ludhiana swachhata survey ਲੁਧਿਆਣਾ,(ਤਰਸੇਮ ਭਾਰਦਵਾਜ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚਲਾਈ ਜਾ ਰਹੀ ‘ਸਵੱਛਤਾ ਅਭਿਆਨ’ ਮੁਹਿੰਮ ਬੜੀ ਸਾਰਥਕ ਸਿੱਧ ਹੋ ਰਹੀ ਹੈ।ਜਿਸ ਦੇ ਚਲਦਿਆਂ ਹਰ ਪਿੰਡ ਅਤੇ ਸ਼ਹਿਰ ‘ਚ ਇਹ ਮੁਹਿੰਮ ਚਲਾਈ ਜਾ ਰਹੀ ਹੈ।
ਨਗਰ ਨਿਗਮ ਕਮਿਸ਼ਨਰ ਪ੍ਰਦੀਪ ਸੱਭਰਵਾਲ ਵੱਲੋਂ ਸਵੱਛਤਾ ਸਰਵੇਖਣ-2021 ‘ਚ ਅੱਵਲ ਰਹਿਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ’ਚ ਮਹਾਂਨਗਰ ਲਈ ਵਧੀਆ ਖ਼ਬਰ ਆਈ ਹੈ, ਜਿਸ ਦੇ ਤਹਿਤ ਪਿਛਲੇ ਸਾਲ ਹੋਏ ਸਰਵੇਖਣ ‘ਚ ਲੁਧਿਆਣਾ ਦੀ ਰੈਂਕਿੰਗ ‘ਚ ਸੁਧਾਰ ਹੋਇਆ ਹੈ।ਭਾਵੇਂ ਕਿ ਇਸ ਦਾ ਅਧਿਕਾਰਕ ਐਲਾਨ 20 ਅਗਸਤ ਨੂੰ ਪੀ. ਐੱਮ. ਨਰਿੰਦਰ ਮੋਦੀ ਦੀ ਮੌਜੂਦਗੀ ‘ਚ ਹੋਣ ਵਾਲੇ ਸਵੱਛਤਾ ਮਹਾਂਉਤਸਵ ਦੌਰਾਨ ਕੀਤਾ ਜਾਵੇਗਾ ਪਰ ਇਸ ‘ਚ ਲੁਧਿਆਣਾ ਦਾ ਨਾਂ ਸ਼ਾਮਲ ਹੋਣ ਦੇ ਸੰਕੇਤ ਪਹਿਲਾਂ ਹੀ ਮਿਲ ਗਏ ਹਨ, ਜਿਸ ਦੇ ਤਹਿਤ ਕੋਰੋਨਾ ਦੀ ਵਜ੍ਹਾ ਨਾਲ ਹੋ ਰਹੇ ਆਨਲਾਈਨ ਸੈਸ਼ਨ ਜ਼ਰੀਏ ਸਮਾਰੋਹ ’ਚ ਹਿੱਸਾ ਲੈਣ ਲਈ ਨਗਰ ਨਿਗਮ ਅਫਸਰਾਂ ਨੂੰ ਟਰੇਨਿੰਗ ਦਿੱਤੀ ਜਾ ਰਹੀ ਹੈ।10 ਲੱਖ ਤੋਂ ਉੱਪਰ ਦੀ ਆਬਾਦੀ ਵਾਲੇ ਸ਼ਹਿਰਾਂ ’ਚ ਕਰਵਾਇਆ ਜਾਂਦਾ ਹੈ ਸਰਵੇ 2017 ’ਚ ਰੈਂਕਿੰਗ : 140, 2018 ’ਚ ਰੈਂਕਿੰਗ : 137, 2019 ’ਚ ਰੈਂਕਿੰਗ : 162
ਇਸ ਫ਼ੈਸਲੇ ਨਾਲ ਜੁੜੀ ਖ਼ਾਸ ਗੱਲ ਇਹ ਵੀ ਹੈ ਕਿ ਸ਼ਹਿਰੀ ਵਿਕਾਸ ਮੰਤਰਾਲੇ ਵੱਲੋਂ ਲੁਧਿਆਣਾ ਤੋਂ ਇਲਾਵਾ ਜਲੰਧਰ ਛਾਉਣੀ, ਅੰਮ੍ਰਿਤਸਰ ਅਤੇ ਨਵਾਂਸ਼ਹਿਰ ਨੂੰ ਵੀ ਐਵਾਰਡ ਦੇਣ ਲਈ ਚੁਣਿਆ ਗਿਆ ਹੈ ਪਰ ਇਨ੍ਹਾਂ ਸ਼ਹਿਰਾਂ ਦੀ ਮੇਜ਼ਬਾਨੀ ਲੁਧਿਆਣਾ ਹੀ ਕਰੇਗਾ ਅਤੇ ਬਾਕੀ ਸ਼ਹਿਰਾਂ ਲਈ ਐਵਾਰਡ ਲੈਣ ਦਾ ਆਨਲਾਈਨ ਸੈਸ਼ਨ ਵੀ ਲੁਧਿਆਣਾ ‘ਚ ਹੀ ਹੋਵੇਗਾ।