਂਕਿ ਪੰਜਾਬ ਵੱਲੋਂ ਜਾਰੀ ਕੀਤੀ ਗਈ ਰਿਪੋਰਟ ’ਚ ਅੱਜ 264 ਮਰੀਜ਼ਾਂ ਦੇ ਮਰਨ ਦੀ ਗੱਲ ਕਹੀ ਗਈ ਹੈ। ਜ਼ਿਲਾ ਸਿਹਤ ਵਿਭਾਗ ਨੇ ਅੱਜ 2624 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਲੈਬ ਵਿਚ ਭੇਜੇ ਹਨ, ਉਦੋਂ ਤੱਕ ਉਨ੍ਹਾਂ ਨੂੰ 89,735 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ। ਇਨ੍ਹਾਂ ’ਚੋਂ 87,286 ਸੈਂਪਲਾਂ ਦੀ ਰਿਪੋਰਟ ਇਸ ਵਿਭਾਗ ਨੂੰ ਮਿਲ ਚੁੱਕੀ ਹੈ, ਜਿਸ ਵਿਚੋਂ 79,431 ਵਿਅਕਤੀਆਂ ਦੇ ਸੈਂਪਲ ਨੈਗੇਟਿਵ ਆਏ ਹਨ।