Civil Surgeon Corona Ludhiana: ਲੁਧਿਆਣਾ ‘ਚ ਖਤਰਨਾਕ ਕੋਰੋਨਾ ਵਾਇਰਸ ਕਾਰਨ ਸਥਿਤੀ ਬੇਕਾਬੂ ਹੁੰਦੀ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਉੱਚਿਤ ਕਦਮ ਚੁੱਕੇ ਜਾ ਰਹੇ ਹਨ। ਤਾਜ਼ਾ ਸਥਿਤੀ ਬਾਰੇ ਜ਼ਿਲ੍ਹਾਂ ਸਿਵਲ ਸਰਜਨ ਡਾਕਟਰ ਰਾਜ਼ੇਸ਼ ਬੱਗਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਅੱਜ ਜ਼ਿਲ੍ਹੇ ‘ਚੋਂ 199 ਮਾਮਲੇ ਸਾਹਮਣੇ ਆਏ ਜਦਕਿ 12 ਲੋਕਾਂ ਦੀ ਮੌਤ ਹੋਈ, ਜਿਨ੍ਹਾਂ ‘ਚੋਂ 8 ਲੁਧਿਆਣਾ, 2 ਜਲੰਧਰ, 1 ਬਰਨਾਲਾ ਅਤੇ 1 ਮਾਨਸਾ ਦਾ ਹੈ। ਇਸ ਦੇ ਨਾਲ ਮਹਾਨਗਰ ‘ਚ ਹੁਣ ਤੱਕ ਕੁੱਲ 7288 ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 270 ਤੱਕ ਲੋਕਾਂ ਦੀ ਮੌਤ ਹੋਈ। ਇਸ ਤੋਂ ਇਲਾਵਾ ਜ਼ਿਲ੍ਹੇ ‘ਚ ਬਾਹਰਲੇ ਜ਼ਿਲ੍ਹਿਆਂ ਜਾਂ ਸੂਬਿਆਂ ਦੇ 784 ਪੀੜਥ ਮਰੀਜ਼ ਇੱਥੇ ਭਰਤੀ ਹਨ, ਜਦਕਿ 63 ਬਾਹਰਲੇ ਜ਼ਿਲ੍ਹਿਆਂ ਦੇ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਮਹਾਨਗਰ ‘ਚ ਰਾਹਤ ਭਰੀ ਖਬਰ ਇਹ ਵੀ ਸਾਹਮਣੇ ਆਈ ਹੈ ਕਿ ਅੱਜ ਤੱਕ 4976 ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ। ਜ਼ਿਲ੍ਹੇ ‘ਚ ਹੁਣ ਤੱਕ 92166 ਮਰੀਜ਼ਾਂ ਦੇ ਸੈਂਪਲ ਲਏ ਜਾ ਚੁੱਕੇ ਹਨ। ਇਸ ਦੇ ਨਾਲ ਜ਼ਿਲ੍ਹੇ ‘ਚ ਪੈਡਿੰਗ ਰਿਪੋਰਟਾਂ ‘ਚੋਂ 132 ਸੈਂਪਲਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਮਿਲੀ ਹੈ, ਜਿਨ੍ਹਾਂ ‘ਚੋਂ 125 ਲੁਧਿਆਣਾ ਦੇ ਅਤੇ 7 ਫਤਿਹਗੜ੍ਹ ਜ਼ਿਲ੍ਹੇ ਤੋਂ ਹਨ। ਇਸ ਤੋਂ ਇਲਾਵਾ 85 ਕੋਰੋਨਾ ਪਾਜ਼ੀਟਿਵ ਮਾਮਲੇ ਜ਼ਿਲ੍ਹੇ ਦੇ ਪ੍ਰਾਈਵੇਟ ਹਸਪਤਾਲ ਅਤੇ ਲੈਬਾਰਟਰੀ ਚੋਂ ਪ੍ਰਾਪਤ ਹੋਈ, ਜਿਨ੍ਹਾਂ ‘ਚੋਂ 74 ਲੁਧਿਆਣਾ ਦੇ ਅਤੇ ਬਾਕੀ ਸੰਗਰੂਰ ਦੇ 2, ਫਤਿਹਗੜ੍ਹ ਦੇ 2, ਪਟਿਆਲਾ 1, ਫਿਰੋਜ਼ਪੁਰ 2, ਬਠਿੰਡਾ 1, ਬਰਨਾਲਾ 1, ਕਪੂਰਥਲਾ 2, ਤੋਂ ਹਨ।