government high alert due rising cases corona virus ਲੁਧਿਆਣਾ, (ਤਰਸੇਮ ਭਾਰਦਵਾਜ)-ਲੁਧਿਆਣਾ ‘ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਚਲਦਿਆਂ ਸਰਕਾਰ ਸਤਰਕਤਾ ਵਰਤ ਰਹੀ ਹੈ।ਇਸ ਦੇ ਚਲਦਿਆਂ ਲੁਧਿਆਣਾ ਦੇ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਲੁਧਿਆਣਾ ਵਾਸੀਆਂ ਦੇ ਨਾਲ ਅਹਿਮ ਜਾਣਕਾਰੀ ਸਾਂਝੀ ਕੀਤੀ ਅਤੇ ਨਾਲ ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਕੋਰੋਨਾ ਵਾਇਰਸ ਦੇ ਮਾਮਲੇ ਲੁਧਿਆਣਾ ‘ਚ ਲਗਾਤਾਰ ਵੱਧਦੇ ਜਾ ਰਹੇ ਹਨ ਅਤੇ ਇਸ ਤੋਂ ਬਚਾਅ ਕਿਵੇਂ ਕੀਤਾ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਜ਼ਿਲੇ ‘ਚ ਹੁਣ 10 ਥਾਂਵਾਂ ‘ਤੇ ਕੋਰੋਨਾ ਦੇ ਸਰਕਾਰ ਵਲੋਂ ਮੁਫਤ ਟੈਸਟ ਕਰਵਾਏ ਜਾਣਗੇ,ਉੱਥੇ ਹੀ ਟੈਸਟ ਕਰਾਉਣ ਦੌਰਾਨ ਕੋਈ ਮੁਸ਼ਕਿਲ ਆਉਣ ‘ਤੇ ਪੁਲਸ ਵਿਭਾਗ ਵਲੋਂ ਜਾਰੀ ਕੀਤੇ ਗਏ ਨੰਬਰ ‘ਤੇ ਸ਼ਿਕਾਇਤ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ ਜੋ ਕੋਈ ਵੀ ਕੋਰੋਨਾ ਟੈਸਟ ਕਰਾਉਣਾ ਚਾਹੁੰਦਾ ਹੈ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਜਾ ਕੇ ਟੈਸਟ ਕਰਵਾ ਸਕਦਾ ਹੈ।ਜੇਕਰ ਕੋਈ ਡਾਕਟਰ ਜਾਂ ਸਰਕਾਰੀ ਕਰਮਚਾਰੀ ਕੋਰੋਨਾ ਟੈਸਟ ਕਰਨ ਤੋਂ ਨਾਂਹ ਕਰਦਾ ਹੈ ਤਾਂ ਦਿੱਤੇ ਗਏ ਨੰਬਰ ‘ਤੇ ਸ਼ਿਕਾਇਤ ਦਰਜ ਕਰਵਾ ਸਕਦਾ ਹੈ।
*ਸਿਵਿਲ ਹਸਪਤਾਲ
*ਮੈਰੀਟੋਰੀਅਸ ਸਕੂਲ
*ਅਰਬਨ ਕਮਿਊਨਿਟੀ ਹੈਲਥ ਸੈਂਟਰ,
*ਅਰਬਨ ਕਮਿਊਨਿਟੀ ਹੈਲਥ ਸੈਂਟਰ,ਜਵੱਦੀ
*ਅਰਬਨ ਕਮਿਊਨਿਟੀ ਹੈਲਥ ਸੈਂਟਰ, ਸੁਭਾਸ਼ ਨਗਰ
*ਅਰਬਨ ਹੈਲਥ ਸੈਂਟਰ, ਗਿਆਸਪੁਰਾ
- ਸਬ-ਡਿਵੀਜ਼ਨਲ ਹਸਪਤਾਲ, ਖੰਨਾ
- ਸਬ-ਡਿਵੀਜ਼ਨਲ ਹਸਪਤਾਲ, ਜਗਰਾਓਂ
- ਸਬ-ਡਿਵੀਜ਼ਨਲ ਹਸਪਤਾਲ, ਸਮਰਾਲਾ
- ਸਬ-ਡਿਵੀਜ਼ਨਲ ਹਸਪਤਾਲ, ਰਾਏਕੋਟ
ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ 10 ਥਾਂਵਾਂ ‘ਤੇ ਕੋਰੋਨਾ ਵਾਇਰਸ ਦੇ ਬਿਲਕੁਲ ਮੁਫਤ ਟੈਸਟ ਕੀਤੇ ਜਾ ਰਹੇ ਹਨ।ਲੁਧਿਆਣਾ ਕਮਿਸ਼ਨਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਲੁਧਿਆਣਾ ‘ਚ ਕਰੀਬ 260 ਪੁਲਸ ਕਰਮਚਾਰੀਆਂ ਨੂੰ ਹੋਇਆ ਕੋਰੋਨਾ ਵਾਇਰਸ, 2000 ਕੇਸ ਐਕਟਿਵ, 160 ਪੁਲਸ ਕਰਮਚਾਰੀ ਹੋਰ ਪਾਜ਼ੇਟਿਵ ਪਾਏ ਗਏ ਹਨ ਜਿਨ੍ਹਾਂ ‘ਚੋਂ ਕੁਝ ਠੀਕ ਹੋ ਕੇ ਵਾਪਸ ਡਿਊਟੀ ‘ਤੇ ਪਰਤ ਆਏ ਹਨ।ਬਿਨਾਂ ਮਾਸਕ ਦੇ ਘੁੰਮਣ ਵਾਲਿਆਂ ਦਾ ਕੱਟਿਆ ਜਾਵੇਗਾ ਚਲਾਨ, ਭਲਾ ਉਹ ਕੋਈ ਵੀ ਹੋਵੇ ਆਮ ਜਾਂ ਖਾਸ ਵਿਅਕਤੀ।ਉਨ੍ਹਾਂ ਦੱਸਿਆ ਕਿ ਸ਼ਨੀਵਾਰ, ਐਤਵਾਰ ਨੂੰ ਪੂਰਨ ਲਾਕਡਾਊਨ ਰਹੇਗਾ ਅਤੇ ਨਾਈਟ ਕਰਫਿਊ ‘ਚ ਕੋਈ ਢਿੱਲ੍ਹ ਨਹੀਂ ਵਰਤੀ ਜਾਵੇਗੀ।